Saturday, January 18, 2025

ਵੋਟਾਂ ਮਗਰੋਂ ਸੁਖਬੀਰ ਬਾਦਲ ਦਾ ਸੁਖ ਵਿਲਾਸ ਸਰਕਾਰੀ ਸਕੂਲ ‘ਚ ਤਬਦੀਲ ਹੋਵੇਗਾ : CM ਭਗਵੰਤ ਮਾਨ

Date:

Mann’s anger broke out on the Badals

ਪੰਜਾਬ ਚ ਆਖਰੀ ਗੇੜ ਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਜਿਸਨੂੰ ਲੈਕੇ ਚੋਣ ਪ੍ਰਚਾਰ ਵੀ ਪੂਰੇ ਸਿਖਰਾਂ ਉਤੇ ਹੈ। ਹਰ ਇੱਕ ਪਾਰਟੀ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪ੍ਰਚਾਰ ਕਰ ਰਾਤ ਦਿਨ ਇੱਕ ਕਰ ਰਹੀ ਹੈ।  ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਕੰਗ ਦੇ ਹੱਕ ਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਿੰਡਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਜ਼ੁਬਾਨੀ ਵਾਰ ਕੀਤੇ। ਸੁਖ ਵਿਲਾਸ ਦਾ ਜ਼ਿਕਰ ਕਰਦਿਆਂ ਸੀਐੱਮ ਮਾਨ ਨੇ ਕਿਹਾ ਇਥੇ ਇੱਕ ਕਮਰੇ ਦਾ ਕਿਰਾਇਆ ਇੱਕ ਦਿਨ ਦਾ 7 ਲੱਖ ਹੈ ਜੋ ਸ਼ਾਇਦ ਕਦੇ ਕਿਸੇ ਗਰੀਬ ਨੇ ਜ਼ਿੰਦਗੀ ਵਿਚ ਵੀ ਨਾ ਦੇਖਿਆ ਹੋਵੇ।  ਸੁਖ ਵਿਲਾਸ ਵਿਚ ਹਰ ਕਮਰੇ ਦੇ ਪਿੱਛੇ ਸਵਿਮਿੰਗ ਪੂਲ ਹੈ। ਹੁਣ ਜਲਦ ਵੋਟਾਂ ਤੋਂ ਬਾਅਦ ਸੁਖਬੀਰ ਬਾਦਲ ਦੇ ਸੁਖ ਵਿਲਾਸ ਦੇ ਪੇਪਰਾਂ ਦੀ ਇਨਕੁਆਰੀ ਹੋਵੇਗੀ ਤੇ ਇਸ ਵਿਲਾਸ ਨੂੰ ਸਰਕਾਰੀ ਸਕੂਲ ਵਿਚ ਤਬਦੀਲ ਕੀਤਾ ਜਾਵੇਗਾ।Mann’s anger broke out on the Badals

also read ;- ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਹੱਕ ‘ਚ ਡਟੇ ਦਾਦੂਵਾਲ

ਇਸ ਮੌਕੇ ਭਗਵੰਤ ਸਿੰਘ ਮਾਨ ਨੇ  ਕਿਹਾ ਕਿ ਕੇਂਦਰ ਦੀ ਸਰਕਾਰ ਵਿਚ ਹੁਣ ਮੋਦੀ ਦੀ ਹੈਟ੍ਰਿਕ ਨਹੀਂ ਲਗੇਗੀ।  ਦੇਸ਼ ਵਿਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਵਾਲੀ ਹੈ। 4 ਜੂਨ ਨੂੰ ਕਈਆਂ ਦੇ ਵਹਿਮ ਟੁੱਟ ਜਾਣਗੇ। ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਲੈਕੇ ਬੋਲਦੇ ਹੋਏ ਕਿਹਾ ਮਾਨ ਨੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਤਾਪਮਾਨ ਪੁੱਛ ਕੇ ਰੈਲੀਆਂ ਕਰਦੇ ਹਨ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ  ਸ੍ਰੀ ਅਨੰਦਪੁਰ ਸਾਹਿਬ ਵਾਲਿਓ ਤੁਹਾਡੇ ਤੋਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੱਡੀ ਲੀਡ ਨਾਲ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਜਿਤਾ ਕੇ ਸੰਸਦ ‘ਚ ਭੇਜੋਗੇ। 1 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖ਼ਤਮ ਫਿਰ ਮੇਰੀ ਅਤੇ ਮਲਵਿੰਦਰ ਸਿੰਘ ਕੰਗ ਦੀ ਜ਼ਿੰਮੇਵਾਰੀ ਸ਼ੁਰੂ ਹੋਵੇਗੀ। Mann’s anger broke out on the Badals

Share post:

Subscribe

spot_imgspot_img

Popular

More like this
Related