ਯੂ-ਟਿਊਬ ਰਾਹੀਂ ਮਾਲਵੇ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਰਸਵਿੰਦਰ ਸਿੰਘ ਨੂੰ ਮਿਲੀ ਪਹਿਲੀ ਸਰਕਾਰੀ ਨੌਕਰੀ

Date:

ਚੰਡੀਗੜ੍ਹ, 01 may

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਕੀਤੇ ਵਾਅਦੇ ਦੇ ਵਫ਼ਾ ਹੋਣ ਨਾਲ ਜਿੱਥੇ ਕਈ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲਣ ਨਾਲ ਜੀਵਨ ਵਿਚ ਨਵੀਂ ਸ਼ੁਰੂਆਤ ਹੋਈ ਹੈ, ਉਥੇ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਨਾ ਵੀ ਮਿਲੇਗੀ।

ਬੀਤੇ ਦਿਨੀਂ ਚੰਡੀਗੜ੍ਹ ਸਥਿਤ ਮਿਊਂਸਿਪਲ ਭਵਨ ਵਿਖੇ ਹੋਏ ਸਮਾਰੋਹ ਦੌਰਾਨ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਦੇ ਚਿਹਰੇ ਤੋਂ ਉਨ੍ਹਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਸੀ। ਤਕਨੀਕੀ ਸਿੱਖਿਆ ਵਿਭਾਗ ਵਿਚ ਵਿਚ ਬਤੌਰ ਕਲਰਕ ਨਿਯੁਕਤੀ ਪੱਤਰ ਹਾਸਲ ਕਰਨ ਆਏ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤਹਿਸੀਲ ਦੇ ਪਿੰਡ ਉੜਦਨ ਦੇ ਰਹਿਣ ਵਾਲੇ ਮਨਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ 2016 ਵਿੱਚ ਗ੍ਰੈਜੂਏਸ਼ਨ ਮੁਕੰਮਲ ਕੀਤੀ ਸੀ। ਇਸ ਦੌਰਾਨ ਉਸ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ, ਜਿਸ ਕਾਰਨ ਖੇਤੀ ਦਾ ਸਾਰਾ ਕੰਮ ਉਸ ਦੇ ਮੋਢਿਆਂ ‘ਤੇ ਆ ਗਿਆ ਸੀ। ਮਨਦੀਪ ਕੁਮਾਰ ਦੀ ਸ਼ੁਰੂ ਤੋਂ ਹੀ ਇੱਛਾ ਸੀ ਪੜ੍ਹਾਈ ਕਰਨ ਮਗਰੋਂ ਪੰਜਾਬ ਵਿਚ ਹੀ ਸਰਕਾਰੀ ਨੌਕਰੀ ਕਰਨੀ ਹੈ ਪਰ ਪਿਤਾ ਦੀ ਮੌਤ ਕਾਰਨ ਉਸ ਨੂੰ ਜ਼ਿਆਦਾ ਸਮਾਂ ਖੇਤੀ ਵਿਚ ਲਗਾਉਣਾ ਪੈਂਦਾ ਸੀ। ਉਸ ਨੇ ਮਿਹਨਤ ਦਾ ਪੱਲਾ ਨਾ ਛੱਡਿਆ ਅਤੇ ਜਦੋਂ ਵੀ ਉਸ ਨੂੰ ਸਮਾਂ ਮਿਲਣਾ ਤਾਂ ਉਸ ਸਰਕਾਰੀ ਨੌਕਰੀ ਲਈ ਨਿਕਲਣ ਵਾਲੇ ਪੇਪਰ ਦੀ ਤਿਆਰੀ ਕਰਨ ਬੈਠ ਜਾਣਾ।
ਮਨਦੀਪ ਨੇ ਬੀਤੇ ਸਾਲਾਂ ਵਿੱਚ ਕਈ ਸਰਕਾਰੀ ਨੌਕਰੀਆਂ ਲਈ ਪੇਪਰ ਦਿੱਤੇ ਪਰ ਇਹ ਭਰਤੀ ਪ੍ਰਕਿਰਿਆ ਕੋਰਟ ਕੇਸਾਂ ਜਾਂ ਪੇਪਰ ਲੀਕ ਕਾਰਨ ਮੁਕੰਮਲ ਨਹੀਂ ਹੋ ਸਕਿਆ। ਉਸ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵਲੋਂ ਸੱਤਾ ਸੰਭਾਲਣ ਮਗਰੋਂ ਸ਼ੁਰੂ ਕੀਤੀ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਨੂੰ ਬਹੁਤ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ ਅਤੇ ਉਸ ਨੂੰ ਕਲਰਕ ਦੀ ਨੌਕਰੀ ਮਿਲੀ ਹੈ।

ਇਸ ਦੌਰਾਨ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਖੇਪਲ ਦੇ ਰਸਵਿੰਦਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਨੇ ਸਾਲ 2009 ਵਿੱਚ ਐਮ.ਟੈੱਕ ਕਰਨ ਤੋਂ ਬਾਅਦ ਇਕ ਨਿੱਜੀ ਕਾਲਜ ਵਿੱਚ ਲੈਕਚਰਾਰ ਵਜੋਂ ਸੇਵਾ ਨਿਭਾਅ ਰਿਹਾ ਸੀ ਪਰ ਨਿੱਜੀ ਕਾਲਜ ਦੀ ਉਜਰਤ ਘੱਟ ਹੋਣ ਕਾਰਨ ਗੁਜ਼ਾਰਾ ਮੁਸ਼ਕਲ ਸੀ। ਇਨ੍ਹਾਂ ਤੰਗੀਆਂ ਨੂੰ ਦੇਖਦਿਆਂ ਉਸ ਨੇ ਯੂ-ਟਿਊਬ ਰਾਹੀਂ ਨੌਜਵਾਨਾਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣੀ ਸ਼ੁਰੂ ਕੀਤੀ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ। ਰਸਵਿੰਦਰ ਸਿੰਘ ਦੱਸਦਾ ਹੈ ਕਿ ਇਸ ਸਰਕਾਰੀ ਨੌਕਰੀ ਨਾਲ ਉਸ ਨੂੰ ਆਰਥਿਕ ਆਜ਼ਾਦੀ ਮਿਲੇਗੀ।

ਕਿਸਾਨੀ ਪਰਿਵਾਰ ਨਾਲ ਸਬੰਧਤ ਰਸਵਿੰਦਰ ਨੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਸਰਕਾਰੀ ਨੌਕਰੀਆਂ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਪੰਜਾਬ ਪੁਲਿਸ ਦੇ ਬਿਉਰੋ ਆਫ ਇਨਵੈਸਟੀਗੇਸ਼ਨ ਦਾ ਆਈ.ਟੀ. ਅਸਿਸਟੈਂਟ ਦਾ ਪੇਪਰ ਵੀ ਪਾਸ ਕੀਤਾ ਹੈ।

Share post:

Subscribe

spot_imgspot_img

Popular

More like this
Related