Thursday, December 26, 2024

ਕੀ ਟਰੰਪ ਤੋਂ ਪਹਿਲਾਂ ਕਮਲਾ ਹੈਰਿਸ ਬਣੇਗੀ , ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ?

Date:

Kamala Harris Lost Presidential Election

ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਡੋਨਾਲਡ ਟਰੰਪ ਤੋਂ ਹਾਰਨ ਤੋਂ ਬਾਅਦ ਕਮਲਾ ਹੈਰਿਸ ਦੇ ਸਮਰਥਕ ਕਾਫੀ ਨਿਰਾਸ਼ ਹਨ। ਟਰੰਪ ਨੇ ਬਹੁਮਤ ਦਾ ਅੰਕੜਾ ਪਾਰ ਕਰਕੇ ਕਮਲਾ ਹੈਰਿਸ ਨੂੰ ਹਰਾਇਆ ਸੀ। ਹਾਲਾਂਕਿ ਹੁਣ ਕਮਲਾ ਹੈਰਿਸ ਦੀ ਟੀਮ ਦੇ ਇੱਕ ਸਾਬਕਾ ਕਰਮਚਾਰੀ ਨੇ ਰਾਸ਼ਟਰਪਤੀ ਜੋਅ ਬਾਇਡੇਨ ਤੋਂ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਕਮਲਾ ਹੈਰਿਸ ਦੀ ਟੀਮ ਦੇ ਸਾਬਕਾ ਸੂਚਨਾ ਨਿਰਦੇਸ਼ਕ ਜਮਾਲ ਸਿਮੰਸ ਦੀ ਇਹ ਮੰਗ ਅਜਿਹੇ ਸਮੇਂ ‘ਚ ਆਈ ਹੈ ਜਦੋਂ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਦੇ ਸਹੁੰ ਚੁੱਕਣ ‘ਚ ਸਿਰਫ 2 ਮਹੀਨੇ ਬਾਕੀ ਹਨ।

ਦਰਅਸਲ ਕਮਲਾ ਹੈਰਿਸ ਦੀ ਟੀਮ ਦੇ ਸਾਬਕਾ ਸੂਚਨਾ ਨਿਰਦੇਸ਼ਕ ਜਮਾਲ ਸਿਮੰਸ ਨੇ ਐਤਵਾਰ ਨੂੰ ਇੱਕ ਟਾਕ ਸ਼ੋਅ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਇਡੇਨ ਨੂੰ ਹੁਣ ਅਸਤੀਫਾ ਦੇ ਕੇ ਕਮਲਾ ਹੈਰਿਸ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਾਉਣਾ ਚਾਹੀਦਾ ਹੈ। ਹਾਲਾਂਕਿ ਕਮਲਾ ਹੈਰਿਸ ਦਾ ਇਹ ਕਾਰਜਕਾਲ ਬਹੁਤ ਘੱਟ ਸਮੇਂ ਲਈ ਹੋਵੇਗਾ।

ਜਮਾਲ ਸਿਮੰਸ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਜੋ ਬਾਇਡੇਨ ਆਪਣੇ ਕਾਰਜਕਾਲ ਦੌਰਾਨ ਸ਼ਾਨਦਾਰ ਰਿਹਾ ਹੈ, ਪਰ ਉਸਨੂੰ ਇੱਕ ਆਖਰੀ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਤੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲਾਅ ਵੱਲ ਕਦਮ ਚੁੱਕਣਾ ਚਾਹੀਦਾ ਹੈ।”

Read Also : ਨਵਜੋਤ ਸਿੱਧੂ ਨੇ ਖੋਹੀ ਅਰਚਨਾ ਪੂਰਨ ਸਿੰਘ ਦੀ ਕੁਰਸੀ ! ਕੀ ਕਰਨ ਜਾ ਰਹੇ ਨੇ ਕਪਿਲ ਸ਼ਰਮਾ ਸ਼ੋਅ ‘ਚ ਵਾਪਸੀ ?

ਸਾਬਕਾ ਸੂਚਨਾ ਨਿਰਦੇਸ਼ਕ ਜਮਾਲ ਸਿਮੰਸ ਨੇ ਕਿਹਾ, “ਜੋ ਬਾਇਡੇਨ ਅਗਲੇ 30 ਦਿਨਾਂ ਵਿੱਚ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਤੇ ਕਮਲਾ ਹੈਰਿਸ ਨੂੰ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਾ ਸਕਦੇ ਹਨ। ਇਹ ਸਾਡੇ ਡੈਮੋਕਰੇਟਸ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲਣ ਦਾ ਸਮਾਂ ਹੈ। ”

ਜਮਾਲ ਸਿਮੰਸ ਨੇ ਕਿਹਾ, “ਇਸ ਵੇਲੇ ਕਮਲਾ ਹੈਰਿਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਾਉਣਾ ਜੋ ਬਾਇਡੇਨ ਦੇ ਨਿਯੰਤਰਣ ਵਿੱਚ ਹੈ। ਜੇ ਉਹ ਅਜਿਹਾ ਕਰਦੀ ਹੈ ਤਾਂ ਇਸ ਨਾਲ ਜੋ ਬਾਇਡੇਨ ਦਾ ਆਖਰੀ ਵਾਅਦਾ ਪੂਰਾ ਹੋਵੇਗਾ ਤੇ ਕਮਲਾ ਹੈਰਿਸ ਅਮਰੀਕਾ ਦੀ 47ਵੀਂ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਜਾਵੇਗੀ।

Kamala Harris Lost Presidential Election

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...