Murder of a jeweler
ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸੁਨਿਆਰੇ ਦੀ ਦੁਕਾਨ ‘ਤੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ‘ਚ ਇੱਕ ਜਿਊਲਰ ਵੱਲੋਂ ਦੂਜੇ ਜਿਊਲਰ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸਿਮਰਪਾਲ ਸਿੰਘ ਵਾਸੀ ਹੁਸੈਨਪੁਰਾ ਚੌਕ ਇਲਾਕੇ ਵਜੋਂ ਹੋਈ ਹੈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮੁਲਜ਼ਮ ਜਸਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੰਮ੍ਰਿਤਸਰ ਦੇ ਟਾਹਲੀਵਾਲਾ ਬਾਜ਼ਾਰ ਵਿੱਚ ਸੋਨੇ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਖ਼ਤਰਨਾਕ ਰੂਪ ਲੈ ਗਿਆ ਹੈ। ਇੱਥੇ ਜੈਪਾਲ ਜਵੈਲਰਜ਼ ਦੇ ਮਾਲਕ ਸਿਮਰਪਾਲ ਸਿੰਘ ਦੀ ਉਸ ਦੀ ਹੀ ਦੁਕਾਨ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।
Read Also :ਲਾਸ ਏਂਜਲਸ ‘ਚ ਭਾਰੀ ਤਬਾਹੀ, ਮਸ਼ਹੂਰ ਹਾਲੀਵੁੱਡ ਹਸਤੀਆਂ ਸਣੇ ਹਜ਼ਾਰਾਂ ਲੋਕ ਹੋਏ ਬੇਘਰ
ਜਾਣਕਾਰੀ ਮੁਤਾਬਕ ਇਹ ਘਟਨਾ ਥਾਣਾ ਬੀ ਡਿਵੀਜ਼ਨ ਖੇਤਰ ਦੇ ਟਾਹਲੀ ਬਾਜ਼ਾਰ ‘ਚ ਵਾਪਰੀ। ਇੱਥੇ ਹੁਸੈਨਪੁਰਾ ਚੌਕ ਦੇ ਰਹਿਣ ਵਾਲੇ ਸਿਮਰਨ ਪਾਲ ਸਿੰਘ ਦੀ ਜੈਪਾਲ ਜਵੈਲਰਜ਼ ਨਾਂ ਦੀ ਦੁਕਾਨ ਹੈ। ਜਸਦੀਪ ਸਿੰਘ ਚੈਨ, ਉਸ ਦਾ ਲੜਕਾ ਅਤੇ ਹੋਰ ਪਰਿਵਾਰਕ ਮੈਂਬਰ ਸ਼ੁੱਕਰਵਾਰ ਨੂੰ ਸਿਮਰਨ ਪਾਲ ਦੀ ਦੁਕਾਨ ‘ਤੇ ਪੁੱਜੇ ਹੋਏ ਸਨ।
Murder of a jeweler