84 ਸਿੱਖ ਕਤਲੇਆਮ ਦਾ ਕੇਸ 39 ਸਾਲ ਬਾਅਦ ਹੋਈ ਪੇਸ਼ੀ : ਜਗਦੀਸ਼ ਟਾਈਟਲਰ

Date:

 7 ਅਗਸਤ 2023

ਪਲਵਿੰਦਰ ਸਿੰਘ ਘੁੰਮਣ(ਸਪਾਦਕ ਨਿਰਪੱਖ ਪੋਸਟ)

JAGDISH TYTLER ਦਿੱਲੀ ਦੀ ਰਾਊਜ਼ ਐਵੇਨਿਭ ਕੋਰਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਕਾਂਗਰਸ ਆਗੂ ਜਗਦੀਸ਼ ਟਾਇਟਲਰ ਨੂੰ ਬਾਸ਼ਰਤ ਜਮਾਨਤ ਦੇ ਦਿੱਤੀ ਹੈ।ਅਦਾਲਤ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਅਦਾਲਤ ਦੀ ਮੰਨਜ਼ੂਰੀ ਤੋਂ ਬਿਨਾਂ ਦੇਸ ਨਹੀਂ ਛੱਡ ਸਕਦੇ ਅਤੇ ਨਾਲ ਹੀ ਸਬੂਤਾਂ ਨਾਲ ਛੇੜਛਾੜ ਕਰਨਗੇ।ਇਸ ਮਾਮਲੇ ਵਿੱਚ ਅਦਾਲਤ ਨੇ ਜਗਦੀਸ਼ ਟਾਇਟਲਰ ਨੂੰ ਸ਼ਨੀਵਾਰ (5 ਅਗਸਤ) ਨੂੰ ਅਦਾਲਤ ਅੱਗੇ ਨਿੱਜੀ ਤੌਰ ਉੱਤੇ ਪੇਸ਼ ਹੋਣ ਲ਼ਈ ਕਿਹਾ ਹੈ। ਸੀਬੀਆਈ ਦੀ ਚਾਰਜਸ਼ੀਟ ਦਾ ਨੋਟਿਸ ਲੈਂਦੇ ਹੋਏ ਅਦਾਲਤ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ।ਜਗਦੀਸ਼ ਟਾਇਟਲਰ ਨੂੰ ਜਮਾਨਤ ਦਿੰਦਿਆ ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ, ਪਰ ਉਨ੍ਹਾਂ ਨੂੰ ਇੱਕ ਲੱਖ ਰੁਪਏ ਦੇ ਨਿੱਜੀ ਮੁਚੱਲਕੇ ਉੱਤੇ ਜਮਾਨਤ ਦਿੱਤੀ ਗਈ ਹੈ।20 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿੱਚ ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਜਗਦੀਸ਼ ਟਾਇਟਲਰ ਨੇ ਇੱਕ ਨਵੰਬਰ 1984 ਵਿੱਚ ਗੁਰਦੁਆਰਾ ਪੁਲਬੰਗਸ਼ ਅੱਗੇ ਇਕੱਠੀ ਹੋਈ ਭੀੜ ਨੂੰ ਭੜਕਾਇਆ ਸੀ। ਜਿਸ ਤੋਂ ਬਾਅਦ ਭੀੜ ਨੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਅਤੇ ਤਿੰਨ ਸਿੱਖਾਂ ਦਾ ਕਤਲ ਕਰ ਦਿੱਤਾ ਸੀ।

READ ALSO : ਵਟਸਐਪ ਨੰਬਰ ਲਾਂਚ, ਨਾਗਰਿਕ ਦਰਜ  ਕਰਵਾ ਸਕਦੇ ਹਨ  ਸ਼ਿਕਾਇਤਾਂ :ਮੰਤਰੀ ਬਲਕਾਰ

1 ਨਵੰਬਰ 1984-ਦਿੱਲੀ ਦੇ ਕਈ ਇਲਾਕੇ ਸਿੱਖ ਵਿਰੋਧੀ ਕਤਲੇਆਮ ਦਾ ਸ਼ਿਕਾਰ ਹੋ ਰਹੇ ਸਨ।ਇਸ ਦੌਰਾਨ ਤਿੰਨ ਸਿੱਖਾਂ ਦਾ ਕਤਲ ਹੋਇਆ ਅਤੇ ਤਕਰੀਬਨ 40 ਸਾਲ ਬਾਅਦ ਵੀ ਉਨ੍ਹਾਂ ਦੇ ਪਰਿਵਾਰ ਇਨਸਾਫ਼ ਦੀ ਉਡੀਕ ਵਿੱਚ ਹਨ।ਟਾਈਟਲਰ ਨੇ ਹਮੇਸ਼ਾ ਦਾਅਵਾ ਕੀਤਾ ਹੈ ਕਿ 1 ਨਵੰਬਰ ਨੂੰ ਉਹ ਇੰਦਰਾ ਗਾਂਧੀ ਦੀਆਂ ਆਖ਼ਰੀ ਰਸਮਾਂ ਵਿੱਚ ਸ਼ਾਮਲ ਹੋਣ ਤੀਨ ਮੂਰਤੀ ਭਵਨ ਮੌਜੂਦ ਸਨ।ਇਸ ਤੋਂ ਪਹਿਲਾਂ ਸੀਬੀਆਈ ਨੇ ਕਈ ਵਾਰ ਜਾਂਚ ਦੌਰਾਨ ਟਾਈਟਲਰ ਦੀ ਹਿੰਸਾ ਵਿੱਚ ਭੂਮਿਕਾ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਸੀ।

ਟਾਈਟਲਰ ਦੇ ਵਕੀਲ ਮਨੂੰ ਸ਼ਰਮਾ :ਟਾਈਟਲਰ ਦੇ ਵਕੀਲ ਮਨੂੰ ਸ਼ਰਮਾ ਨੇ ਆਪਣੀ ਦਲੀਲ ਦਿੰਦੇ ਆਖਿਆ ਸੀ, “ਸੀਬੀਆਈ ਵੱਲੋਂ ਹਿੰਸਾ ਦਾ ਸਹੀ ਸਮਾਂ ਨਹੀਂ ਦੱਸਿਆ ਗਿਆ। ਸੀਬੀਆਈ ਵੱਲੋਂ ਕਈ ਵਾਰ ਕਲੋਜ਼ਰ ਰਿਪੋਰਟ ਦਾਖਿਲ ਕੀਤੀ ਗਈ ਹੈ ਅਤੇ ਪ੍ਰੋਟੈਸਟ ਪਟੀਸ਼ਨ ਦਾ ਵੀ ਵਿਰੋਧ ਕੀਤਾ ਗਿਆ ਹੈ। ਸੀਬੀਆਈ ਵੱਲੋਂ ਚਾਰਜਸ਼ੀਟ ਦਾਖਲ ਕਰ ਕੇ 2007 ਅਤੇ 2014 ਵਿੱਚ ਕਲੀਨ ਚਿੱਟ ਦਿੱਤੀ ਗਈ ਸੀ।”JAGDISH TYTLER

ਜਗਦੀਸ਼ ਟਾਈਟਲਰ ਅਤੇ ਭੀੜ ਭੜਕਾਉਣ ਦੇ ਇਲਜ਼ਮਾ : ਟਾਈਟਲਰ ਨੇ ਭੀੜ ਨੂੰ ਸਿੱਖਾਂ ਨੂੰ ਮਾਰਨ ਲਈ ਉਕਸਾਇਆ, ਜਿਸ ਦੇ ਨਤੀਜੇ ਵਜੋਂ ਭੀੜ ਦੁਆਰਾ ਗੁਰਦੁਆਰਾ ਪੁਲ ਬੰਗਸ਼ ਨੂੰ ਅੱਗ ਲਗਾ ਦਿੱਤੀ ਗਈ ਅਤੇ 1.11.1984 ਨੂੰ ਸਿੱਖ ਭਾਈਚਾਰੇ ਨਾਲ ਸਬੰਧਤ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ, ”ਸੀਬੀਆਈ ਨੇ ਕਿਹਾ, ਉਸਨੇ ਭੀੜ ਨੂੰ ਭੜਕਾਇਆ, ਜਿਸ ਨੇ ਗੁਰਦੁਆਰਾ ਸਾਹਿਬ ਨੂੰ ਸਾੜ ਦਿੱਤਾ। ਪੁਲ ਬੰਗਸ਼ ਅਤੇ ਠਾਕੁਰ ਸਿੰਘ ਅਤੇ ਬਾਦਲ ਸਿੰਘ ਨੂੰ ਮਾਰਿਆ।ਸੀਬੀਆਈ ਦੀ ਚਾਰਜਸ਼ੀਟ ਵਿਚ ਇਕ ਗਵਾਹ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਸ ਨੇ ਕਾਂਗਰਸੀ ਆਗੂ ਨੂੰ ਆਪਣੀ ਕਾਰ ਤੋਂ ਉਤਰਦਿਆਂ ਅਤੇ ਭੀੜ ਨੂੰ ਭੜਕਾਉਂਦੇ ਦੇਖਿਆ।JAGDISH TYTLER

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...