Wednesday, January 8, 2025

ਮੋਗਾ ਪੁਲਿਸ ਨੇ ਜਾਨੋਂ ਮਾਰਨ ਦੀਆ ਧਮਕੀਆ ਦੇ ਕੇ ਜਬਰੀ ਵਸੂਲੀ ਕਰਨ ਵਾਲੇ 3 ਵਿਅਕਤੀਆਂ ਨੂੰ ਕੀਤਾ ਕਾਬੂ

Date:

ਮੋਗਾ, 5 ਨਵੰਬਰ
ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ/ਨਸ਼ਾ ਤੱਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ (ਆਈ) ਮੋਗਾ, ਸ੍ਰੀ ਲਵਦੀਪ ਸਿੰਘ ਡੀ.ਐਸ.ਪੀ. (ਡੀ) ਮੋਗਾ, ਸ੍ਰੀ ਰਵਿੰਦਰ ਸਿੰਘ ਡੀ.ਐਸ.ਪੀ. (ਸਿਟੀ) ਮੋਗਾ ਦੀ ਨਿਗਰਾਨੀ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਅਤੇ ਥਾਣਾ ਚੜਿੱਕ ਦੀਆ ਪੁਲਿਸ ਟੀਮਾਂ ਵੱਲੋ ਮੁਦੱਈ, ਜੋ ਕਿ ਖੇਤੀਬਾੜੀ ਦਾ ਕੰਮਕਾਰ ਕਰਦਾ ਹੈ, ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦੇ ਕੇ ਉਸ ਪਾਸੋਂ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨੇ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਅਜੈ ਗਾਂਧੀ ਨੇ ਦੱਸਿਆ ਕਿ ਇਹ ਕਿ ਮਿਤੀ 04.11.2024 ਨੂੰ ਇੱਕ ਮੁਕੱਦਮਾ ਸਿਟੀ ਸਾਊਥ ਮੋਗਾ ਬਰਖਿਲਾਫ ਸਤਨਾਮ ਸਿੰਘ ਉਰਫ ਸੱਤੂ ਪੁਤਰ ਮੱਘਰ ਸਿੰਘ ਵਾਸੀ ਨੇੜੇ ਬਾਬਾ ਖੁਸ਼ਹਾਲ ਸਿੰਘ ਦਾ ਗੁਰਦੁਆਰਾ ਪੱਤੀ ਜੰਗੀਰ ਚੜਿਕ ਅਤੇ  ਜਗਤਾਰ ਸਿੰਘ ਉਰਫ ਲੱਖੂ ਉਰਫ ਅੰਮ੍ਰਿਤ ਪੁਤਰ ਮਲਕੀਤ ਸਿੰਘ ਵਾਸੀ ਲੋਪੋ ਜ਼ਿਲ੍ਹਾ ਮੋਗਾ ਰਜਿਸਟਰ ਹੋਇਆ ਸੀ। ਮਾਮਲੇ ਤਹਿਤ ਮਿਤੀ 02.11.2024 ਦਿਨ ਸ਼ਨੀਵਾਰ ਨੂੰ ਵਕਤ ਕ੍ਰੀਬ ਰਾਤ 8-8:30 ਦੇ ਮੁਦੱਈ ਆਪਣੇ ਘਰ ਵਿਚ ਮੌਜੂਦ ਸੀ ਤਾਂ ਵਕਤ ਕ੍ਰੀਬ 8:48  ਤੇ ਉਸਦੇ ਮੋਬਾਇਲ ਨੰਬਰ ਤੇ ਵਿਦੇਸ਼ੀ ਮੋਬਾਇਲ ਨੰਬਰ ਤੋਂ ਵੱਟਸਐਪ ਕਾਲ ਆਈ ਜਿਸਨੇ ਕਿਹਾ ਕਿ “ਜੇਕਰ ਤੈਨੂੰ ਆਪਣੀ ਜਾਨ ਪਿਆਰੀ ਹੈ ਤਾਂ ਮੈਨੂੰ 15 ਲੱਖ ਰੁਪਏ ਦਿਉੈ। ਜੇਕਰ ਤੂੰ ਅਜਿਹਾ ਨਹੀ ਕੀਤਾਂ ਤੂੰ ਇਸਦਾ ਬਹੁਤ ਬੁਰਾ ਅੰਜਾਮ ਭੁਗਤਣਾ ਪਵੇਗਾ।” ਇਸ ਤੋ ਬਾਅਦ ਦੋਬਾਰਾ ਫਿਰ ਉਸਨੇ ਵੱਟਸਐਪ ਕਾਲ ਕੀਤੀ ਅਤੇ 15 ਲੱਖ ਰੁਪੈ ਦੀ ਮੰਗ ਕੀਤੀ ਅਤੇ ਧਮਕੀ ਦਿੰਦੇ ਹੋਏ ਕਿਹਾ ਕਿ “ਜੇਕਰ ਤੂੰ 02 ਦਿਨ ਵਿਚ ਪੈਸੇ ਨਾ ਦਿੱਤੇ ਤਾਂ ਤੈਨੂੰ ਅਤੇ ਤੇਰੇ ਪੂਰੇ ਪਰਿਵਾਰ ਨੂੰ ਜਾਨੋ ਮਾਰ ਦੇਵਾਂਗੇ।”
ਪੁਲਿਸ ਤਫਤੀਸ ਦੌਰਾਨ ਦੋਸ਼ੀ ਸਤਨਾਮ ਸਿੰਘ ਉਰਫ ਸੱਤੂ ਪੁੱਤਰ ਮੱਘਰ ਸਿੰਘ ਵਾਸੀ ਨੇੜੇ ਬਾਬਾ ਖੁਸ਼ਹਾਲ ਸਿੰਘ ਦਾ ਗੁਰਦੁਆਰਾ ਪੱਤੀ ਜੰਗੀਰ ਚੜਿਕ ਨੂੰ ਗ੍ਰਿਫਤਾਰ ਕੀਤਾ ਗਿਆ, ਉਸਨੇ ਪੁਛਗਿੱਛ ਦੌਰਾਨ ਮੰਨਿਆ ਕਿ ਜਿਹੜੇ ਵਿਦੇਸ਼ੀ ਮੋਬਾਇਲ ਨੰਬਰ ਤੋਂ ਉਸਨੇ ਅਤੇ ਉਸਦੇ ਸਾਥੀ ਜਗਤਾਰ ਸਿੰਘ ਉਰਫ ਲੱਖੂ ਨੇ ਮੁੱਦਈ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਸੀ, ਉਹ ਸਿੰਮ ਕਾਰਡ ਉਹਨਾਂ ਨੂੰ ਗੁਰਜੋਤ ਸਿੰਘ ਉਰਫ ਜੋਤ ਪੁੱਤਰ ਅੰਗਰੇਜ ਸਿੰਘ ਵਾਸੀ ਚੜਿਕ ਨੇ ਮੁਹੱਈਆ ਕਰਵਾਇਆ ਸੀ। ਜਿਸਤੇ ਗੁਰਜੋਤ ਸਿੰਘ ਉਰਫ ਜੋਤ ਪੁਤਰ ਅੰਗਰੇਜ ਸਿੰਘ ਵਾਸੀ ਚੜਿਕ ਉਕਤ ਮੁਕਦਮਾ ਵਿਚ ਬਤੌਰ ਦੋਸੀ ਨਾਮਜਦ ਕੀਤਾ ਗਿਆ ਅਤੇ ਦੋਸ਼ੀਆਂ ਗੁਰਜੋਤ ਸਿੰਘ ਉਰਫ ਜੋਤ ਪੁਤਰ ਅੰਗਰੇਜ ਸਿੰਘ ਵਾਸੀ ਚੜਿਕ ਅਤੇ ਜਗਤਾਰ ਸਿੰਘ ਉਰਫ ਲੱਖੂ ਉਰਫ ਅੰਮ੍ਰਿਤ ਪੁਤਰ ਮਲਕੀਤ ਸਿੰਘ ਵਾਸੀ ਲੋਪੋ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਪਾਸੋ ਫਿਰੋਤੀ ਮੰਗਣ ਸਬੰਧੀ ਵਰਤਿਆ ਗਿਆ ਮੋਬਾਇਲ ਫੋਨ ਅਤੇ ਇੱਕ ਵਿਦੇਸ਼ੀ ਸਿੰਮ ਕਾਰਡ ਬਰਾਮਦ ਕੀਤਾ ਗਿਆ ਹੈ।

Share post:

Subscribe

spot_imgspot_img

Popular

More like this
Related

ਤਹਿਸੀਲਦਾਰ ਦੇ ਨਾਮ ਉਪਰ 11000 ਰੁਪਏ ਰਿਸ਼ਵਤ ਹਾਸਲ ਕਰਦਾ ਵਸੀਕਾ ਨਵੀਸ ਰੰਗੇ ਹੱਥੀਂ ਗ੍ਰਿਫਤਾਰ

ਚੰਡੀਗੜ੍ਹ 7 ਜਨਵਰੀ 2025 -  ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ...

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਫ਼ਰੀਦਕੋਟ 07 ਜਨਵਰੀ,2025   ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ  ਆਪਣੇ ਗ੍ਰਹਿ...

ਪੰਜਾਬ ਵਿੱਚ ਹੁਣ ਤੱਕ ਰੂਫਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ 430 ਮੈਗਾਵਾਟ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 7 ਜਨਵਰੀ (   )  ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਪੰਜਾਬ ਦੇ...