Saturday, December 28, 2024

ਸ. ਬਾਦਲ ਦੇ ਭੋਗ ਸਮਾਗਮ ਮੌਕੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ

Date:

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਸਾਰ ਹੈ ਤੇ ਇਸ ਸੰਸਾਰ ‘ਚ ਕੋਈ ਸਥਿਰ ਨਹੀਂ ਰਿਹਾ। ਵੱਡੀਆਂ-ਵੱਡੀਆਂ ਉਮਰਾਂ ਵਾਲੇ ਪੁਰਖ ਇਸ ਜਗਤ ‘ਚ ਪੈਦਾ ਹੋਏ ਤੇ ਜਦੋਂ ਅਕਾਲ ਪੁਰਖ ਦਾ ਸੱਦਾ ਆਇਆ ਤਾਂ ਉਹ ਅਕਾਲ ਪੁਰਖ ਦੇ ਹੁਕਮ ‘ਤੇ ਸੰਸਾਰ ‘ਚੋਂ ਚੱਲੇ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਿਨ੍ਹਾਂ ਆਸਣਾਂ ‘ਤੇ ਅਸੀਂ ਬੈਠੇ ਹਾਂ ਪਤਾ ਨਹੀਂ ਇਨ੍ਹਾਂ ਆਸਣਾਂ ‘ਤੇ ਪਹਿਲਾਂ ਕਿੰਨੇ ਵਿਅਕਤੀ ਬੈਠੇ ਸਨ ਤੇ ਕਿੰਨੇ ਬੈਠਣਗੇ। ਜਿਹੜੇ ਜੀਵ ਆਉਂਦੇ ਨੇ ਉਹ ਆਪਣੇ ਤੇ ਆਪਣੇ ਪਰਿਵਾਰ ਲਈ ਜੀਵਨ ਜਿਉਂਦੇ ਹਨ ਪਰ ਉਹ ਜੀਵ ਕਦੇ ਯਾਦ ਨਹੀਂ ਰੱਖੇ ਜਾਂਦੇ ਸਗੋਂ ਯਾਦ ਉਹ ਰੱਖੇ ਜਾਂਦੇ ਹਨ, ਜੋ ਸਮਾਜ, ਲੋਕਾਈ, ਮਨੁੱਖਤਾ ਅਤੇ ਮਾਨਵਤਾ ਲਈ ਜ਼ਿੰਦਗੀ ਜਿਉਂਦੇ ਹਨ।Jathedar Harpreet Singh said

ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਇਸ ਏਜੰਡੇ ‘ਤੇ ਪਹਿਰਾ ਦਿੰਦੇ ਸਨ ਕਿ ਦੇਸ਼ ਦਾ ਭਲਾ, ਉਨੱਤੀ ਤੇ ਤਰੱਕੀ, ਇਸ ਗੱਲ ‘ਚ ਛੁਪੀ ਹੋਏ ਹੈ ਕਿ ਸੂਬਿਆਂ ਨੂੰ ਪੂਰਾ ਅਧਿਕਾਰ ਮਿਲਣੇ ਚਾਹੀਦੇ ਹਨ। ਜੇ ਸੂਬੇ ਮਜ਼ਬੂਤ ਹੋਣਗੇ ਤਾਂ ਕੇਂਦਰ ਮਜ਼ਬੂਤ ਹੋਵੇਗਾ ਪਰ ਜੇਕਰ ਸੂਬੇ ਕਮਜ਼ੋਰ ਹੋ ਗਏ ਤਾਂ ਕੇਂਦਰ ਤੇ ਦੇਸ਼ ਮਜ਼ਬੂਤ ਨਹੀਂ ਹੋ ਸਕੇਗਾ। ਹਾਲਾਂਕਿ ਜਦੋਂ ਅਕਾਲੀ ਨੇ ਸੂਬਿਆਂ ਨੂੰ ਅਧਿਕਾਰ ਦੇਣ ਦੀ ਗੱਲ ਕੀਤੀ ਤਾਂ ਕਈਆਂ ਨੇ ਪਾਰਟੀ ਨੂੰ ਵੱਖਵਾਦੀ ਤੇ ਅੱਤਵਾਦੀ ਆਖਿਆ ਤੇ ਇਹ ਵੀ ਆਖਿਆ ਕਿ ਇਹ ਅਧਿਕਾਰਾਂ ਦੇ ਨਾਂ ‘ਤੇ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਡਟ ਕੇ ਇਸ ਗੱਲ ‘ਤੇ ਪਹਿਰਾ ਦਿੰਦੇ ਰਹੇ ਕਿ ਸੂਬਿਆਂ ਨੂੰ ਸੁਤੰਤਰਤਾ ਤੇ ਵੱਧ ਅਧਿਕਾਰ ਮਿਲਣਾ ਚਾਹੀਦਾ ਹੈ। Jathedar Harpreet Singh said

also read :- ਤੁਸੀਂ ਅਕਾਲੀ-ਕਾਂਗਰਸ ਨੂੰ 70 ਸਾਲ ਮੌਕਾ ਦਿੱਤਾ, ਸਾਨੂੰ ਸਿਰਫ਼ ਇਕ ਸਾਲ ਹੋਰ ਦਿਓ: ਭਗਵੰਤ ਮਾਨ

ਜਥੇਦਾਰ ਅਕਾਲ ਤਖ਼ਤ ਨੇ ਕਿਹਾ ਕਿ ਜੋ ਗੱਲ 1947 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਕਰਦਾ ਆਇਆ ਹੈ ਉਹ ਹੁਣ ਦੂਸਰੇ ਸੂਬੇ ਵੀ ਕਰਨ ਲੱਗ ਗਏ ਹਨ ਤੇ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੂੰ ਕੋਈ ਅੱਤਵਾਦੀ ਜਾਂ ਵੱਖਵਾਦੀ ਨਹੀਂ ਆਖਦਾ। ਉਨ੍ਹਾਂ ਦੱਸਿਆ ਕਿ ਜਥੇਦਾਰ ਦਿਆਲ ਸਿੰਘ ਜੀ ਦੀ ਯਾਦ ‘ਚ ਪਰਿਵਾਰ ਨੇ ਪਾਠ ਰਖਾਇਆ ਗਿਆ ਸੀ ਤੇ ਮੇਰੀ ਮੁਲਾਕਾਤ ਉੱਥੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਸੀ ਅਤੇ ਉਨ੍ਹਾਂ ਨੇ ਉਸ ਸਮੇਂ ਬਹੁਤ ਖ਼ੂਬਸੂਰਤ ਗੱਲਾਂ ਕੀਤੀਆਂ ਸਨ। ਇਕ ਅਜਿਹੇ ਲੀਡਰ ਜਿਨ੍ਹਾਂ ਨੇ ਬਾਕੀ ਸੂਬਿਆਂ ਦੇ ਲੀਡਰਾਂ ਨੂੰ ਮਾਰਗ ਦਿਖਾਇਆ, ਉਨ੍ਹਾਂ ਦੇ ਚਲੇ ਜਾਣ ਨਾਲ ਪਾਰਟੀ, ਸੰਗਤਾਂ ਤੇ ਹਿੱਤੀਆਂ ਨੂੰ ਘਾਟਾ ਪੈਣਾ ਹੈ ਉਹ ਯਕੀਨਨ ਹੈ ਪਰ ਅਜਿਹੇ ਵਿਅਕਤੀ ਲੋਕ ਚੇਤਿਆਂ ‘ਚ ਯਾਦ ਰੱਖੇ ਜਾਂਦੇ ਹਨ। Jathedar Harpreet Singh said

Share post:

Subscribe

spot_imgspot_img

Popular

More like this
Related

ਪੰਜਾਬ ,ਚੰਡੀਗੜ੍ਹ ਸਣੇ ਹਰਿਆਣਾ ਚ ਪੈ ਰਿਹਾ ਲਗਾਤਾਰ ਮੀਂਹ , 11 ਜ਼ਿਲਿਆਂ ਚ ਧੁੰਦ ਦਾ ਅਲਰਟ ਜ਼ਾਰੀ

Punjab Weather Update  ਵੈਸਟਰਨ ਡਿਸਟਰਬੈਂਸ ਹੋਣ ਕਰਕੇ ਪੰਜਾਬ-ਚੰਡੀਗੜ੍ਹ ਵਿੱਚ ਹੋਈ...

ਅਮਨਦੀਪ ਕੌਰ ਵਿਕਸਤ ਭਾਰਤ ਯੰਗ ਲੀਡਰਜ਼ ਡਾਈਲਾਗ-ਐਨ.ਵਾਈ.ਐਫ 2025 ਦੀ ਰਾਸ਼ਟਰੀ ਪੱਧਰ ਦੀ   ਚੈਂਪਿਅਨਸ਼ਿਪ ਲਈ ਹੋਈ ਚੋਣ”

ਫ਼ਰੀਦਕੋਟ 28 ਦਸੰਬਰ (  )    ਐਸ.ਬੀ.ਐਸ ਸਰਕਾਰੀ ਕਾਲਜ, ਕੋਟਕਪੂਰਾ ਦੀ ਗ੍ਰਹਿ ਵਿਗਿਆਨ...

ਡਾ. ਮਨਮੋਹਨ ਸਿੰਘ ਦੀ ਅੰਤਿਮ ਯਾਤਰਾ , ਗਾਂਧੀ ਪਰਿਵਾਰ ਸਣੇ ਹਰ ਲੀਡਰ ਨਮ ਅੱਖਾਂ ਨਾਲ ਕਰ ਰਿਹਾ ਯਾਦ

Manmohan Singh Funeral  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ...