Friday, January 10, 2025

ਉਭਰਦੇ ਖਿਡਾਰੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਫਨਾ ਸਾਕਾਰ, ਪੰਜਾਬ ਬਣੇਗਾ ਮੋਹਰੀ ਸੂਬਾ

Date:

ਜਵਾਲਾ ਗੁੱਟਾ ਬੈਡਮਿੰਟਨ ਅਕੈਡਮੀ ਹੈਦਰਾਬਾਦ ਤੋਂ ਇਕ ਮਹੀਨੇ ਦੀ ਸਿਖਲਾਈ ਹਾਸਲ ਕਰ ਕੇ ਪੰਜਾਬ ਪਰਤੇ 34 ਖਿਡਾਰੀ

ਖਿਡਾਰੀਆਂ ਨੇ ਖੇਡ ਮੰਤਰੀ ਨਾਲ ਕੈਂਪ ਦੇ ਤਜ਼ਰਬੇ ਸਾਂਝੇ ਕੀਤੇ

ਪੰਜਾਬ ਦੇ ਖਿਡਾਰੀਆਂ ਨੂੰ ਕੌਮਾਂਤਰੀ ਮੰਚ ਤੱਕ ਪਹੁੰਚਾਉਣ ਲਈ ਕੀਤੇ ਜਾਣਗੇ ਸਿਰਤੋੜ ਯਤਨ: ਮੀਤ ਹੇਅਰ

ਚੰਡੀਗੜ੍ਹ, 19 ਜੁਲਾਈ

ਹੈਦਰਾਬਾਦ ਵਿਖੇ ਜਵਾਲਾ ਗੁੱਟਾ ਬੈਡਮਿੰਟਨ ਅਕੈਡਮੀ ਵਿੱਚ ਇਕ ਮਹੀਨੇ ਦੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਪੰਜਾਬ ਪਰਤੇ ਖਿਡਾਰੀਆਂ ਦੇ ਚਿਹਰਿਆਂ ਉਤੇ ਉਤਸ਼ਾਹ ਤੇ ਜਲੌਅ ਦੇਖਣ ਵਾਲਾ ਸੀ। ਗੱਲਬਾਤ ਵਿੱਚ ਅੱਠ ਵਰ੍ਹਿਆਂ ਦੇ ਯੁਵਾਨ ਬਾਂਸਲ, 10 ਵਰ੍ਹਿਆਂ ਦੀ ਕਾਮਿਲ ਸੱਭਰਵਾਲ, 13 ਵਰ੍ਹਿਆਂ ਦੇ ਸ਼ੀਵਾਨ ਢੀਂਗਰਾ ਤੇ 14 ਵਰ੍ਹਿਆਂ ਦੀ ਆਰੁਸ਼ੀ ਮਹਿਤਾ ਆਤਮ ਵਿਸ਼ਵਾਸ ਨਾਲ ਲਬਰੇਜ਼ ਸਨ। ਨਵੀਂ ਉਮਰ ਦੇ ਇਨਾਂ ਖਿਡਾਰੀਆਂ ਦਾ ਨਿਸ਼ਾਨਾ ਹੁਣ ਪੁਲੇਲਾ ਗੋਪੀਚੰਦ, ਸਾਇਨਾ ਨੇਹਵਾਲ, ਪੀ.ਵੀ.ਸਿੰਧੂ, ਜਵਾਲਾ ਗੁੱਟਾ, ਲਕਸ਼ੇ ਸੇਨ ਵਾਂਗ ਬੈਡਮਿੰਟਨ ਦੀ ਦੁਨੀਆਂ ਵਿੱਚ ਸਿਖਰ ਉਤੇ ਪਹੁੰਚਣਾ ਹੈ।  

ਅਜਿਹਾ ਆਤਮ ਵਿਸ਼ਵਾਸ ਸਾਰੇ 34 ਖਿਡਾਰੀਆਂ ਵਿੱਚ ਦੇਖਣ ਨੂੰ ਮਿਲਿਆ ਜਦੋਂ ਉਹ ਆਪਣੀ ਸਿਖਲਾਈ ਦੇ ਤਜ਼ਰਬੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਸਾਾਂਝੇ ਕਰ ਰਹੇ ਸਨ। ਪੰਜਾਬ ਭਵਨ ਚੰਡੀਗੜ੍ਹ ਦਾ ਚੌਗਿਰਦਾ ਇਨਾਂ ਉਭਰਦੇ ਖਿਡਾਰੀਆਂ ਦੇ ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਸੁਫਨਾ ਇਹ ਖਿਡਾਰੀ ਹੁਣ ਆਪਣੀ ਲਗਨ ਤੇ ਮਿਹਨਤ ਨਾਲ ਪੂਰਾ ਕਰਨਗੇ। ਪੰਜਾਬ ਦੇ ਖੇਡ ਵਿਭਾਗ ਵੱਲੋਂ ਆਪਣੇ ਖਰਚੇ ਉਤੇ ਹੈਦਰਾਬਾਦ ਸਿਖਲਾਈ ਲਈ ਭੇਜੇ 34 ਖਿਡਾਰੀ ਇਕ ਮਹੀਨੇ ਦੌਰਾਨ ਦਰੋਣਾਚਾਰੀਆ ਐਵਾਰਡੀ ਤੇ ਸਾਬਕਾ ਭਾਰਤੀ ਬੈਡਮਿੰਟਨ ਕੋਚ ਐਸ.ਐਮ.ਆਰਿਫ ਕੋਲੋਂ ਸਿੱਖੇ ਗੁਰਾਂ ਅਤੇ ਤਕਨੀਕਾਂ ਤੋਂ ਆਪਣੇ ਰੋਜ਼ਾਨਾ ਦੇ ਅਭਿਆਸ ਦੌਰਾਨ ਸੇਧ ਲੈਂਦੇ ਰਹਿਣਗੇ। ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਵੱਲੋਂ ਕੈਂਪ ਦੌਰਾਨ ਖਿਡਾਰੀਆਂ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਹਰ ਖਿਡਾਰੀ ਵਿੱਚ ਉਸ ਵਰਗਾ ਬਣਨ ਦੀ ਦ੍ਰਿੜਤਾ ਪੈਦਾ ਹੋਈ।

ਖੇਡ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ ਦੌਰਾਨ ਖਿਡਾਰੀਆਂ ਨੇ ਇਕ ਮਹੀਨੇ ਦੌਰਾਨ ਹੋਏ ਤਜ਼ਰਬੇ ਵੀ ਸਾਂਝੇ ਕੀਤੇ। ਕੋਰਟ ਵਿੱਚ ਖੇਡਣ ਦੀਆਂ ਨਵੀਆਂ ਤਕਨੀਕਾਂ ਅਤੇ ਸਟਰੈਚਿੰਗ ਦੀ ਵਿਧੀ ਖਿਡਾਰੀਆਂ ਨੂੰ ਸਭ ਤੋਂ ਵੱਧ ਪਸੰਦ ਆਈ। ਮੀਤ ਹੇਅਰ ਨੇ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਪੰਜਾਬ ਦੇ ਖਿਡਾਰੀਆਂ ਨੂੰ ਖੇਡਾਂ ਦੇ ਕੌਮਾਂਤਰੀ ਮੰਚ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਨਵੀਂ ਖੇਡ ਨੀਤੀ ਸੂਬੇ ਦੀਆਂ ਖੇਡਾਂ ਤੇ ਖਿਡਾਰੀਆਂ ਨੂੰ ਨਵੀਂ ਦਿਸ਼ਾ ਦੇਵੇਗੀ। ਇਸ ਮੌਕੇ ਖਿਡਾਰੀਆਂ ਨੇ ਪੰਜਾਬ ਦੇ ਮੀਤ ਹੇਅਰ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਜੋ ਜਵਾਲਾ ਗੁੱਟਾ ਅਕੈਡਮੀ ਵੱਲੋਂ ਖੇਡ ਮੰਤਰੀ ਲਈ ਵਿਸ਼ੇਸ਼ ਤੌਰ ਉਤੇ ਭੇਜਿਆ ਗਿਆ ਸੀ।

ਖੇਡ ਵਿਭਾਗ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ 8 ਸਾਲ ਤੋਂ 15 ਸਾਲ ਤੱਕ ਉਮਰ ਵਰਗ ਦੇ ਕੁੱਲ 34 ਬੈਡਮਿੰਟਨ ਖਿਡਾਰੀਆਂ ਨੇ ਹੈਦਰਾਬਾਦ ਵਿਖੇ ਇਕ ਮਹੀਨਾ ਸਿਖਲਾਈ ਹਾਸਲ ਕੀਤੀ। ਇਨਾਂ ਵਿੱਚ 18 ਕੁੜੀਆਂ ਤੇ 16 ਮੁੰਡੇ ਸਨ। ਇਨ੍ਹਾਂ ਖਿਡਾਰੀਆਂ ਨਾਲ ਵਰੁਣ ਕੁਮਾਰ ਤੇ ਸਹਿਨਾਜ਼ ਖਾਨ ਕੋਚ ਵੀ ਗਏ ਸਨ। ਕੈਂਪ ਦੀ ਸਮਾਪਤੀ ਉਤੇ ਪੰਜਾਬ ਦੇ ਖਿਡਾਰੀਆਂ ਵੱਲੋਂ ਪੇਸ਼ ਕੀਤੀ ਭੰਗੜੇ ਦੀ ਪੇਸ਼ਕਾਰੀ ਨੇ ਜਵਾਲਾ ਗੁੱਟਾ ਅਕੈਡਮੀਆਂ ਦੇ ਸਾਰੇ ਖਿਡਾਰੀਆਂ ਦਾ ਮਨ ਮੋਹ ਲਿਆ।

Share post:

Subscribe

spot_imgspot_img

Popular

More like this
Related

ਗੁੰਮਸ਼ੁਦਾ ਲੜਕੀ ਦੀ ਤਾਲਾਸ਼

ਅੰਮ੍ਰਿਤਸਰ 9 ਜਨਵਰੀ 2025---           ਚੌਂਕੀ ਗਲਿਆਰਾ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਮੁਦਈ ਪਰਗਟ ਸਿੰਘ ਪੁੱਤਰ ਕਰਮ ਸਿੰਘ ਵਾਸੀ ਕੁਆਟਰ ਨੰ 12 ਆਟਾ ਮੰਡੀ ਸਾਇਡ ਕੰਪਲੈਕਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਆਨ ਵਿੱਚ ਦੱਸਿਆ ਕਿ ''ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਮੇਰੀ ਸਭ ਤੋਂ ਵੱਡੀ ਲੜਕੀ ਅਰਸ਼ਦੀਪ ਕੌਰ ਉਮਰ 24 ਸਾਲ ਜਿਸਦੀ ਸ਼ਾਦੀ ਮਿਤੀ 21-11-2022 ਨੂੰ ਬਲਵਿੰਦਰ ਸਿੰਘ ਵਾਸੀ ਫਰੀਦਾਬਾ ਹਾਲ ਕੈਨੇਡਾ ਨਾਲ ਹੋਈ ਸੀ। ਜੋ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਉਸਦਾ ਇਲਾਜ ਅੰਮ੍ਰਿਤਸਰ ਤੋਂ ਚੱਲ ਰਿਹਾ ਸੀ ਜਿਸ ਕਰਕੇ ਉਹ ਪਿਛਲੇ ਕਰੀਬ 03 ਮਹੀਨਿਆਂ ਤੋਂ ਮੇਰੇ ਪਾਸ ਮੇਰੇ ਘਰ ਕੁਆਟਰ ਆਟਾ ਮੰਡੀ ਵਿਚ ਰਹਿ ਰਹੀ ਸੀ। ਮਿਤੀ 2-12-2024 ਨੂੰ  ਮੇਰੀ ਲੜਕੀ ਅਰਸ਼ਦੀਪ ਕੌਰ ਗੁਰਦੁਆਰਾ ਕੌਲਸਰ ਸਾਹਿਬ ਦੇ ਸਰੋਵਰ ਦੀ ਚੱਲ ਰਹੀ ਸੇਵਾ ਵਿਚ ਸ਼ਾਮਲ ਹੋਣ ਵਾਸਤੇ ਗਈ ਸੀ। ਜੋ ਸ਼ਾਮ 5:00 ਵਜੇ ਤੱਕ ਘਰ ਵਾਪਸ  ਨਹੀਂ ਆਈ, ਜਿਸਤੇ ਮੈਂ ਅਤੇ ਮੇਰੀ ਪਤਨੀ ਨੇ ਲੜਕੀ ਅਰਸ਼ਦੀਪ ਕੌਰ ਦੀ ਭਾਲ ਵੱਖ-ਵੱਖ ਰਿਸ਼ਤੇਦਾਰਾਂ, ਅੰਮ੍ਰਿਤਸਰ ਦੇ ਗੁਰਦੁਆਰਿਆਂ ਅਤੇ ਸ਼ਹਿਰ ਦੇ ਬਾਹਰ ਗੁਰਦੁਆਰਿਆਂ ਵਿੱਚ ਭਾਲ ਕੀਤੀ ਪਰ ਮੈਨੂੰ ਮੇਰੀ ਲੜਕੀ ਨਹੀਂ ਮਿਲੀ। ਜਿਸ ਸਬੰਧੀ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਦੌਰਾਨੇ ਤਫਤੀਸ਼ ਇਸ ਮੁਕੱਦਮਾ ਵਿਚ ਲੜਕੀ ਅਰਸ਼ਦੀਪ ਕੌਰ ਦਾ ਹੁਣ ਤੱਕ ਕੋਈ ਪਤਾ ਨਹੀਂ ਚਲ ਸਕਿਆ। ਜੇਕਰ ਇਸ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਤਾਂ ਮੁੱਖ ਅਫ਼ਸਰ ਥਾਣਾ ਈ ਡਵੀਜਨ ਦੇ ਨੰਬਰ 97811-30205,  ਇੰਚਾਰਜ ਚੌਂਕੀ ਗਲਿਆਰਾ  ਦੇ ਨੰਬਰ 97811-30219 ਅਤੇ ਏਐਸਆਈ ਅਮਰਜੀਤ ਸਿੰਘ ਦੇ ਨੰਬਰ 97801-31971 ਤੇ ਸੂਚਨਾ ਦੇ ਸਕਦੇ ਹਨ।

ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਪੰਜਾਬ ਸਭ ਤੋਂ ਅੱਗੇ: ਮੋਹਿੰਦਰ ਭਗਤ

ਚੰਡੀਗੜ੍ਹ, ਜਨਵਰੀ 9ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...