Kara got together with her lover
ਥਾਣਾ ਕਬਰਵਾਲਾ ਪੁਲਸ ਨੇ ਪਿੰਡ ਆਲਮਵਾਲਾ ਵਿਖੇ 37 ਸਾਲ ਦੇ ਵਿਅਕਤੀ ਦੇ ਕਤਲ ਦੀ ਗੁੱਥੀ 24 ਘੰਟਿਆ ਵਿਚ ਸੁਲਝਾ ਲਈ ਹੈ ਅਤੇ ਜ਼ਿੰਮੇਵਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਮਾਮਲਾ ਨਜਾਇਜ਼ ਸਬੰਧਾਂ ਦਾ ਸੀ, ਜਿਥੇ ਪਤਨੀ ਨੇ ਪ੍ਰੇਮੀ ਨਾਲ ਮਿਲ ਕਿ ਰਿਸ਼ਤਿਆਂ ਵਿਚ ਰੋੜਾ ਬਣਦੇ ਪਤੀ ਦਾ ਕਤਲ ਕਰ ਦਿੱਤਾ ਅਤੇ ਡਰਾਮਾ ਕੀਤਾ ਕਿ ਉਹ ਨਸ਼ੇ ਨਾਲ ਮਰਿਆ ਹੈ। ਇਸ ਸਬੰਧੀ ਮਲੋਟ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 17-4-2024 ਨੂੰ ਜਸਕੌਰ ਸਿੰਘ ਉੱਰਫ ਸੋਨੀ ਪੁੱਤਰ ਮੇਜਰ ਸਿੰਘ ਵਾਸੀ ਆਲਮਵਾਲਾ ਦੀ ਲਾਸ਼ ਮਿਲੀ। ਜਿਸ ਸਬੰਧੀ ਮ੍ਰਿਤਕ ਦੀ ਪਤਨੀ ਨੇ ਇਹ ਡਰਾਮਾ ਕੀਤਾ ਸੀ ਕਿ ਮ੍ਰਿਤਕ ਦੀ ਮੌਤ ਨਸ਼ੇ ਵਾਲਾ ਇੰਜੈਕਸ਼ਨ ਲਾਉਣ ਨਾਲ ਹੋਈ ਹੈ।
ਪੁਲਸ ਨੇ ਮ੍ਰਿਤਕ ਜਸਕੌਰ ਸਿੰਘ ਦੀ ਭੈਣ ਕਿਰਨਪਦੀਪ ਕੌਰ ਉਰਫ ਕਿਰਨ ਪਤਨੀ ਗੁਰਮੀਤ ਸਿੰਘ ਵਾਸੀ ਫਿੱਡੇਕਲਾ ( ਥਾਣਾ ਸਦਰ ਕੋਟਕਪੂਰਾ) ਦੇ ਬਿਆਨਾਂ ‘ਤੇ ਥਾਣਾ ਕਬਰਵਾਲਾ ਵਿਖੇ174 ਦੀ ਕਾਰਵਾਈ ਕੀਤੀ ਗਈ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਮੁੱਦਈ ਨੇ ਦੁਬਾਰਾ ਬਿਆਨ ਲਿਖਾਇਆ ਉਸਦੀ ਭਰਜਾਈ ਕੁਲਦੀਪ ਕੌਰ ਦੇ ਜਗਮੀਤ ਸਿੰਘ ਪੁੱਤਰ ਮੁਖਤਿਅਰ ਸਿੰਘ ਵਾਸੀ ਢਿੱਪਾਂਵਾਲੀ (ਜ਼ਿਲ੍ਹਾ ਫਾਜ਼ਿਲਕਾ) ਨਾਲ ਨਜਾਇਜ਼ ਸਬੰਧ ਸਨ। ਇਸ ਨੂੰ ਲੈ ਕੇ ਜਸਕੌਰ ਸਿੰਘ ਸੋਨੀ ਨੂੰ ਇਤਰਾਜ਼ ਸੀ। ਜਿਸ ਤੋਂ ਬਾਅਦ ਉਸਦੀ ਭਾਬੀ ਕੁਲਦੀਪ ਕੌਰ ਨੇ ਆਪਣੇ ਪ੍ਰੇਮੀ ਜਗਮੀਤ ਸਿੰਘ ਨਾਲ ਮਿਲ ਕੇ ਜਸਕੌਰ ਸਿੰਘ ਦਾ ਕਤਲ ਕੀਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਲੰਬੀ ਫਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਐੱਸ. ਐੱਚ. ਓ ਰਣਜੀਤ ਸਿੰਘ ਸਮੇਤ ਟੀਮ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਕਬਰਵਾਲਾ ਦੀ ਪੁਲਸ ਨੇ ਮ੍ਰਿਤਕ ਦੀ ਭੈਣ ਕਿਰਨ ਦੇ ਬਿਆਨ ‘ਤੇ ਮੁਕੱਦਮਾ ਨੰਬਰ 41 ਮਿਤੀ 18.04.2024 ਅ/ਧ 302,34 ਹਿੰ:ਦੰ: ਬਰਖਿਲਾਫ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਜਗਮੀਤ ਸਿੰਘ ਪੁੱਤਰ ਮੁਖਤਿਅਰ ਸਿੰਘ ਵਿਰੁੱਧ ਦਰਜ ਕੀਤਾ ਗਿਆ। Kara got together with her lover
also read :- ਹਰਿਆਣਾ ‘ਚ ਬੇਰੁਜ਼ਗਾਰੀ ਦਾ ਹੋਵੇਗਾ ਵਿਆਹ ,ਕਾਰਡ ਹੋਇਆ ਵਾਇਰਲ
ਪੁਲਸ ਵੱਲੋਂ ਆਧੁਨਿਕ ਢੰਗ/ਤਰੀਕਿਆਂ ਦੀ ਮੱਦਦ ਨਾਲ ਦੋਸ਼ੀਆਂ ਕੁਲਦੀਪ ਕੌਰ ਅਤੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਜਗਮੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਜਸਕੌਰ ਸਿੰਘ ਨਾਲ ਘਰ ਆਉਣ ਲੱਗ ਪਿਆ ਸੀ ਅਤੇ ਉਸਦੇ ਕੁਲਦੀਪ ਕੌਰ ਨਾਲ ਸਬੰਧ ਬਣ ਗਏ। ਦੋਵਾਂ ਉਸ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਰਲ ਕੇ ਜਸਕੌਰ ਸਿੰਘ ਨੂੰ ਕੋਈ ਨਸ਼ੀਲੀ ਚੀਜ਼ ਦੇਣ ਉਪਰੰਤ ਸਿਰਹਾਣੇ ਨਾਲ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਪੁਲਸ ਵੱਲੋਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ ਅਤੇ ਮੁਕੱਦਮੇ ਦੀ ਅੱਗੇ ਤਫਤੀਸ਼ ਜਾਰੀ ਹੈ।Kara got together with her lover