ਪੰਜਾਬੀ ਗਾਇਕਾ ਮਿਸ ਪੂਜਾ ਦੇ ਖ਼ਿਲਾਫ਼ ਇਕ ਗੀਤ ’ਚ ਫ਼ਿਲਮਾਏ ਗਏ ਦ੍ਰਿਸ਼ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਪੁਲਸ ਸਟੇਸ਼ਨ ਨਵਾਂ ਨੰਗਲ ’ਚ ਐੱਫ਼. ਆਈ. ਆਰ. ਦਰਜ ਹੋਈ ਸੀ, ਜਿਸ ਦਾ ਅਦਾਲਤ ’ਚ ਟ੍ਰਾਇਲ ਚੱਲ ਰਿਹਾ ਹੈ।Miss Pooja on doing with Yamraj
ਮਿਸ ਪੂਜਾ ਤੇ ਗੀਤ ਦਾ ਫ਼ਿਲਮਾਂਕਣ ਕਰਨ ਵਾਲੀ ਕੰਪਨੀ ਦੇ ਨਿਰਦੇਸ਼ਕ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਉਨ੍ਹਾਂ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਨੂੰ ਰੱਦ ਕਰਨ ਸਬੰਧੀ ਪਟੀਸ਼ਨ ਦਾਖ਼ਲ ਕੀਤੀ ਗਈ ਸੀ, ਜਿਸ ਨੂੰ ਕੋਰਟ ਨੇ ਸਵੀਕਾਰ ਕਰਦਿਆਂ ਦਰਜ ਹੋਈ ਐੱਫ਼. ਆਈ. ਆਰ. ਨੂੰ ਰੱਦ ਕਰ ਦਿੱਤਾ ਹੈ, ਨਾਲ ਹੀ ਟ੍ਰਾਇਲ ਕੋਰਟ ਦੀ ਕਾਰਵਾਈ ਵੀ ਰੱਦ ਕਰ ਦਿੱਤੀ ਹੈ।Miss Pooja on doing with Yamraj
also read :- ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ
ਪਟੀਸ਼ਨਰ ਦੇ ਵਕੀਲ ਕੇ. ਐੱਸ. ਡਡਵਾਲ ਨੇ ਕੋਰਟ ’ਚ ਦੱਸਿਆ ਕਿ ਗੀਤ ’ਚ ਫ਼ਿਲਮਾਇਆ ਗਿਆ ਦ੍ਰਿਸ਼ ਐਕਟ ਕਰਨ ਵਾਲੇ ਦੀ ਕਲਪਨਾ ’ਤੇ ਆਧਾਰਿਤ ਹੈ, ਜਿਸ ’ਚ ਉਸ ਨੇ ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਨਾਲ ਕੀਤੀ ਹੈ, ਜਦਕਿ ਗਧੇ ਨੂੰ ਸਾਈਡ ’ਚ ਦਿਖਾਇਆ ਗਿਆ ਹੈ।Miss Pooja on doing with Yamraj