Joint Pain
ਵਧਦੀ ਉਮਰ ਦੇ ਨਾਲ ਜੋੜਾਂ ਦਾ ਦਰਦ ਇੱਕ ਵੱਡੀ ਸਮੱਸਿਆਵਾਂ ‘ਚੋਂ ਇਕ ਹੈ ਜੋ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਸਿਰਫ਼ ਬਜ਼ੁਰਗ ਹੀ ਨਹੀਂ ਅੱਜਕੱਲ੍ਹ ਕੁਝ ਬਾਲਗ ਵੀ ਜੋੜਾਂ ਦੇ ਦਰਦ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਉੱਠਣਾ, ਬੈਠਣਾ ਤੇ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ‘ਚ ਤੁਸੀਂ ਕੁਝ ਆਸਾਨ ਉਪਾਵਾਂ ਨਾਲ ਇਸ ਤੋਂ ਰਾਹਤ ਪਾ ਸਕਦੇ ਹੋ।
ਜੋੜਾਂ ਦਾ ਦਰਦ ਘਟਾਉਣ ਲਈ ਹਾਈਡਰੇਟਿਡ ਰਹਿਣਾ ਤੇ ਐਂਟੀਆਕਸੀਡੈਂਟਸ ਤੇ ਐਂਟੀ-ਇਨਫਲੇਮੇਟਰੀ ਮਿਸ਼ਰਣ ਨਾਲ ਭਰਪੂਰ ਪੀਣ ਵਾਲੇ ਪਦਾਰਥ ਪੀਣਾ ਮਹੱਤਵਪੂਰਨ ਹੈ। ਆਮ ਤੌਰ ‘ਤੇ ਗ੍ਰੀਨ ਟੀ ਦੀ ਵਰਤੋਂ ਭਾਰ ਘਟਾਉਣ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਭਾਰ ਘਟਾਉਣ ਦੇ ਨਾਲ ਇਹ ਜੋੜਾਂ ਦੇ ਦਰਦ ਤੋਂ ਵੀ ਰਾਹਤ ਪ੍ਰਦਾਨ ਕਰ ਸਕਦਾ ਹੈ। ਗ੍ਰੀਨ ਟੀ ‘ਚ ਐਂਟੀਆਕਸੀਡੈਂਟ ਤੇ ਪੋਲੀਫੇਨੋਲਸ ਪਾਏ ਜਾਂਦੇ ਹਨ, ਜਿਸ ਵਿਚ ਐਂਟੀ-ਇਨਫਲੇਮੇਟਰੀ ਪ੍ਰਭਾਵ ਹੁੰਦੇ ਹਨ। ਉਹ ਆਕਸੀਡੇਟਿਵ ਤਣਾਅ ਨੂੰ ਘਟਾਉਣ ਤੇ ਜੋੜਾਂ ਦੀ ਸੋਜਸ਼ ਰੋਕਣ ‘ਚ ਮਦਦ ਕਰਦੇ ਹਨ।
also read :- ਬਹੁਤ ਸਾਰੀਆਂ ਸਮੱਸਿਆਵਾਂ ਦਾ ਇੱਕ ਹੱਲ ਹੈ ਅਨਾਰ ਅਤੇ ਇਸਦਾ ਜੂਸ
ਦੁੱਧ ਕੈਲਸ਼ੀਅਮ, ਵਿਟਾਮਿਨ ਡੀ ਤੇ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਹ ਸਾਡੀਆਂ ਹੱਡੀਆਂ ਦੇ ਸਹੀ ਤੇ ਵਧੀਆ ਵਿਕਾਸ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ‘ਚ ਦੁੱਧ ਪੀਣ ਨਾਲ ਜੋੜਾਂ ਦੇ ਦਰਦ ਨੂੰ ਘਟਾਉਣ ਤੇ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਮਿਲ ਸਕਦੀ ਹੈ | ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਨਾ ਸਿਰਫ ਇਮਿਊਨਿਟੀ ਵਧਾਉਂਦਾ ਹੈ ਸਗੋਂ ਜੋੜਾਂ ਦੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ। ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਜੋੜਾਂ ਦੀ ਸਿਹਤ ਨੂੰ ਉਤਸ਼ਾਹਿਤ ਕਰਦੇ ਹਨ।