Sunday, December 22, 2024

ਸੇਵਾ ਤੇ ਸੱਚ ਦੇ ਪੁੰਜ ਅਤੇ ਗ਼ਰੀਬਾਂ ਲਈ ਮਸੀਹਾ ਸਨ ਕਥਾਵਾਚਕ ਗਿਆਨੀ ਮਹਿੰਦਰ ਸਿੰਘ

Date:

Kathavachak Giani Mohinder Singh

ਜੋ ਵੀ ਇਨਸਾਨ ਜਨਮ ਲੈ ਕੇ ਇਸ ਸੰਸਾਰ ਵਿੱਚ ਆਇਆ ਹੈ ਉਸ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਜਾਣਾ ਹੀ ਹੈ। ਲੇਕਿਨ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਾਣ ਵਾਲਾ ਵਿਅਕਤੀ ਜੀਵਨ ਕਿਹੋ ਜਿਹਾ ਜੀਅ ਕੇ ਗਿਆ। ਬਹੁਤੇ ਲੋਕ ਮਰ ਮਰ ਕੇ ਜਿਉਂਦੇ ਨੇ ਤੇ ਬਹੁਤ ਘੱਟ ਅਜਿਹੇ ਹੁੰਦੇ ਹਨ ਜਿਹੜੇ ਜੀਵਨ ਨੂੰ ਪੁਰੀ ਤਰ੍ਹਾਂ ਜੀਅ ਕੇ ਮਰਦੇ ਹਨ ਅਤੇ ਕੁੱਝ ਅਮਿੱਟ ਯਾਦਾਂ ਛੱਡ ਜਾਂਦੇ ਹਨ। ਅਜਿਹੀਆਂ ਹੀ ਅਮਿੱਟ ਯਾਦਾਂ ਛੱਡ ਕੇ ਸਾਨੂੰ ਸਭ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ ਕਥਾਵਾਚਕ ਗਿਆਨੀ ਮਹਿੰਦਰ ਸਿੰਘ ਜੀ। ਬੀਤੇ ਦਿਨੀਂ 20 ਅਕਤੂਬਰ ਨੂੰ ਬਿਜਲੀ ਦਾ ਕਰੰਟ ਲੱਗਣ ਨਾਲ 62 ਸਾਲ ਦੀ ਉਮਰ ਵਿੱਚ ਸ. ਮਹਿੰਦਰ ਸਿੰਘ ਆਕਾਲ ਚਲਾਣਾ ਕਰ ਗਏ। ਉਹ ਵਿਦਿਆਰਥੀ ਜੀਵਨ ਤੋਂ ਹੀ ਗੁਰਮਤਿ ਦੀ ਸਿੱਖਿਆ ਹਾਸਲ ਕਰਨ ਲੱਗ ਪਏ ਸਨ।

ਸਕੂਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਸਿੱਖ ਮਿਸ਼ਨਰੀ ਕਾਲਜ਼ ਲੁਧਿਆਣਾ ਤੋਂ ਦੋ ਸਾਲ ਦਾ ਗੁਰਮਤਿ ਦਾ ਕੋਰਸ ਕੀਤਾ ਅਤੇ ਫਿਰ ਕਥਾ ਰਾਹੀਂ ਗੁਰਮਤਿ ਪ੍ਰਚਾਰ ਵਿੱਚ ਜੁਟ ਗਏ। ਗੁਰੂ ਨਾਨਕ ਸਾਹਿਬ ਦੇ ਮਾਰਗ ‘ਤੇ ਚਲਦਿਆਂ ਉਹ ਤਰਕਸ਼ੀਲ ਸੋਚ ਨਾਲ ਕਥਾ ਕਰਦੇ ਸਨ ਅਤੇ ਅੰਧ ਵਿਸ਼ਵਾਸ਼ ਵਾਲੀਆਂ ਸਾਖੀਆਂ ਦਾ ਖੰਡਨ ਕਰਦੇ ਸਨ।1999 ਵਿੱਚ ਉਹ ਆਪਣੇ ਪਿੰਡ ਖਾਂਸਾ ਦੇ ਸਰਪੰਚ ਬਣੇ। ਲਾਗਾਤਾਰ ਤਿੰਨ ਵਾਰ ਪਿੰਡ ਦੇ ਸਰਪੰਚੀ ਕੀਤੀ ਇਸੇ ਦੌਰਾਨ ਉਨ੍ਹਾਂ ਨੇ ਜਿੱਥੇ ਪਿੰਡ ਦਾ ਵਿਕਾਸ ਕਰਵਾਇਆ ਉੱਥੇ ਹੀ ਗਰੀਬ ਵਰਗ ਦੇ ਲੋਕਾਂ ਦੇ ਉਥਾਨ ਲਈ ਉਹ ਲਗਾਤਾਰ ਕੰਮ ਕਰਦੇ ਰਹੇ। ਇਲਾਕੇ ਦੇ ਲੋਕਾਂ ਵਿੱਚ ਉਹ ਇੱਕ ਸਤਿਕਾਰਤ ਹਸਤੀ ਦੇ ਤੌਰ ‘ਤੇ ਜਾਣੇ ਜਾਂਦੇ ਸਨ। ਇਸੇ ਦੌਰਾਨ ਹੀ ਉਨ੍ਹਾਂ ਦੀ ਨੇੜਤਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਹੋਈ। ਜਥੇਦਾਰ ਟੌਹੜਾ ਤੋਂ ਇਲਾਵਾ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸੀ ਆਗੂ ਸ.ਲਾਲ ਸਿੰਘ ਦਾ ਵੀ ਉਨ੍ਹਾਂ ਦੇ ਪਰਿਵਾਰ ਨਾਲ ਚੰਗਾ ਸਹਿਚਾਰ ਸੀ।

Read Also : ਡੀਜੀਪੀ ਗੌਰਵ ਯਾਦਵ ਪਹੁੰਚੇ ਜਲੰਧਰ , ਰਾਮਾਮੰਡੀ ਥਾਣੇ ਦਾ ਕੀਤਾ ਅਚਨਚੇਤ ਨਿਰੀਖਣ

ਨੌਵੇਂ ਪਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮਗਰ ਸਾਹਿਬ ਵਿਖੇ ਉਹ ਅਕਸਰ ਕਥਾ ਕਰਨ ਲਈ ਜਾਂਦੇ ਰਹਿੰਦੇ ਸਨ। ਉਹ ਜਦੋਂ ਕਥਾ ਕਰਦੇ ਸਨ ਤਾਂ ਲੋਕ ਮੰਤਰ ਮੁਗਧ ਹੋ ਕੇ ਸੁਣਦੇ ਸਨ। ਉਹ ਇੰਨੇ ਬੇਬਾਕ ਸਨ ਕਿ ਕਿਸੇ ਦੇ ਵਿਰੁੱਧ ਸੱਚੀ ਗੱਲ ਉਸਦੇ ਸਾਹਮਣੇ ਬੋਲਣ ਦੀ ਜੁਅਰਤ ਰੱਖਦੇ ਸਨ। ਉਹ ਉਨ੍ਹਾਂ ਵਿੱਚੋਂ ਸਨ ਜਿੰਨ੍ਹਾਂ ਬਾਰੇ ਗੁਰਬਾਣੀ ਵਿੱਚ ਫੁਰਮਾਨ ਹੈ,”ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ।।”ਉਨ੍ਹਾਂ ਨੇ ਲਗਾਤਾਰ 35 ਸਾਲ ਸਮਾਜ ਸੇਵਾ ਕਰਦਿਆਂ ਗੁਜ਼ਾਰੇ ਅਤੇ ਪਿੰਡ ਖਾਂਸਾ ਦੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਬਣਵਾਉਣ ਵਿੱਚ ਅਹਿਮ ਯੋਗਦਾਨ ਪਾਇਆ।ਗਿਆਨੀ ਮਹਿੰਦਰ ਸਿੰਘ ਦੇ ਆਕਾਲ ਚਲਾਣੇ ਨਾਲ ਜਿੱਥੇ ਉਨ੍ਹਾਂ ਦੀ ਪਤਨੀ ਸਰਦਾਰਨੀ ਸੁਖਵਿੰਦਰ ਕੌਰ,ਸਪੁੱਤਰ ਪਲਵਿੰਦਰ ਸਿੰਘ , ਸਪੁੱਤਰੀ ਗੁਰਪ੍ਰੀਤ ਕੌਰ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਗਹਿਰਾ ਸਦਮਾ ਲੱਗਾ ਹੈ ਉੱਥੇ ਹੀ ਸਿੱਖ ਸਮਾਜ ਤੋਂ ਇੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਕਥਾ ਵਾਚਕ ਆਕਾਲ ਪੁਰਖ ਨੇ ਖੋਹ ਲਿਆ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਪਿੰਡ ਖਾਂਸਾ ਦੇ ਗੁਰਦੁਆਰਾ ਸਾਹਿਬ ਵਿਖੇ 30 ਅਕਤੂਬਰ ਦਿਨ ਬੁੱਧਵਾਰ ਨੂੰ ਪਾਇਆ ਜਾਵੇਗਾ।

Kathavachak Giani Mohinder Singh

Share post:

Subscribe

spot_imgspot_img

Popular

More like this
Related

ਐਨ ਡੀ ਆਰ ਐਫ ਅਤੇ ਫੌਜ ਦੁਆਰਾ ਲਗਭਗ 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ 

ਐਸ.ਏ.ਐਸ.ਨਗਰ, 22 ਦਸੰਬਰ, 2024: ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸ਼ਾਮ 4:30...

ਮੋਹਾਲੀ ਦੇ ਜਸਜੀਤ ਸਿੰਘ ਪੰਜਾਬ ਭਰ ‘ਚੋਂ ਤੀਜਾ ਸਥਾਨ ਹਾਸਲ ਕਰਕੇ ਬਣੇ ਪੀ.ਸੀ.ਐਸ. ਅਫਸਰ

ਮੋਹਾਲੀ, 22 ਦਸੰਬਰ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਰਜਿਸਟਰ ਏ-2...