Liquor shops will remain closed
ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ। ਲੋਕ ਸਭਾ ਲਈ 7 ਪੜਾਵਾਂ ਵਿਚ ਵੋਟਾਂ ਪੈਣੀਆਂ ਹਨ ਜਿਸਦੇ 4 ਪੜਾਅ ਪੂਰੇ ਹੋ ਚੁੱਕੇ ਹਨ ਅਤੇ ਪੰਜਵੇਂ ਪੜਾਅ ਲਈ 20 ਮਈ ਦਿਨ ਸੋਮਵਾਰ ਨੂੰ ਵੋਟਾਂ ਪੈਣੀਆਂ ਹਨ। ਆਮ ਚੋਣਾਂ ਦੇ ਪੰਜਵੇਂ ਪੜਾਅ ਵਿੱਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7, ਬਿਹਾਰ ਵਿੱਚ 5, ਉੜੀਸਾ ਵਿੱਚ 5, ਝਾਰਖੰਡ ਵਿੱਚ 3 ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਇੱਕ-ਇੱਕ ਸੀਟਾਂ ਤੋਂ ਵੋਟਰ ਭਾਗ ਲੈਣਗੇ। ਜਿਸ ਦੇ ਮੱਦੇਨਜ਼ਰ ਇਨ੍ਹਾਂ ਸੂਬਿਆਂ ਵਿਚ 19 ਮਈ ਤੋਂ 20 ਮਈ ਸੋਮਵਾਰ ਸ਼ਾਮ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
ਮੁੰਬਈ ਅਤੇ ਉਪਨਗਰੀ ਜ਼ਿਲ੍ਹੇ ਦੇ ਨਾਲ-ਨਾਲ ਨਜ਼ਦੀਕੀ ਜ਼ਿਲ੍ਹਿਆਂ ਠਾਣੇ, ਕਲਿਆਣ ਅਤੇ ਪਾਲਘਰ ‘ਚ ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਦੀ ਵੋਟਿੰਗ ਦੇ ਮੱਦੇਨਜ਼ਰ ਸ਼ਨੀਵਾਰ ਸ਼ਾਮ ਤੋਂ ਸੋਮਵਾਰ ਸ਼ਾਮ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਮੁੰਬਈ ‘ਚ ਪੂਰੇ ਤਿੰਨ ਦਿਨ ਡ੍ਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ।Liquor shops will remain closed
also read :- ਮੌਸਮ ਵਿਭਾਗ ਵੱਲੋਂ ਪੰਜਾਬ, ਰਾਜਸਥਾਨ ਤੇ ਹਰਿਆਣਾ ਲਈ ਰੈੱਡ ਅਲਰਟ
ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਨਾ ਸਿਰਫ਼ ਚੋਣਾਂ ਵਾਲੇ ਚੋਣ ਖੇਤਰਾਂ ਸਗੋਂ ਨਜ਼ਦੀਕੀ ਚੋਣ ਖੇਤਰਾਂ ਨੂੰ ਵੀ ਵੋਟਿੰਗ ਦਿਵਸ ਤੱਕ ਡ੍ਰਾਈ ਡੇਅ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਕਦਮ ਦਾ ਮਕਸਦ ਪੂਰੇ ਰਾਜ ‘ਚ ਨਿਰਪੱਖ ਚੋਣ ਪ੍ਰਕਿਰਿਆ ਨੂੰ ਉਤਸ਼ਾਹ ਦੇਣਾ ਹੈ। ਚੋਣ ਅਧਿਕਾਰੀਆਂ ਨੇ ਕਿਹਾ ਕਿ ਅੱਜ ਸ਼ਾਮ 5 ਵਜੇ ਤੋਂ 20 ਮਈ 5 ਵਜੇ ਤੱਕ ਸਾਰੇ ਬਾਰ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ।Liquor shops will remain closed