Mira Andreeva Medved Open Tennis ਰੂਸ ਦੀ 15 ਸਾਲਾ ਮੀਰਾ ਐਂਡਰੀਵਾ ਨੇ ਮੈਡਿ੍ਡ ਓਪਨ ਟੈਨਿਸ ਟੂਰਨਾਮੈਂਟ ‘ਚ ਇਕ ਹੋਰ ਜਿੱਤ ਦੇ ਨਾਲ ਆਪਣੀ ਫਾਰਮ ਦਾ ਸਿਲਸਿਲਾ ਜਾਰੀ ਰੱਖਿਆ ਜਦਕਿ ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੂੰ ਪੁਰਸ਼ ਸਿੰਗਲਜ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਯੂਐੱਸ ਓਪਨ ਵਿਚ 2021 ਦੀ ਫਾਈਨਲਿਸਟ ਲੀਲਾ ਫਰਨਾਂਡੀਜ਼ ਨੂੰ ਹਰਾਉਣ ਤੋਂ ਇਕ ਦਿਨ ਬਾਅਦ, ਐਂਡਰੀਵਾ ਨੇ 14ਵੀਂ ਰੈਂਕਿੰਗ ਦੀ ਬੀਟਰੀਜ਼ ਹਦਾਦ ਮੀਆ ਨੂੰ 7-6 (6), 6-3 ਨਾਲ ਹਰਾ ਕੇ ਤੀਜੇ ਦੌਰ ਵਿਚ ਪ੍ਰਵੇਸ਼ ਕੀਤਾ। ਐਂਡਰੀਵਾ ਦਾ ਅਗਲਾ ਮੁਕਾਬਲਾ 19ਵੀਂ ਰੈਂਕਿੰਗ ਦੀ ਮੈਗਡਾ ਲਿਨੇਟ ਨਾਲ ਹੋਵੇਗਾ, ਜਿਸ ਨੇ ਮਾਰਕਾ ਵੋਂਡਰੋਸੋਵਾ ਨੂੰ 7-6 (1), 4-6, 6-4 ਨਾਲ ਹਰਾਇਆ। ਇਸ ਦੌਰਾਨ ਪੁਰਸ਼ ਸਿੰਗਲਜ਼ ਮੈਡਰਿਡ ਓਪਨ ਵਿਚ ਦੋ ਵਾਰ ਦੇ ਚੈਂਪੀਅਨ ਮਰੇ ਨੂੰ ਕੁਆਲੀਫਾਇਰ ਐਂਡਰੀਆ ਵਾਵਾਸੋਰੀ ਤੋਂ ਸਿੱਧੇ ਸੈੱਟਾਂ ਵਿਚ 6-2, 7-6(7) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। Mira Andreeva Medved Open Tennis
ਰੂਸ ਦੀ 15 ਸਾਲਾ ਮੀਰਾ ਐਂਡਰੀਵਾ ਨੇ ਮੈਡਿ੍ਡ ਓਪਨ ਟੈਨਿਸ ਟੂਰਨਾਮੈਂਟ ‘ਚ ਇਕ ਹੋਰ ਜਿੱਤ
Date: