ਵਿਜੀਲੈਂਸ ਨੇ ਸੀਐਮ ਮਾਨ ਨੂੰ ਭੇਜੀ ਭ੍ਰਿਸ਼ਟ ਤਹਿਸੀਲਦਾਰਾਂ ਦੀ ਲਿਸਟ , ਏਜੰਟਾਂ ਰਾਹੀਂ ਸ਼ਰੇਆਮ ਚੱਲ ਰਿਹਾ ਰਿਸ਼ਵਤਖੋਰੀ ਦਾ ਧੰਦਾ

Date:

19 ਜ਼ਿਲ੍ਹਿਆਂ ਦੇ ਭ੍ਰਿਸ਼ਟ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਵਿਰੁਧ ਵਿਜੀਲੈਂਸ ਜਾਂਚ ਸ਼ੁਰੂ, ਮੁੱਖ ਮੰਤਰੀ ਕੋਲ ਪਹੁੰਚੀ ਸੂਚੀ

  • ਪੰਜਾਬ ਵਿਜੀਲੈਂਸ ਨੇ ਭ੍ਰਿਸ਼ਟ ਅਧਿਕਾਰੀਆਂ ਦੀ ਮੁੱਖ ਮੰਤਰੀ ਨੂੰ ਭੇਜੀ ਸੂਚੀ‼️
  • 19 ਜ਼ਿਲ੍ਹਿਆਂ ਦੇ ਭ੍ਰਿਸ਼ਟ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਵਿਰੁੱਧ ਜਾਂਚ ਸ਼ੁਰੂ

List of corrupt tehsildars ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਭਰ ਦੀਆਂ ਤਹਿਸੀਲਾਂ ਦੀ ਚੈਕਿੰਗ ਕਰਕੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ। ਜਿਸ ਵਿੱਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ 48 ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿੱਚ ਤਹਿਸੀਲਦਾਰ-ਨਾਇਬ ਤਹਿਸੀਲਦਾਰ ਅਤੇ ਉਨ੍ਹਾਂ ਦੇ ਏਜੰਟ ਅਰਜੀ ਨਵੀਸ ਸ਼ਾਮਲ ਹਨ।

ਵਿਜੀਲੈਂਸ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਤਹਿਸੀਲਾਂ ਵਿੱਚ ਏਜੰਟਾਂ ਰਾਹੀਂ ਰਿਸ਼ਵਤਖੋਰੀ ਦਾ ਧੰਦਾ ਖੁੱਲ੍ਹੇਆਮ ਚੱਲ ਰਿਹਾ ਹੈ। ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਦਾ ਇਹ ਕਾਰੋਬਾਰ ਕੋਡ ਵਰਡਸ ਜ਼ਰੀਏ ਚੱਲ ਰਿਹਾ ਹੈ। ਵਸੀਕਾ-ਨਵੀਸ ਅਤੇ ਅਰਜੀ-ਨਵੀਸ ਰਜਿਸਟਰੀ ‘ਤੇ ਕੋਡ ਵਰਡ ਦਿੰਦੇ ਹਨ ਅਤੇ ਇਸ ਅਨੁਸਾਰ ਤਹਿਸੀਲ ਵਿਚ ਦਿਨ ਭਰ ਹੋਈ ਕੁਲੈਕਸ਼ਨ ਦਾ ਹਿੱਸਾ ਸ਼ਾਮ ਨੂੰ ਤਹਿਸੀਲਦਾਰ ਕੋਲ ਪਹੁੰਚਦਾ ਹੈ।

also read : ਵਿਜੀਲੈਂਸ ਵੱਲੋਂ ਮਜ਼ਦੂਰ ਤੋਂ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

ਵਿਜੀਲੈਂਸ ਨੇ ਆਪਣੇ ਮੁੱਖ ਸਕੱਤਰ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਤਹਿਸੀਲਾਂ ਵਿੱਚ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਪੇਂਡੂ ਖੇਤਰਾਂ ਵਿੱਚ ਸ਼ਹਿਰੀ ਜਾਇਦਾਦਾਂ ਅਤੇ ਵਪਾਰਕ ਜਾਇਦਾਦਾਂ ਨੂੰ ਰਿਹਾਇਸ਼ੀ ਦਿਖਾ ਕੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਸਰਕਾਰ ਨੂੰ ਭਾਰੀ ਮਾਲੀਆ ਨੁਕਸਾਨ ਹੋ ਰਿਹਾ ਹੈ। ਤਹਿਸੀਲਦਾਰ ਆਪਣੇ ਏਜੰਟਾਂ ਰਾਹੀਂ ਇਹ ਸਾਰੀ ਖੇਡ ਕਰ ਰਹੇ ਹਨ।

ਇਸ ਸੂਚੀ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ 3 ਤਹਿਸੀਲਦਾਰ/ਨਾਇਬ ਤਹਿਸੀਲਦਾਰ 2 ਵਸੀਕਾਂ ਨਵੀਸ ਤੇ ਇਕ ਸੇਵਾਦਾਰ ਰਾਹੀਂ, ਬਰਨਾਲਾ ਜ਼ਿਲ੍ਹੇ ਦਾ ਇਕ ਤਹਿਸੀਲਦਾਰ 2 ਵਸੀਕਾ ਨਵੀਸਾਂ ਰਾਹੀਂ, ਸੰਗਰੂਰ ਜ਼ਿਲ੍ਹੇ ਦੇ 2 ਅਧਿਕਾਰੀ ਇਕ ਪ੍ਰਾਈਵੇਟ ਤੇ ਇਕ ਅਰਜੀ ਨਵੀਸ ਰਾਹੀਂ, ਮੋਗਾ ਜ਼ਿਲ੍ਹੇ ਦਾ 1 ਅਧਿਕਾਰੀ ਰਜਿਸਟਰੀ ਕਲਰਕ ਰਾਹੀਂ, ਫਿਰੋਜ਼ਪੁਰ ਦਾ ਇਕ ਅਧਿਕਾਰੀ ਪ੍ਰਾਈਵੇਟ ਵਿਅਕਤੀ ਰਾਹੀਂ, ਫਾਜ਼ਲਿਕਾ ਜ਼ਿਲ੍ਹੇ ਦਾ ਇਕ ਅਧਿਕਾਰੀ 3 ਅਰਜੀ ਨਵੀਸਾਂ ਰਾਹੀਂ, ਮੋਹਾਲੀ ਜ਼ਿਲ੍ਹੇ ਦੇ 4 ਅਧਿਕਾਰੀ 18 ਅਰਜੀ ਨਵੀਸਾਂ ਤੇ ਹੋਰ ਰਾਹੀਂ, ਰੂਪਨਗਰ ਜ਼ਿਲ੍ਹੇ ਦੇ 4 ਅਧਿਕਾਰੀ 8 ਵਸੀਕਾ ਨਵੀਸਾਂ ਰਾਹੀਂ, ਫਤਿਹਗੜ੍ਹ ਸਾਹਿਬ ਦਾ ਇਕ ਅਧਿਕਾਰੀ 3 ਵਿਅਕਤੀਆਂ ਰਾਹੀਂ, ਜਲੰਧਰ ਜ਼ਿਲ੍ਹੇ ਦੇ 4 ਅਧਿਕਾਰੀਆਂ ਵਿਚੋਂ ਦੋ ਸਿੱਧੇ ਤੌਰ ‘ਤੇ ਅਤੇ ਦੋ ਕਲਰਕਾਂ ਰਾਹੀਂ, ਹੁਸ਼ਿਆਰਪੁਰ ਜ਼ਿਲ੍ਹੇ ਵਿਚ 5 ਅਧਿਕਾਰੀ ਚੌਕੀਦਾਰ, ਡੀਡ ਰਾਈਟਰ ਤੇ 3 ਹੋਰ ਵਿਅਕਤੀਆਂ ਰਾਹੀਂ, ਕਪੂਰਥਲਾ ਜ਼ਿਲ੍ਹੇ ਦੇ 3 ਅਧਿਕਾਰੀ 7 ਡੀਡ ਰਾਈਟਰਾਂ ਰਾਹੀਂ, ਸ਼ਹੀਦ ਭਗਤ ਸਿੰਘ ਨਗਰ ਦੇ 2 ਅਧਿਕਾਰੀ ਚਪੜਾਸੀ ਰਾਹੀਂ ਅਤੇ ਲੁਧਿਆਣਾ ਜ਼ਿਲ੍ਹੇ ਦੇ 6 ਅਧਿਕਾਰੀ 20 ਵਸੀਕਾ ਨਵੀਸਾਂ, ਕਲਰਕਾਂ ਤੇ ਹੋਰ ਵਿਅਕਤੀਆਂ ਰਾਹੀਂ ਰਿਸ਼ਵਤ ਹਾਸਲ ਕਰ ਰਹੇ ਹਨ। ਪੰਜਾਬ

Share post:

Subscribe

spot_imgspot_img

Popular

More like this
Related

ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਤੋਂ ਵਸੂਲਿਆ 3.36 ਕਰੋੜ ਰੁਪਏ ਦਾ ਜੁਰਮਾਨਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਦਸੰਬਰ, 2024: ਸਾਹਿਬਜ਼ਾਦਾ ਅਜੀਤ ਸਿੰਘ...

ਜਿਲ੍ਹਾ ਸੈਨਿਕ ਬੋਰਡ ਫਰੀਦਕੋਟ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਪ੍ਰਧਾਨਗੀ ਹੇਠ ਹੋਈ

ਫਰੀਦਕੋਟ 18 ਦਸੰਬਰ ()ਜਿਲ੍ਹਾ ਸੈਨਿਕ ਬੋਰਡ ਫਰੀਦਕੋਟ ਦੀ ਮੀਟਿੰਗ...

ਡਿਪਟੀ ਕਮਿਸ਼ਨਰ ਨੇ ਟੀ ਬੀ ਦੇ ਖਾਤਮੇ ਲਈ ਟਾਸਕ ਫੋਰਸ ਕੀਤੀ ਗਠਿਤ

ਅੰਮ੍ਰਿਤਸਰ 18 ਦਸੰਬਰ 2024-- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚ...

ਠੰਢ ਵਧਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਦਾ ਕਣਕ ਦੀ ਫ਼ਸਲ ਉੱਪਰ ਪ੍ਰਭਾਵ ਘਟਿਆ- ਮੁੱਖ ਖੇਤੀਬਾੜੀ ਅਫ਼ਸਰ

ਫਰੀਦਕੋਟ 18 ਦਸੰਬਰ 2024 ( )           ਚਾਲੂ ਹਾੜ੍ਹੀ ਸੀਜ਼ਨ ਦੌਰਾਨ ਦਸੰਬਰ ਮਹੀਨੇ ਵਿਚ...