Sunday, December 29, 2024

ਮਾਤਮ ‘ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਜੈ ਮਾਲਾ ਲਈ ਸਟੇਜ ‘ਤੇ ਚੜੀ ਲਾੜੀ ਦੀ ਹੋਈ ਮੌਤ

Date:

JALALABAD NEWS

ਜਲਾਲਾਬਾਦ ਹਲਕੇ ਦੇ ਪਿੰਡ ਸਵਾਹਵਾਲਾ ਤੋਂ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 23 ਸਾਲਾ ਲਾੜੀ ਨੀਲਮ ਰਾਣੀ ਦੀ ਵਿਆਹ ਮੌਕੇ ਕੀਤੇ ਜਾ ਰਹੇ ਸ਼ਗਨਾਂ ਦੌਰਾਨ ਮੌ.ਤ ਹੋ ਗਈ। ਲਾੜੀ ਦੀ ਮੌਤ ਨੂੰ ਦੇਖ ਕੇ ਲਾੜਾ ਵੀ ਬੇਹੋਸ਼ ਹੋ ਗਿਆ । ਦਰਅਸਲ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਬਾਰਾਤ ਆਈ ਅਤੇ ਲਾਵਾਂ ਫੇਰੇ ਵੀ ਹੋਏ । ਫੇਰਿਆਂ ਤੋਂ ਬਾਅਦ ਕੁੜੀ ਨੂੰ ਅਚਾਨਕ ਘਬਰਾਹਟ ਮਹਿਸੂਸ ਹੋਈ, ਜਿਸ ਤੋਂ ਬਾਅਦ ਡਾਕਟਰ ਨੂੰ ਬੁਲਾ ਕੇ ਦਵਾਈ ਦਿੱਤੀ ਗਈ। ਇਸ ਮਗਰੋਂ ਲੜਕੀ ਨੂੰ ਥੋੜ੍ਹਾ ਠੀਕ ਮਹਿਸੂਸ ਹੋਣ ’ਤੇ ਸਟੇਜ ‘ਤੇ ਜੈਮਾਲਾ ਲਈ ਲਜਾਇਆ ਗਿਆ। ਜਿੱਥੇ ਸਟੇਜ ’ਤੇ ਲੱਗੇ ਸੋਫੇ ’ਤੇ ਬੈਠਦੇ ਸਾਰ ਹੀ ਲਾੜੀ ਨੀਲਮ ਬੇਸੁੱਧ ਹੋ ਗਈ ਅਤੇ ਉਸ ਦੀ ਮੌ.ਤ ਹੋ ਗਈ। ਇੰਨਾ ਹੀ ਨਹੀਂਕੁੜੀ ਦੀ ਮੌ.ਤ ਹੁੰਦੇ ਸਾਰ ਲਾੜਾ ਵੀ ਬੇਹੋਸ਼ ਹੋ ਗਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ।

READ ALSO: 02 ਮਾਰਚ ਨੂੰ ਜ਼ਿਲ੍ਹੇ ਅੰਦਰ 06 ਹੋਰ ਨਵੇਂ ਆਦਮੀਕਲੀਨਿਕ ਖੁੱਲ੍ਹਣਗੇ-ਡਿਪਟੀ ਕਮਿਸ਼ਨਰ

ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨੀਲਮ ਰਾਣੀ ਦੀ ਮਾਂ-ਬਾਪ ਨੂੰ ਲੜਕੀ ਦੇ ਸਹੁਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ । ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਵਿੱਚ ਲਾੜੀ ਨੀਲਮ ਹੱਥਾਂ ਵਿੱਚ ਕਲੀਰੇ ਪਾ ਕੇ ਫੋਟੋ ਸ਼ੂਟ ਕਰਵਾ ਰਹੀ ਸੀ,ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

JALALABAD NEWS

Share post:

Subscribe

spot_imgspot_img

Popular

More like this
Related

ਜਲ ਸਰੋਤ ਵਿਭਾਗ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਅਹਿਮ ਮੀਲ ਪੱਥਰ ਸਥਾਪਤ

ਚੰਡੀਗੜ੍ਹ, 29 ਦਸੰਬਰ: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸੂਬੇ...