ਜਵਾਹਰ ਨਵੋਦਿਆ ਵਿਦਿਆਲਿਆ ‘ਚ ਦਾਖਲੇ ਲਈ ਫਾਰਮ ਭਰਨ ਦੀ ਆਖਰੀ ਤਾਰੀਖ ‘ਚ ਵਾਧਾ

Jawahar Navodaya Vidyalaya

Jawahar Navodaya Vidyalaya

ਲੁਧਿਆਣਾ, 17 ਸਤੰਬਰ (000) – ਨਵੋਦਿਆ ਵਿਦਿਆਲਿਆ ਸੰਮਤੀ ਵੱਲੋਂ ਸੈਸ਼ਨ 2025-26 ਤਹਿਤ ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਵਿਖੇ 6ਵੀਂ ਜਮਾਤ ਵਿੱਚ ਦਾਖਲੇ ਲਈ ਫਾਰਮ ਭਰਨ ਦੀ ਆਖਰੀ ਤਾਰੀਖ ਵਿੱਚ 23 ਸਤੰਬਰ, 2024 ਤੱਕ ਵਾਧਾ ਕੀਤਾ ਗਿਆ ਹੈ।

ਇਸ ਸਬੰਧੀ ਪ੍ਰਿੰਸੀਪਲ ਨਿਸ਼ੀ ਗੋਇਲ ਨੇ ਦੱਸਿਆ ਕਿ ਪਹਿਲਾਂ ਦਾਖਲੇ ਲਈ ਫਾਰਮ ਭਰਨ ਦੀ ਆਖਰੀ ਮਿਤੀ 16 ਸਤੰਬਰ, 2024 ਨਿਰਧਾਰਿਤ ਕੀਤੀ ਗਈ ਸੀ ਅਤੇ ਵਿਦਿਆਰਥੀਆਂ ਦੇ ਹਿੱਤ ਨੂੰ ਮੁੱਖ ਰੱਖਦਿਆਂ ਇਸ ਵਿੱਚ ਇਜਾਫਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ, ਜਿਲ੍ਹਾ ਲੁਧਿਆਣਾ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ ਇੱਛੁਕ ਅਤੇ ਯੋਗ ਉਮੀਦਵਾਰ 23 ਸਤੰਬਰ, 2024 ਤੱਕ ਵੈਬਸਾਈਟ https://cbseitms.rcil.gov.in ‘ਤੇ ਆਨਲਾਈਨ ਫਾਰਮ ਭਰ ਸਕਦੇ ਹਨ।

ਉਨ੍ਹਾਂ ਦਾਖਲੇ ਸਬੰਧੀ ਸ਼ਰਤਾਂ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਵਿਦਿਆਰਥੀ ਲੁਧਿਆਣਾ ਜ਼ਿਲ੍ਹੇ ਦਾ ਪੱਕ ਵਸਨੀਕ ਹੋਣਾ ਚਾਹੀਦਾ ਹੈ ਅਤੇ ਸਾਲ 2024-25 ਵਿੱਚ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੋਵੇ। ਵਿਦਿਆਰਥੀ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਵਿੱਚ ਲਗਾਤਾਰ ਮਾਨਤਾ ਪ੍ਰਾਪਤ ਸਕੂਲ ਦਾ ਵਿਦਿਆਰਥੀ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਦਾ ਜਨਮ 1 ਮਈ 2013 ਤੋਂ 31 ਜੁਲਾਈ 2015 ਦੇ ਵਿਚਕਾਰ ਹੋਣਾ ਚਾਹੀਦਾ।

ਪ੍ਰਿੰਸੀਪਲ ਨਿਸ਼ੀ ਗੋਇਲ ਨੇ ਇਹ ਵੀ ਦੱਸਿਆ ਕਿ ਹੁਣ ਤੱਕ 2500 ਵਿਦਿਆਰਥੀਆਂ ਨੇ ਇਸ ਪ੍ਰਵੇਸ਼ ਪ੍ਰੀਖਿਆ ਲਈ ਫਾਰਮ ਭਰੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਫਾਰਮ ਭਰੇ ਜਾਣ ਦੀ ਉਮੀਦ ਹੈ।

Read Also : 2019 ਬੈਚ ਦੇ ਆਈ.ਏ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਵੱਲੋਂ ਗਲਾਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਸੰਭਾਲਿਆ ਅਹੁਦਾ

ਆਨਲਾਈਨ ਫਾਰਮ ਭਰਨ ਲਈ ਅਤੇ ਹੋਰ ਜਾਣਕਾਰੀ ਲਈ ਵੈੱਬਸਾਈਟ https://navodaya.gov.in ਦੀ ਵਰਤੋਂ ਕੀਤੀ ਜਾ ਸਕਦੀ ਹੈ।

Jawahar Navodaya Vidyalaya

[wpadcenter_ad id='4448' align='none']