Wednesday, January 15, 2025

ਸਾਹਿਤ ਅਤੇ ਕੋਮਲ ਕਲਾਵਾਂ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ-ਪ੍ਰਿੰਸੀਪਲ ਭੁੱਲਰ

Date:

ਮਾਨਸਾ, 05 ਸਤੰਬਰ :
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੱਚਿਆਂ ਵਿੱਚ ਸਾਹਿਤਕ ਰੁੱਚੀਆਂ ਪੈਦਾ ਕਰਨ ਲਈ ਕੋਮਲ ਕਲਾਵਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਤਹਿਤ ਬੱਚਿਆਂ ਦੀ ਸਾਹਿਤਕ ਰੁੱਚੀਆਂ ਅਤੇ ਰੁਝਾਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਅਧਿਆਪਕ ਦਿਵਸ ਮੌਕੇ ਕੰਧ ਪੱਤ੍ਰਿਕਾ ਦਾ ਉਦਘਾਟਨ ਕੀਤਾ ਗਿਆ।
ਕੰਧ ਪੱਤ੍ਰਿਕਾ ਨੂੰ ਬੱਚਿਆਂ ਦੇ ਸਪੁਰਦ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸਾਹਿਤ ਅਤੇ ਕੋਮਲ ਕਲਾਵਾਂ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਬੱਚੇ ਸਾਹਿਤ ਸਿਰਜਣ ਸਮੇਂ ਆਪਣੇ ਭਾਵਾਂ ਦਾ ਪ੍ਰਗਟਾਵਾ ਵੱਖ-ਵੱਖ ਵੰਨਗੀਆਂ ਜਿਵੇਂ ਪੇਟਿੰਗ, ਡਰਾਇੰਗ, ਪੋਸਟਰ ਆਦਿ ਰਾਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਕੰਧ ਪੱਤ੍ਰਿਕਾ ਲਈ ਸਕੂਲ ਦੇ ਅਧਿਆਪਕ ਬਲਵਿੰਦਰ ਸਿੰਘ (ਸਟੇਟ ਐਵਾਰਡੀ) ਪੰਜਾਬੀ ਮਾਸਟਰ ਮੁੱਖ ਸੰਪਾਦਕ ਦੇ ਤੌਰ ’ਤੇ ਕਾਰਜ ਕਰ ਰਹੇ ਹਨ।
ਬਲਵਿੰਦਰ ਸਿੰਘ ਪੰਜਾਬੀ ਮਾਸਟਰ ਨੇ ਕਿਹਾ ਕਿ ਕੰਧ ਪੱਤ੍ਰਿਕਾ ਦੇ ਵਿਦਿਆਰਥੀ ਸੰਪਾਦਕ ਲਈ ਅਮਾਨਤ ਕੌਰ, ਹਰਮੀਤ ਕੌਰ, ਰਾਜਵਿੰਦਰ ਕੌਰ, ਮਲਕਜੋਤ ਸਿੰਘ ਅਤੇ ਬਾਦਲ ਸਿੰਘ ਵੱਖ-ਵੱਖ ਭਾਸ਼ਾਵਾਂ ਅਤੇ ਵੱਖ-ਵੱਖ ਵੰਨਗੀਆਂ ਵਿੱਚ ਕਾਰਜ ਕਰ ਰਹੇ। ਉਨ੍ਹਾਂ ਨਾਲ ਹੀ ਕਿਹਾ ਕਿ ਬੱਚਿਆਂ ਦੀਆਂ ਵਧੀਆ ਰਚਨਾਵਾਂ ਦੀ ਚੋਣ ਕਰਕੇ ਸਕੂਲ ਮੈਗਜ਼ੀਨ ਵੀ ਤਿਆਰ ਕੀਤਾ ਜਾਵੇਗਾ।
ਸੰਪਾਦਕੀ ਮੰਡਲ ਵਿੱਚ ਲੈਕਚਰਾਰ ਅਮਨਦੀਪ ਕੌਰ, ਲੈਕਚਰਾਰ ਗੁਰਦੀਪ ਕੌਰ, ਮਿਸ ਅਮਨਦੀਪ ਕੌਰ ਲੈਕਚਰਾਰ ਬਾਇਓਲੋਜੀ, ਸੁਮਨਪ੍ਰੀਤ  ਕੌਰ ਲਾਇਬ੍ਰੇਰੀਅਨ ਨੇ ਪਲੇਠੀ ਕੰਧ ਪੱਤ੍ਰਿਕਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਇਸ ਮੌਕੇ ਵਾਈਸ ਪ੍ਰਿੰਸੀਪਲ ਗਗਨਪ੍ਰੀਤ ਵਰਮਾ, ਵਨੀਤ ਕੁਮਾਰ, ਸ਼ਰਨਦੀਪ ਕੌਰ, ਰੂਬੀ, ਰੁਪਿੰਦਰ ਕੌਰ, ਮਿਸ਼ਰਾ ਸਿੰਘ, ਪਰਮਜੀਤ ਕੌਰ, ਸੁਨੀਲ ਕੁਮਾਰ, ਗੁਰਦੀਪ ਸਿੰਘ, ਕਿਰਨ ਕੌਰ, ਰੀਨਾ ਰਾਣੀ, ਅਮਨਦੀਪ ਕੌਰ, ਬਲਜੀਤ ਸਿੰਘ, ਰੇਨੂੰ ਬਾਲਾ, ਨੇਹਾ ਰਾਣੀ, ਰਾਜਵੀਰ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਸਿੰਘ, ਪਵਨਦੀਪ ਸਿੰਘ, ਜਗਸੀਰ ਸਿੰਘ, ਬਾਦਲ ਸਿੰਘ, ਭਗੌਤੀ ਸਿੰਘ, ਨਸੀਬ ਕੌਰ, ਰੁਲਦੂ ਸਿੰਘ, ਮਨਜੀਤ ਕੌਰ ਅਤੇ ਵਿਦਿਆਰਥੀ ਮੌਜੂਦ ਸਨ।

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...