ਬੇਲਰ ਮਾਲਕਾਂ ਅਤੇ ਪਰਾਲੀ ਦੀ ਬਾਇਓ ਫਿਊਲ ਦੇ ਤੌਰ ਤੇ ਵਰਤੋਂ ਕਰ ਰਹੀਆਂ ਕੰਪਨੀਆਂ ਦੇ ਨੁੰਮਾਇਦਿਆਂ ਨਾਲ ਮੀਟਿੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 23 ਸਤੰਬਰ, 2024:

ਡਿਪਟੀ ਕਮਿਸ਼ਨਰ  ਐੱਸ.ਏ.ਐੱਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ. ਦੇ  ਨਿਰਦੇਸ਼ਾਂ ‘ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐੱਸ ਤਿੜਕੇ ਦੀ ਪ੍ਰਧਾਨਗੀ ਹੇਠ ਝੋਨੇ ਦੀ ਪਰਾਲੀ ਦੇ  ਨਿਪਟਾਰੇ ਸਬੰਧੀ ਜ਼ਿਲ੍ਹੇ ਵਿੱਚ ਕੰਮ ਰਹੇ ਬੇਲਰ ਮਾਲਕਾਂ ਅਤੇ ਪਰਾਲੀ ਦੀ  ਬਾਇਓ ਫਿਊਲ ਦੇ ਤੌਰ ਤੇ ਵਰਤੋਂ ਕਰ ਰਹੀਆਂ ਕੰਪਨੀਆਂ ਦੇ ਨੁੰਮਾਇਦਿਆਂ ਨਾਲ ਅੱਜ ਸ਼ਾਮ ਮੀਟਿੰਗ ਕੀਤੀ ਗਈ । 

    ਇਸ ਮੀਟਿੰਗ ਵਿੱਚ ਕੰਪਨੀਆਂ ਦੇ ਨੁੰਮਾਇਦਿਆਂ ਨੂੰ ਹਦਾਇਤ ਕੀਤੀ ਗਈ ਕਿ ਜ਼ਿਲ੍ਹੇ ਵਿੱਚ ਕੰਮ ਕਰਦੇ ਜਿਹੜੇ ਬੇਲਰ ਮਾਲਕਾਂ ਨਾਲ ਉਨ੍ਹਾਂ ਦਾ ਅਜੇ ਤੱਕ ਰੇਟ ਤੈਅ ਨਹੀਂ ਹੋਇਆ, ਉਨ੍ਹਾਂ ਨਾਲ ਰੇਟ ਕੰਟਰੈਕਟ ਕਰਕੇ, ਉਨ੍ਹਾਂ ਦੁਆਰਾ ਤਿਆਰ ਕੀਤੀਆਂ ਪਰਾਲੀ ਦੀਆਂ ਗੰਢਾਂ ਦੀ ਪਹਿਲ ਦੇ ਆਧਾਰ ‘ਤੇ ਖ੍ਰੀਦ ਕੀਤੀ ਜਾਵੇ। ਸ਼੍ਰੀ ਕੁਲਵਿੰਦਰ ਸਿੰਘ ਪਿੰਡ ਸੋਹਾਣਾ ਬੇਲਰ ਮਾਲਕ ਨੇ ਮੰਗ  ਕੀਤੀ ਕਿ ਕਿਸਾਨਾਂ ਵੱਲੋਂ ਅਗਲੀ ਫਸਲ ਦੀ ਤਿਆਰੀ ਕਰਨ ਲਈ ਉਨ੍ਹਾਂ ਦੇ ਖੇਤਾਂ ਵਿੱਚੋਂ ਪਰਾਲੀ ਦੀਆਂ ਗੰਢਾਂ  ਦੀ ਜਲਦ ਤੋਂ ਜਲਦ ਚੁਕਾਈ ਕਰਵਾਉਣ ਲਈ ਕਿਹਾ ਜਾਂਦਾ ਹੈ। ਇਸ ਲਈ ਫੈਕਟਰੀਆਂ ਵਿੱਚ ਸਥਾਨਕ ਬੇਲਰ ਮਾਲਕਾਂ ਦੀ ਪਰਾਲੀ ਦੀ ਅਨ-ਲੋਡਿੰਗ ਪਹਿਲ ਦੇ ਆਧਾਰ ‘ਤੇ ਕੀਤੀ ਜਾਵੇ ਤਾਂ ਜੋ ਟਰਾਲੇ ਖਾਲੀ ਹੋਣ ਉਪਰੰਤ  ਹੋਰ ਕਿਸਾਨਾਂ ਦੇ ਖੇਤਾਂ ਵਿੱਚੋਂ ਸਮੇਂ ਸਿਰ ਪਰਾਲੀ ਦੀਆ ਗੰਢਾਂ ਤਿਆਰ ਕੀਤੀਆਂ ਜਾ ਸਕਣ। 

    ਵਧੀਕ ਡਿਪਟੀ ਕਮਿਸ਼ਨਰ (ਜਨਰਲ) ਐੱਸ.ਏ.ਐੱਸ.ਨਗਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਐੱਸ.ਏ.ਐੱਸ.ਨਗਰ ਦੇ ਨੁੰਮਾਇਦੇ ਨੂੰ ਫੈਕਟਰੀ ਵਿੱਚ ਆ ਰਹੀ ਪਰਾਲੀ  ਵਿੱਚ ਨਮੀ ਦੀ ਮਾਤਰਾ ਅਨੁਸਾਰ ਪਰਾਲੀ ਦਾ ਉਚਿੱਤ ਰੇਟ ਦਿਵਾਉਣ ਨੂੰ ਯਕੀਨੀ ਬਨਾਉਣ ਲਈ ਕਿਹਾ। 

     ਇਸ ਮੀਟਿੰਗ ਵਿੱਚ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ,  ਸ਼੍ਰੀ ਅਰਸ਼ਦੀਪ ਸਹਾਇਕ ਵਾਤਾਵਰਣ ਇੰਜੀ: ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਜ਼ਿਲ੍ਹੇ ਵਿੱਚ  ਪਰਾਲੀ ਦੀਆਂ ਗੱਠਾਂ ਨੂੰ ਬਾਲਣ ਵਜੋਂ ਵਰਤ ਰਹੀਆਂ ਵੱਖ-ਵੱਖ ਕੰਪਨੀਆਂ ਦੇ ਨੁੰਮਾਇਦਿਆਂ ਅਤੇ ਬੇਲਰ ਮਾਲਕਾਂ ਨੇ ਭਾਗ ਲਿਆ।

[wpadcenter_ad id='4448' align='none']