ਸ੍ਰੀ ਮੁਕਤਸਰ ਸਾਹਿਬ ’ਚ ਕਢਾਈ ਦਾ ਕੰਮ ਕਰਨ ਵਾਲੇ ਦੋ ਸਕੇ ਭਰਾਵਾਂ ਦੀ ਮੌਤ, ਕਮਰੇ ‘ਚ ਬਾਲ਼ੀ ਹੋਈ ਸੀ ਅੰਗੀਠੀ

Muktsar 2 Brothers Died 

Muktsar 2 Brothers Died 

ਸ੍ਰੀ ਮੁਕਤਸਰ ਸਾਹਿਬ ਦੇ ਸੰਘਣੀ ਅਬਾਦੀ ਵਾਲੇ ਖੇਤਰ ’ਚ ਦਿਨ ਚੜ੍ਹਦੇ ਹੀ ਮੰਦਭਾਗੀ ਘਟਨਾ ਵਾਪਰੀ। ਸ਼ਹਿਰ ’ਚ ਕਿਰਾਏ ਦੇ ਕਮਰੇ ’ਚ ਰਹਿ ਰਹੇ ਦੋ ਸਕੇ ਭਰਾਵਾਂ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਘਟਨਾ ਸਬੰਧੀ ਮਿ੍ਤਕ ਦੀ ਪਤਨੀ ਸਬੀਨਾ ਨੂੰ ਉੋਸ ਸਮੇਂ ਪਤਾ ਚੱਲਿਆ ਜਦ ਉਹ ਸਵੇਰੇ ਚਾਹ ਲੈ ਕੇ ਕਮਰੇ ’ਚ ਗਈ।

ਮਿ੍ਤਕਾਂ ਦੀ ਪਛਾਣ ਮੁਹੰਮਦ ਮੁਸ਼ਤਾਕ ਤੇ ਇਸਰਾਫਿਲ ਦੇ ਵਜੋਂ ਹੋਈ ਹੈ ਜੋ ਕਿ ਬਿਹਾਰ ਦੇ ਰਹਿਣ ਵਾਲੇ ਸਨ। ਉਕਤ ਵਿਅਕਤੀ ਸ੍ਰੀ ਮੁਕਤਸਰ ਸਾਹਿਬ ’ਚ ਕਢਾਈ ਦਾ ਕੰਮ ਕਰਦੇ ਸਨ। ਓਧਰ ਦੱਸਿਆ ਜਾ ਰਿਹਾ ਹੈ ਕਿ ਕਮਰੇ ’ਚ ਅੰਗੀਠੀ ਬਾਲੀ ਹੋਣ ਕਰਕੇ ਉਸਦੀ ਗੈਸ ਚੜ੍ਹਨ ਨਾਲ ਦੋਹਾਂ ਭਰਾਵਾਂ ਦੀ ਮੌਤ ਹੋਈ ਹੈ।

READ ALSO: ਪੰਜਾਬ ‘ਚ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਕਰਾਈ ਤੌਬਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

ਮਿ੍ਤਕ ਦੀ ਪਤਨੀ ਸਬੀਨਾ ਨੇ ਦੱਸਿਆ ਕਿ ਉਹ ਸ਼ਹਿਰ ਦੇ ਸਦਰ ਬਜ਼ਾਰ ’ਚ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ। ਉਸਦਾ ਪਤੀ ਤੇ ਦਿਉਰ ਕਢਾਈ ਦਾ ਕੰਮ ਕਰਦੇ ਸਨ। ਬੁੱਧਵਾਰ ਦੀ ਰਾਤ ਨੂੰ ਪੂਰਾ ਪਰਿਵਾਰ ਇਕ ਕਮਰੇ ’ਚ ਸੁੱਤਾ ਹੋਇਆ ਸੀ ਪਰ ਜਦ ਸਵੇਰੇ ਉਹ ਉਠੀ ਤੇ ਆਪਣੇ ਪਤੀ ਤੇ ਦਿਉਰ ਨੂੰ ਚਾਹ ਪੀਣ ਦੇ ਲਈ ਉਠਾਉਣ ਲੱਗੀ ਪਰ ਉਹ ਦੋਵੇਂ ਮ੍ਰਿਤ ਪਏ ਸਨ। ਦੱਸਣਯੋਗ ਹੈ ਕਿ ਮ੍ਰਿਤਕ ਮੁਹੰਮਦ ਦੇ ਦੋ ਛੋਟੇ ਬੱਚੇ ਹਨ। ਥਾਣਾ ਸਿਟੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Muktsar 2 Brothers Died 

[wpadcenter_ad id='4448' align='none']