Saturday, December 28, 2024

ਸੁਪਰਹਿੱਟ ਪੰਜਾਬੀ ਫਿਲਮਾਂ ਦੇ ਲੇਖਕ ‘ਤੇ ਸਾਹਿਤਕਾਰ ਮਾਸਟਰ ਤਰਲੋਚਨ ਸਿੰਘ ਦੀ ਹੋਈ ਮੌਤ

Date:

MATER TARLOCHAN SINGH DEATH ਪਾਲੀਵੁੱਡ ਦੀਆਂ ਸੁਪਰਹਿੱਟ ਫ਼ਿਲਮਾਂ ਏਕਮ ਅਤੇ ਹਸ਼ਰ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦੇ ਲੇਖਕ ਅਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾ. ਤਰਲੋਚਨ ਸਿੰਘ (65) ਦੀ ਅੱਜ ਸੜ੍ਹਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋ ਪੰਜਾਬੀ ਸਾਹਿਤਕ ਖੇਤਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ।

ਮਾਸਟਰ ਤਰਲੋਚਨ ਸਿੰਘ ਦੀ ਮੌਤ -ਪਾਲੀਵੁੱਡ ਦੀਆਂ ਸੁਪਰਹਿੱਟ ਫ਼ਿਲਮਾਂ ਏਕਮ ਅਤੇ ਹਸ਼ਰ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦੇ ਲੇਖਕ ਅਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾ. ਤਰਲੋਚਨ ਸਿੰਘ (65) ਦੀ ਅੱਜ ਸੜ੍ਹਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋ ਪੰਜਾਬੀ ਸਾਹਿਤਕ ਖੇਤਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ।

ਮਾਸਟਰ ਤਰਲੋਚਨ ਸਿੰਘ ਦੀ ਮੌਤ ਦੀ ਖ਼ਬਰ ਦਾ ਪਤਾ ਚੱਲਦੇ ਹੀ ਪੰਜਾਬੀ ਸਾਹਿਤਕ ਖੇਤਰਾਂ ਸਮੇਤ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ।ਮਿਲੀ ਜਾਣਕਾਰੀ ਅਨੁਸਾਰ ਉਹ ਅੱਜ ਸ਼ਾਮੀ ਕਰੀਬ ਸਾਢੇ 4 ਵਜੇ ਸਥਾਨਕ ਭਗਵਾਨਪੁਰਾ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਵੱਲ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਤੇਜ ਰਫ਼ਤਾਰ ਲਾਲ ਰੰਗ ਦੀ ਥਾਰ ਗੱਡੀ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਇਹ ਥਾਰ ਗੱਡੀ ਦੂਰ ਤੱਕ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ, ਜਿਸ ਚੱਲਦੇ ਉਨ੍ਹਾਂ ਦੀ ਮੌਤ ਹੋ ਗਈ। 

READ ALSO : ਮੌਤ ਨੂੰ ਮਾਸੀ

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬੜੀ ਮੁਸ਼ਕਲ ਗੱਡੀ ਦੇ ਹੇਠਾ ਤੋਂ ਬਾਹਰ ਕੱਢਿਆ ਗਿਆ। ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਗੱਡੀ ਦੇ ਚਾਲਕ ਬਾਰੇ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਚਾਹੇ ਕੋਈ ਵੀ ਹੋਏ ਸਖ਼ਤ ਕਾਰਵਾਈ ਹੋਵੇਗੀ। MATER TARLOCHAN SINGH DEATH

ਦੱਸ ਦੇਈਏ ਕਿ ਮਾਸਟਰ ਤਰਲੋਚਨ ਸਿੰਘ ਪੰਜਾਬੀ ਫਿਲਮ ‘ ਹਸ਼ਰ ਤੇ ਏਕਮ’ ਸਮੇਤ ਜਲੰਧਰ ਦੂਰਦਰਸਨ ‘ਤੇ ਪ੍ਰਸਾਰਿਤ ਹੋਏ ਟੈਲੀਵਿਜ਼ਨ ਸੀਰੀਅਲ ‘ਮੰਗੋ ‘ ਅਤੇ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਦਿੱਲੀ ‘ਤੇ ਪ੍ਰਸਾਰਿਤ ਟੈਲੀਵਿਜ਼ਨ ਸੀਰੀਅਲ ‘ਇੱਕ ਉਡਾਰੀ ਐਸੀ ਮਾਰੀ’ ਦੇ ਲੇਖਕ ਸਨ। ਇਸਦੇ ਨਾਲ ਹੀ ਮਾਸਟਰ ਤਰਲੋਚਨ ਸਿੰਘ ਨੇ ਬੱਬੂ ਮਾਨ ਦੀ ਫਿਲਮ ‘ਬਾਜ਼’ ਵਿਚ ਇੰਸਪੈਕਟਰ ਦਾ ਰੋਲ ਵੀ ਨਿਭਾਇਆ ਸੀ। MATER TARLOCHAN SINGH DEATH

Share post:

Subscribe

spot_imgspot_img

Popular

More like this
Related

ਅਜਨਾਲਾ ਹਲਕੇ ਦੀਆਂ ਸਾਰੀਆਂ ਸੜਕਾਂ ਉੱਤੇ ਸੁਰੱਖਿਆ ਲਈ ਲਗਾਈ ਜਾਵੇਗੀ ਚਿੱਟੀ ਪੱਟੀ – ਧਾਲੀਵਾਲ 

ਅੰਮ੍ਰਿਤਸਰ, 28 ਦਸੰਬਰ 2024--- ਰਾਹਗੀਰਾਂ ਦੀ ਸੁਰੱਖਿਆ ਲਈ ਸੜਕਾਂ ਉੱਤੇ...

ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਲਈ ਲਿਆਂਦੀਆਂ ਨਵੀਆਂ ਪਹਿਲਕਦਮੀਆਂ

ਚੰਡੀਗੜ੍ਹ, 28 ਦਸੰਬਰ: ਖੇਤੀਬਾੜੀ ਸੈਕਟਰ ਨੂੰ ਹੋਰ ਖੁਸ਼ਹਾਲ ਬਣਾਉਣ ਅਤੇ...