Martyr Akshay Laxman ਸਿਆਚਿਨ ‘ਚ ਤਾਇਨਾਤ ਭਾਰਤੀ ਫੌਜ ਦੇ ਜਵਾਨ ਅਕਸ਼ੇ ਲਕਸ਼ਮਣ ਨੇ ਇਕ ਆਪਰੇਸ਼ਨ ਦੌਰਾਨ ਆਪਣੀ ਜਾਨ ਗੁਆ ਦਿੱਤੀ ਹੈ। ਉਹ ਸ਼ਹੀਦ ਹੋਣ ਵਾਲੇ ਦੇਸ਼ ਦੇ ਪਹਿਲੇ ਅਗਨੀਵੀਰ ਹਨ। ਲਕਸ਼ਮਣ ਭਾਰਤੀ ਫੌਜ ਦੀ ਫਾਇਰ ਐਂਡ ਫਿਊਰੀ ਕੋਰ ਦਾ ਹਿੱਸਾ ਸਨ।
ਸੋਸ਼ਲ ਮੀਡੀਆ ‘ਤੇ ਅਗਨੀਵੀਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਫਾਇਰ ਐਂਡ ਫਿਊਰੀ ਕੋਰ ਨੇ ਲਿਖਿਆ, ”ਫੌਜ ਸਿਆਚਿਨ ਦੀਆਂ ਮੁਸ਼ਕਿਲ ਉਚਾਈਆਂ ‘ਤੇ ਡਿਊਟੀ ਦੌਰਾਨ ਅਗਨੀਵੀਰ (ਆਪਰੇਟਰ) ਗਾਵਤੇ ਅਕਸ਼ੈ ਲਕਸ਼ਮਣ ਦੀ ਸਰਵਉੱਚ ਕੁਰਬਾਨੀ ਨੂੰ ਸਲਾਮ ਕਰਦੀ ਹੈ।
READ ALSO : ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੁਕਮਾਂ ‘ਤੇ ਗ਼ੈਰ-ਕਾਨੂੰਨਨ ਕਲੱਬ ਕੀਤੇ 39 ਬੱਸ ਪਰਮਿਟ ਰੱਦ
ਕਾਰਾਕੋਰਮ ਰੇਂਜ ‘ਚ ਕਰੀਬ 20 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਸਿਆਚਿਨ ਗਲੇਸ਼ੀਅਰ ਨੂੰ ਦੁਨੀਆ ਦਾ ਸਭ ਤੋਂ ਉੱਚਾ ਫੌਜੀ ਅੱਡਾ ਮੰਨਿਆ ਜਾਂਦਾ ਹੈ, ਜਿੱਥੇ ਫੌਜੀਆਂ ਨੂੰ ਤੇਜ਼ ਠੰਡੀਆਂ ਹਵਾਵਾਂ ਨਾਲ ਜੂਝਣਾ ਪੈਂਦਾ ਹੈ। ਹਾਲਾਂਕਿ ਲਕਸ਼ਮਣ ਦੀ ਮੌਤ ਕਿਸ ਕਾਰਨ ਹੋਈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।
https://x.com/YashBarapatre6/status/1716010486859510015?s=20
ਜੂਨ ਵਿੱਚ ਸਿਆਚਿਨ ਵਿੱਚ ਅੱਗ ਲੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ ਸੀ।ਫੌਜ ਮੁਤਾਬਕ ਇਸ ਤੋਂ ਪਹਿਲਾਂ ਜੂਨ ਮਹੀਨੇ ਸਿਆਚਿਨ ਗਲੇਸ਼ੀਅਰ ‘ਚ ਅੱਗ ਲੱਗਣ ਕਾਰਨ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਜਵਾਨ ਜ਼ਖਮੀ ਹੋ ਗਏ ਸਨ।Martyr Akshay Laxman
ਫੌਜ ਦੇ ਬੁਲਾਰੇ ਨੇ ਦੱਸਿਆ ਕਿ ਮੰਦਭਾਗੀ ਘਟਨਾ ਦੌਰਾਨ ਰੈਜੀਮੈਂਟ ਦੇ ਮੈਡੀਕਲ ਅਫਸਰ ਕੈਪਟਨ ਅੰਸ਼ੂਮਨ ਸਿੰਘ ਦੀ ਗੰਭੀਰ ਰੂਪ ਨਾਲ ਝੁਲਸਣ ਕਾਰਨ ਮੌਤ ਹੋ ਗਈ।Martyr Akshay Laxman