Saturday, January 18, 2025

ਭਾਰਤੀ ਟੀਮ ‘ਚ ਚੁਣੇ ਜਾਣ ਤੋਂ ਬਾਅਦ ਮੁਕੇਸ਼ ਕੁਮਾਰ ਨੇ ਦਿੱਤੀ ਪ੍ਰਤੀਕਿਰਿਆ

Date:

 ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਕ੍ਰਿਕਟਰ ਬਣਨ ਤੱਕ ਦੇ ਸਫਰ ‘ਚ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੈਸਟ ਅਤੇ ਵਨਡੇ ਟੀਮ ‘ਚ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਪਨਾ ਹੁਣ ਉਨ੍ਹਾਂ ਦੇ ਸਾਹਮਣੇ ਹੈ। ਬੰਗਾਲ ਦੇ ਇਸ ਤੇਜ਼ ਗੇਂਦਬਾਜ਼ ਨੇ ਵੈਸਟਇੰਡੀਜ਼ ਦੇ ਆਗਾਮੀ ਦੌਰੇ ਲਈ ਟੈਸਟ ਅਤੇ ਵਨਡੇ ਟੀਮ ‘ਚ ਚੁਣੇ ਜਾਣ ਤੋਂ ਬਾਅਦ ਕਿਹਾ, ‘ਕਹਿੰਦੇ ਹਨ ਨਾ ਕੀ ਅਗਰ ਤੁਸੀਂ ਟੈਸਟ ਨਹੀਂ ਖੇਡੇ ਤਾਂ ਕੀ ਖੇਡੇ’।Mukesh Kumar’s reaction

ਉਨ੍ਹਾਂ ਨੇ ਕਿਹਾ, “ਮੇਰਾ ਸੁਪਨਾ ਹੁਣ ਮੇਰੇ ਸਾਹਮਣੇ ਹੈ। ਮੈਂ ਹਮੇਸ਼ਾ ਇੱਥੇ ਰਹਿਣਾ ਚਾਹੁੰਦਾ ਸੀ, ਭਾਰਤ ਲਈ ਟੈਸਟ ਖੇਡਦਾ ਚਾਹੁੰਦਾ ਸੀ। ਅਤੇ ਮੈਂ ਅੰਤ ‘ਚ ਟੀਮ ‘ਚ ਸ਼ਾਮਲ ਹੋ ਗਿਆ। ਉਨ੍ਹਾਂ ਦੇ ਪਿਤਾ ਕਾਸ਼ੀਨਾਥ ਸਿੰਘ ਉਨ੍ਹਾਂ ਦੇ ਕ੍ਰਿਕਟ ਖੇਡਣ ਦੇ ਖ਼ਿਲਾਫ਼ ਸਨ ਅਤੇ ਉਹ ਚਾਹੁੰਦੇ ਸਨ ਕਿ ਉਹ ਸੀ.ਆਰ.ਪੀ.ਐੱਫ ‘ਚ ਭਰਤੀ ਹੋਵੇ। ਉਨ੍ਹਾਂ ਦੇ ਪਿਤਾ ਦਾ 2019 ‘ਚ ਦਿਹਾਂਤ ਹੋ ਗਿਆ ਸੀ। ਮੁਕੇਸ਼ ਦੋ ਵਾਰ ਸੀ.ਆਰ.ਪੀ.ਐੱਫ. ਦੀ ਪ੍ਰੀਖਿਆ ‘ਚ ਅਸਫਲ ਰਹੇ ਅਤੇ ਬਿਹਾਰ ਦੀ ਅੰਡਰ-19 ਟੀਮ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਉਨ੍ਹਾਂ ਦਾ ਕ੍ਰਿਕਟ ਕਰੀਅਰ ਵੀ ਅੱਗੇ ਨਹੀਂ ਵਧ ਰਿਹਾ ਸੀ।Mukesh Kumar’s reaction

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 june,2023) Today Hukamnama Darbar Sahib JI

ਉਨ੍ਹਾਂ ਨੇ ਫਿਰ ਬੰਗਾਲ ‘ਚ ‘ਖੇਪ’ ਕ੍ਰਿਕਟ ਖੇਡਣ ਦਾ ਫ਼ੈਸਲਾ ਕੀਤਾ। ਉਹ ਟੈਨਿਸ ਬਾਲ ਕ੍ਰਿਕੇਟ ‘ਚ ਅਣਜਾਣ ਕਲੱਬਾਂ ਦੀ ਨੁਮਾਇੰਦਗੀ ਕਰਦੇ ਸਨ ਜਿਸ ‘ਚ ਉਨ੍ਹਾਂ ਨੂੰ ਹਰ ਇਕ ਮੈਚ ਲਈ 500 ਤੋਂ 5000 ਰੁਪਏ ਮਿਲਦੇ ਸਨ। ਮੁਕੇਸ਼ ਕੁਪੋਸ਼ਣ ਤੋਂ ਪੀੜਤ ਸਨ ਅਤੇ ਉਨ੍ਹਾਂ ਨੂੰ ‘ਬੋਨ ਐਡੀਮਾ’ ਵੀ ਸੀ ਜਿਸ ‘ਚ ਉਨ੍ਹਾਂ ਦੇ ਗੋਡੇ ‘ਚ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਉਹ ਮੈਚ ਖੇਡਣ ਤੋਂ ਰੋਕਦਾ ਸੀ ਪਰ ਬੰਗਾਲ ਦੇ ਸਾਬਕਾ ਤੇਜ਼ ਗੇਂਦਬਾਜ਼ ਰਣਦੇਬ ਬੋਸ ਨੇ ਉਸ ਦੀ ਜ਼ਿੰਦਗੀ ਨੂੰ ਮੋੜ ਦਿੱਤਾ।Mukesh Kumar’s reaction
ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ‘ਵਿਜ਼ਨ 2020’ ਪ੍ਰੋਗਰਾਮ ‘ਚ ਬੋਸ ਨੇ ਮੁਕੇਸ਼ ਦੀ ਪ੍ਰਤਿਭਾ ਨੂੰ ਦੇਖਿਆ। ਹਾਲਾਂਕਿ ਉਹ ਟਰਾਇਲਾਂ ‘ਚ ਅਸਫਲ ਰਿਹਾ, ਬੋਸ ਨੇ ਤਤਕਾਲੀ ਸੀ.ਏ.ਬੀ. ਸਕੱਤਰ ਸੌਰਵ ਗਾਂਗੁਲੀ ਨੂੰ ਮਨਾ ਲਿਆ। ਜਿਸ ਤੋਂ ਬਾਅਦ ਸੰਘ ਨੇ ਉਸ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਅਤੇ ਉਸ ਦਾ ਐੱਮ.ਆਰ.ਆਈ. ਕਰਵਾਇਆ, ਉਸ ਦੇ ਡਾਕਟਰੀ ਖਰਚੇ ਦਾ ਪ੍ਰਬੰਧ ਕੀਤਾ। ਮੁਕੇਸ਼ ਨੇ 2015-16 ‘ਚ ਹਰਿਆਣਾ ਦੇ ਖ਼ਿਲਾਫ਼ ਬੰਗਾਲ ਲਈ ਆਪਣੀ ਸ਼ੁਰੂਆਤ ਕੀਤੀ।

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਭਾਰਤੀ ਸੰਵਿਧਾਨ ਦੀ ਧਾਰਾ  21 ’ਤੇ ਸਿਖਲਾਈ ਵਰਕਸ਼ਾਪ ਕਰਵਾਈ

ਚੰਡੀਗੜ੍ਹ, 17 ਜਨਵਰੀ: ਪੰਜਾਬ ਪੁਲਿਸ ਨੇ ਸੋਮਵਾਰ ਨੂੰ ਭਾਰਤੀ ਸੰਵਿਧਾਨ...

ਸੌਂਦ ਵੱਲੋਂ ਫੋਕਲ ਪੁਆਇੰਟਾਂ ਦੀ ਜਲਦ ਕਾਇਆ ਕਲਪ ਲਈ ਸਬੰਧਿਤ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਜਾਰੀ

ਚੰਡੀਗੜ੍ਹ, 17 ਜਨਵਰੀ: ਪੰਜਾਬ ਦੇ ਉਦਯੋਗ ਤੇ ਵਣਜ ਅਤੇ ਨਿਵੇਸ਼...