Lady Singham is no more ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਅਸਾਮ ਪੁਲਿਸ ਦੀ ਇੱਕ ਮਹਿਲਾ ਸਬ-ਇੰਸਪੈਕਟਰ ਜੂਨੋਮਣੀ ਰਾਭਾ ਜੋ ਕਿ ਲੇਡੀ ਸਿੰਘਮ ਵਜੋਂ ਜਾਣੀ ਜਾਂਦੀ ਹੈ, ਦੀ ਮੰਗਲਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਨਾਗਾਓਂ ਜ਼ਿਲੇ ‘ਚ ਕਾਲੀਆਬੋਰ ਉਪ ਮੰਡਲ ਦੇ ਜਾਖਲਾਬੰਦਾ ਥਾਣਾ ਖੇਤਰ ਦੇ ਅਧੀਨ ਸਰਭੁਗੀਆ ਪਿੰਡ ‘ਚ ਮਹਿਲਾ ਪੁਲਸ ਅਧਿਕਾਰੀ ਦੀ ਕਾਰ ਇਕ ਕੰਟੇਨਰ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।Lady Singham is no more
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (17 ਮਈ, 2023) Today Hukumnana Darbar Sahib JI
ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੀ ਮਹਿਲਾ ਪੁਲਿਸ ਜੂਨੋਮਣੀ ਰਾਭਾ ਨੂੰ ‘ਲੇਡੀ ਸਿੰਘਮ’ ਜਾਂ ‘ਦਬੰਗ ਕਾਪ’ ਵਜੋਂ ਜਾਣਿਆ ਜਾਂਦਾ ਸੀ। ਉਹ ਮੋਰੀਕੋਲਾਂਗ ਪੁਲਿਸ ਚੌਕੀ ਦੀ ਇੰਚਾਰਜ ਸੀ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਦਮ ਚੁੱਕਦੀ ਸੀ। ਜਾਖਲਾਬੰਦਾ ਥਾਣਾ ਇੰਚਾਰਜ ਪਵਨ ਕਲਿਤਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਦੇਰ ਰਾਤ ਕਰੀਬ 2.30 ਵਜੇ ਮਿਲੀ, ਜਿਸ ਤੋਂ ਬਾਅਦ ਪੁਲਸ ਦੀ ਗਸ਼ਤੀ ਟੀਮ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਹਸਪਤਾਲ ਲੈ ਗਈ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। Lady Singham is no more