ਸਿੱਧੂ ਮੂਸੇ ਵਾਲਾ ਦੇ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਸਾਹਮਣੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੱਡਾ ਕਬੂਲਨਾਮਾ ਕੀਤਾ ਹੈ। ਲਾਰੈਂਸ ਨੇ ਐੱਨ. ਆਈ. ਏ. ਸਾਹਮਣੇ ਕਬੂਲਿਆ ਕਿ ਉਸ ਨੇ ਹਵਾਲਾ ਜ਼ਰੀਏ ਗੋਲਡੀ ਬਰਾੜ ਨੂੰ ਅਮਰੀਕਾ ’ਚ 50 ਲੱਖ ਰੁਪਏ ਪਹੁੰਚਾਏ ਸਨ।Lawrence’s big confession
ਇਸ ਦੇ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲਾਰੈਂਸ ਨੇ ਸਤੰਬਰ-ਅਕਤੂਬਰ 2021 ’ਚ ਮੂਸਾ ਪਿੰਡ ਵਿਖੇ ਸ਼ੂਟਰ ਭੇਜੇ ਸਨ। ਇਨ੍ਹਾਂ ਸ਼ੂਟਰਾਂ ਦੇ ਨਾਂ ਸ਼ਾਹਰੁਖ, ਡੈਨੀ ਤੇ ਅਮਨ ਦੱਸੇ ਗਏ ਹਨ। ਸ਼ੂਟਰਾਂ ਦੇ ਰੁਕਣ ਦਾ ਪ੍ਰਬੰਧ ਮੋਨਾ ਸਰਪੰਚ ਤੇ ਜੱਗੂ ਨੇ ਕੀਤਾ ਸੀ।Lawrence’s big confession
ਇੰਨਾ ਹੀ ਨਹੀਂ, 2018 ਤੋਂ ਲੈ ਕੇ 2022 ਤਕ ਯੂ. ਪੀ. ਤੋਂ 2 ਕਰੋੜ ਰੁਪਏ ਦੇ 25 ਹਥਿਆਰ ਵੀ ਖਰੀਦੇ ਗਏ ਸਨ। ਇਨ੍ਹਾਂ ’ਚ 9 ਐੱਮ. ਐੱਮ. ਪਿਸਟਲ ਤੇ ਏ. ਕੇ. 47 ਵਰਗੇ ਹਥਿਆਰ ਸ਼ਾਮਲ ਹਨ। ਇਹ ਹਥਿਆਰ ਗੈਂਗਸਟਰ ਰੋਹਿਤ ਚੌਧਰੀ ਦੀ ਮਦਦ ਨਾਲ ਖਰੀਦੇ ਗਏ ਸਨ।Lawrence’s big confession