Thursday, January 23, 2025

ਮਿਊਂਸਪਲ ਚੋਣਾਂ/ਉਪ ਚੋਣਾਂ-2024 ਦੇ ਸਨਮੁੱਖ ਹੁਕਮ ਜਾਰੀ

Date:

ਬਠਿੰਡਾ, 12 ਦਸੰਬਰ : ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਪੰਜਾਬ ਰਾਜ ਵਿੱਚ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ/ਉਪ ਚੋਣਾਂ-2024 ਦੇ ਸਨਮੁੱਖ ਜ਼ਿਲ੍ਹੇ ਦੀ ਹਦੂਦ ਅੰਦਰ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਜਾਰੀ ਕੀਤੇ ਹਨ।

ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਪੁਲਿਸ ਥਾਣਾ ਕੈਨਾਲ ਕਲੌਨੀ, ਨੇਹੀਆਂਵਾਲਾ, ਨਥਾਣਾ, ਫੂਲ, ਸਿਟੀ ਰਾਮਪੁਰਾ, ਦਿਆਲਪੁਰਾ, ਮੌੜ ਅਤੇ ਤਲਵੰਡੀ ਸਾਬੋ ਅਸਲਾ ਲਾਈਸੰਸ ਧਾਰਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹਰ ਕਿਸਮ ਦੇ ਲਾਈਸੈਂਸ ਹਥਿਆਰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਅਧਿਕਾਰਤ ਅਸਲਾ ਡੀਲਰਾਂ ਪਾਸ ਜਮ੍ਹਾਂ ਕਰਾਉਣ।

ਹੁਕਮ ਅਨੁਸਾਰ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦਾ ਲਾਈਸਂਸੀ ਅਸਲਾ ਵਿਸਫੋਟਕ ਸਮੱਗਰੀ ਮਾਰੂ ਹਥਿਆਰ ਆਦਿ ਜਿਸ ਦੀ ਵਰਤੋਂ ਅਮਨ ਅਤੇ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ। ਹੁਕਮ ਜਾਰੀ ਹੋਣ ਦੀ ਮਿਤੀ ਤੋਂ 23 ਦਸੰਬਰ 2024 ਤੱਕ ਹਥਿਆਰ ਚੁੱਕ ਕੇ ਚੱਲਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਂਦੀ ਹੈ।

          ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ ਸੁਰੱਖਿਆ ਗਾਰਡ, ਫੈਕਟਰੀ ਦੇ ਸਕਿਊਰਟੀ ਗਾਰਡ, ਪੈਟਰੋਲ ਪੰਪ ਮਾਲਕਾਂ, ਮਨੀ ਐਕਸਚੇਂਜ ਦੇ ਮਾਲਕਾਂ, ਜਵੈਲਰ ਸ਼ਾਪ ਮਾਲਕਾਂ, ਸਪੋਰਟਸ ਪਰਸਨ (ਉਹ ਸ਼ੂਟਰ ਜੋ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਮੈਂਬਰ ਹੋਣ ਅਤੇ ਕਿਸੇ ਇਵੈਂਟ ਵਿੱਚ ਭਾਗ ਲੈ ਰਹੇ ਹੋਣ) ਜਿਨ੍ਹਾਂ ਨੂੰ ਜੈਡ ਪਲਸ ਸਕਿਊਰਟੀ ਮਿਲੀ ਹੋਵੇ ਜਾਂ ਮਾਣਯੋਗ ਅਦਾਲਤ ਵੱਲੋਂ ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਹਥਿਆਰ ਜਮ੍ਹਾਂ ਕਰਾਉਣ ਤੋਂ ਛੋਟ ਦਿੱਤੀ ਹੋਵੇ, ਨੂੰ ਹਥਿਆਰ ਜਮ੍ਹਾਂ ਕਰਾਉਣ ਤੋਂ ਛੋਟ ਦਿੱਤੀ ਜਾਂਦੀ ਹੈ।

          ਹੁਕਮ ਮਿਤੀ 23 ਦਸੰਬਰ 2024 ਤੱਕ ਲਾਗੂ ਰਹਿਣਗੇ।

Share post:

Subscribe

spot_imgspot_img

Popular

More like this
Related

ਸਿੱਧੂ ਮੂਸੇਵਾਲਾ ਦਾ ਗੀਤ “ਲਾਕ” ਰਿਲੀਜ਼, ਫੈਨਜ਼ ‘ਚ ਖੁਸ਼ੀ ਦੀ ਲਹਿਰ

Sidhu Moosewala's song "Lockਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ...

ਸਿਹਤ ਵਿਭਾਗ ਵੱਲੋਂ ਮਮਤਾ ਦਿਵਸ ਦੌਰਾਨ ਪਿੰਡ ਦੇ ਲੋਕਾਂ ਨੂੰ ਕੀਤਾ ਜਾਗਰੂਕ

ਫਾਜਿਲਕਾ 22 ਜਨਵਰੀਪੰਜਾਬ ਸਰਕਾਰ ਵੱਲੋਂ ਮਾਂ ਅਤੇ ਬੱਚੇ ਦੀ...

ਸੜ੍ਹਕ ਸੁਰੱਖਿਆ ਮਾਂਹ ਦੌਰਾਨ ਅਮਲੋਹ ਵਿਖੇ ਟਰੱਕ ਡਰਾਈਵਰਾਂ ਦੀਆਂ ਨਜ਼ਰ ਦੀ ਜਾਂਚ ਲਈ ਕੈਂਪ ਲਗਾਇਆ

ਅਮਲੋਹ/ਫ਼ਤਹਿਗੜ੍ਹ ਸਾਹਿਬ, 22 ਜਨਵਰੀ:           ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ...

ਬਸੰਤ ਮੇਲੇ ਦੇ ਨਾਕਆਊਟ ਮੁਕਾਬਿਲਾਂ ਦੀ ਹੋਈ ਸ਼ੁਰੂਆਤ

ਫਿਰੋਜ਼ਪੁਰ, 22 ਜਨਵਰੀ ( )              ਅੱਜ ਬਸੰਤ ਮੇਲੇ ਦੇ  ਪੰਤਗਬਾਜ਼ੀ   ਦੇ ਨਾਕਆਊਟ ਮੁਕਾਬਿਲਆਂ ਦੀ ਸ਼ੁਰੂਆਤ ਦੌਰਾਨ...