ਐਮ.ਐਲ.ਸੇਖੋਂ ਨੇ ਭੋਲੂਵਾਲਾ ਵਿਖੇ ਜ਼ਮੀਨਦੋਜ ਪਾਈਪ ਲਾਈਨ ਦਾ ਕੀਤਾ ਉਦਘਾਟਨ

ਫ਼ਰੀਦਕੋਟ 09 ਮਾਰਚ 2024

 ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਲੀ ਵਾਲੀ ਸਰਕਾਰ ਬਣਨ ਤੋਂ ਬਾਅਦ ਉਹ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸਾਨ, ਮਜਦੂਰ ਅਤੇ ਵਪਾਰੀ ਸਮੇਤ ਹਰ ਵਰਗ ਖੁਸ਼ਹਾਲ ਹੋਵੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਮ.ਐਲ.ਏ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਵੱਲੋਂ ਪਿੰਡ ਭੋਲੂਵਾਲਾ ਵਿਖੇ ਜ਼ਮੀਨਦੋਜ ਪਾਈਪ ਲਾਈਨ ਦਾ ਉਦਘਾਟਨ ਕਰਦੇ ਸਮੇਂ ਕੀਤਾ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ 48. 25 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਵੱਲੋਂ 3 ਕਰੋੜ ਰੁਪਏ ਦੀ ਜ਼ਮੀਨਦੋਜ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ । ਉਨ੍ਹਾਂ ਦੱਸਿਆ ਇਨ੍ਹਾਂ ਪਾਈਪਾਂ ਦਾ ਨਾਲ ਲੱਗਦੇ ਦੋ ਪਿੰਡਾਂ ਦੀ ਜਮੀਨ ਨੂੰ ਵੀ ਕਾਫੀ ਫਾਈਦਾ ਮਿਲੇਗਾ, ਖਾਸ ਕਰਕੇ ਛੋਟੇ ਕਿਸਾਨ ਜਿਹੜੇ ਮਜਦੂਰ ਵਰਗ ਦੇ ਵਿਚੋਂ ਹਨ, ਜਿਨ੍ਹਾਂ ਕੋਲ ਘੱਟ ਜਮੀਨ ਹੈ। ਇਹ ਪਾਈਪਾਂ ਪਾਉਣ ਨਾਲ ਉਨ੍ਹਾਂ ਦੀਆਂ ਜਮੀਨਾਂ ਨੂੰ ਵੀ ਫਾਈਦਾ ਹੋਵੇਗ । ਜਿਸ ਨਾਲ ਸਾਰਾ ਪੰਜਾਬ ਹੀ ਖੁਸ਼ਹਾਲ ਹੋਵੇਗਾ।

[wpadcenter_ad id='4448' align='none']