Khanauri Border Farmers
ਖਨੌਰੀ ਸਰਹੱਦ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 50 ਦਿਨ ਹੋ ਗਏ ਹਨ, ਇਸ ਦੌਰਾਨ ਹੁਣ ਕਾਲੇ ਚੋਲੇ ਪਾ ਕੇ 111 ਕਿਸਾਨ ਮਰਨ ਵਰਤ ਰੱਖਣਗੇ। ਇਹ ਮਰਨ ਵਰਤ ਖਨੌਰੀ ਸਰੱਹਦ ਉੱਤੇ ਰੱਖਿਆ ਜਾਵੇਗਾ ਜਿੱਥੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈਦੱਸ ਦਈਏ ਕਿ ਕਿਸਾਨਾਂ ਵੱਲੋਂ ਇਹ ਮਰਨ ਵਰਤ ਦੁਪਿਹਰ 2 ਵਜੇ ਸ਼ੁਰੂ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ। ਇਸ ਮੌਕੇ ਕਿਸਾਨ ਕਾਲੇ ਕੱਪੜੇ ਪਾ ਕੇ ਖਨੌਰੀ ਸਰਹੱਦ ਉੱਤੇ ਮਰਨ ਵਰਤ ਸ਼ੁਰੂ ਕਰਨਗੀਆਂ। ਦੱਸ ਦਈਏ ਕਿ ਇਹ ਧਰਨਾ ਉਸ ਜਗ੍ਹਾ ਉੱਤੇ ਲਾਇਆ ਜਾਵੇਗਾ ਜਿੱਥੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ।
Read Also : 26 ਜਨਵਰੀ ਮੌਕੇ ਫਰੀਦਕੋਟ ਵਿਖੇ CM ਮਾਨ ਲਹਿਰਾਉਣਗੇ ਤਿਰੰਗਾ , ਜਾਣੋ ਕੌਣ ਕਿੱਥੋਂ ਲਹਿਰਾਏਗਾ ਝੰਡਾ
ਕਿਸਾਨ ਲੀਡਰਾਂ ਨੇ ਕਿਹਾ ਕਿ ਇਸ ਮੌਕੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ। ਇਸ ਫੈਸਲੇ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਵਿਅਕਤੀ ਨਿਰਾਸ਼ ਹੋ ਕੇ ਇਹ ਕਦਮ ਚੁੱਕਦਾ ਹੈ। ਹਾਲਾਂਕਿ ਇਸ ਮੌਕੇ ਟਿਕੈਤ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਨਹੀਂ ਹੈ ਇਹ ਫੈਸਲਾ ਧਰਨਾ ਕਮੇਟੀ ਵੱਲੋਂ ਲਿਆ ਗਿਆ ਹੈ।
Khanauri Border Farmers