ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਡੱਫਰ ਦਾ ਜੰਮਪਲ 33 ਵਰ੍ਹਿਆਂ ਦਾ ਨੌਜਵਾਨ ਜਸਪਿੰਦਰ ਸਹੋਤਾ ਪੁੱਤਰ ਪ੍ਰੋ.ਕਸ਼ਮੀਰ ਸਿੰਘ ਨੇ ਅਮਰੀਕਾ ਵਿੱਚ ਸਖ਼ਤ ਮਿਹਨਤ ਸਦਕਾ ਅਲੈਗਜੈਂਡਰੀਆ ਵਰਜੀਨੀਆ ਸ਼ੈਰਿਫ ਡਿਪਾਰਟਮੈਂਟ ਵਿਚ ਡਿਪਟੀ ਸ਼ੈਰਿਫ ਵੱਜੋਂ ਅਹੁਦਾ ਸੰਭਾਲਿਆ ਹੈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਜਸਪਿੰਦਰ ਸਹੋਤਾ ਬੱਬੂ ਦੀ ਮਾਤਾ ਨਰਿੰਦਰ ਕੌਰ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਉਸ ਦੀ ਦ੍ਰਿੜ ਇਰਾਦੇ ਨਾਲ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਪੁੱਤਰ ਡਿਪਟੀ ਸ਼ੈਰਿਫ ਬਣੇਗਾ।Jaspinder Singh increased his pride
ਜਸਪਿੰਦਰ ਸਹੋਤਾ ਜਿਸ ਨੂੰ ਪਿਆਰ ਦੇ ਨਾਲ ਬੱਬੂ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਉਹ 4 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉੱਥੇ ਉਹ ਟਰੱਕ ਵੀ ਚਲਾਉਂਦਾ ਰਿਹਾ। ਉਸ ਨੇ ਦਸੰਬਰ 2022 ‘ਚ ਪੁਲਸ ‘ਚ ਭਰਤੀ ਹੋਣ ਲਈ ਪਹਿਲਾ ਟੈਸਟ ਦਿੱਤਾ ਸੀ ਪਰ ਕਿਸੇ ਨੂੰ ਭਿਣਕ ਨਹੀਂ ਲੱਗਣ ਦਿੱਤੀ। ਉਸ ਦੀ ਮਾਤਾ ਨੇ ਦੱਸਿਆ ਕਿ ਜਦੋਂ ਚੌਥਾ ਫਾਈਨਲ ਟੈਸਟ ਦੇਣਾ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਪਤਾ ਲੱਗਿਆ ਜਦੋਂ ਫੋਨ ਕਰਕੇ ਉਸ ਨੇ ਕਿਹਾ ਕਿ ਗੁਰਦੁਆਰਾ ਗਰਨਾ ਸਾਹਿਬ ਮੱਥਾ ਟੇਕ ਕੇ ਆਓ ਅਤੇ ਅਰਦਾਸ ਕਰਿਓ ਕਿ ਉਹ ਫਾਈਨਲ ਟੈਸਟ ਵਿਚ ਸਫ਼ਲ ਹੋ ਜਾਵੇ। ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਸੱਚੇ ਪਾਤਸ਼ਾਹ ਨੇ ਉਸ ਦੀ ਮਿਹਨਤ ਨੂੰ ਬੂਰ ਪਾਇਆ। ਜਸਪਿੰਦਰ ਸਿੰਘ ਨੇ ਪੰਜਾਬ ਵਿਖੇ ਉਚੇਰੀ ਸਿੱਖਿਆ (ਭੋਤਿਕ ਵਿੱਚ ਵਿੱਚ ਮਾਸਟਰ ਡਿਗਰੀ ਅਤੇ ਬੀ.ਐਡ) ਹਾਸਲ ਕੀਤੀl ਜਸਪਿੰਦਰ ਸਿੰਘ ਕ੍ਰਿਕਟ ਅਤੇ ਫੁੱਟਬਾਲ ਦਾ ਖਿਡਾਰੀ ਵੀ ਰਿਹਾ ਹੈ।Jaspinder Singh increased his pride
also read ;- ਫਰੀ ਸਫਰ ਦੇ ਪੁਆੜੇ: ਬੱਸ ‘ਚ ਦੁਪੱਟਾ ਰੱਖ ਕੇ ਮੱਲ ਲਈ ਸੀਟ, ਵੇਖੋ ਕਿਵੇਂ ਭਿੜੀਆਂ ਦੋ ਮਹਿਲਾਵਾਂ…
ਉਨ੍ਹਾਂ ਦੱਸਿਆ ਕਿ ਉਸ ਦੀ ਸਫ਼ਲਤਾ ਪਿੱਛੇ ਅਮਰੀਕਾ ‘ਚ ਰਹਿੰਦੇ ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਪਿੰਕੀ ਨੇ ਕਿਹਾ ਕਿ ਜਸਪਿੰਦਰ ਸਹੋਤਾ ਵੱਲੋਂ ਇਹ ਵਿਸ਼ੇਸ਼ ਉਪਲੱਬਧੀ ਹਾਸਲ ਕਰਨਾ ਪਿੰਡ ਲਈ ਬੜੇ ਮਾਣ ਵਾਲੀ ਗੱਲ ਹੈl ਇਸ ਮੌਕੇ ਜਸਪਿੰਦਰ ਸਹੋਤਾ ਦੇ ਦੋਸਤ ਸਾਇੰਸ ਅਧਿਆਪਕ ਅਤੇ ਲੇਖਕ ਗੁਰਪ੍ਰੀਤ ਸਹੋਤਾ ਨੇ ਕਿਹਾ ਕਿ ਬੱਬੂ ਪੜ੍ਹਾਈ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਹੈ ਅਤੇ ਪਿੰਡ ਡੱਫਰ ਦੀ ਕ੍ਰਿਕਟ ਟੀਮ ਦਾ ਹੋਣਹਾਰ ਖਿਡਾਰੀ ਵੀ ਰਿਹਾ ਅਤੇ ਰਲ ਕੇ ਆਪਾਂ ਕ੍ਰਿਕਟ ਵੀ ਖੂਬ ਖੇਡੀl ਇਸ ਮੌਕੇ ਮਾਤਾ ਨਰਿੰਦਰ ਕੌਰ, ਪਿਤਾ ਪ੍ਰੋ.ਕਸ਼ਮੀਰ ਸਿੰਘ, ਚਾਚਾ ਇੰਸਪੈਕਟਰ ਸਰਬਜੀਤ ਸਿੰਘ, ਤਾਇਆ ਐਕਸ ਸਰਵਿਸਮੈਨ ਦਿਲਬਾਗ ਸਿੰਘ, ਸਰਪੰਚ ਹਰਦੀਪ ਸਿੰਘ ਪਿੰਕੀ,ਗੁਰਦੀਪ ਸਿੰਘ, ਹਰਵਿੰਦਰ ਸਿੰਘ ਲਾਡੀ, ਹਰਸਿਮਰਨ ਕੌਰ, ਹਰਮਿੰਦਰ ਕੌਰ ਆਦਿ ਹਾਜ਼ਰ ਸਨ।Jaspinder Singh increased his pride