my thoughts
ਗੁਰ-ਰੀਤ ਕੌਰ :ਬਚਪਨ ਦੇ ਵਿੱਚ ਸਾਰੇ ਹੀ ਭੈਣ ਭਰਾ ਬਹੁਤ ਲੜਦੇ ਨੇ ਪਰ ਇੱਕ ਦੂੱਜੇ ਨੂੰ ਪਿਆਰ ਵੀ ਉਹਨਾਂ ਹੀ ਜਿਆਦਾ ਕਰਦੇ ਨੇ ਪਰ ਇਹ ਪਿਆਰ ਦਿਖਾਈ ਨਹੀਂ ਦਿੰਦਾ ਸਗੋਂ ਅੰਦਰੋਂ ਅੰਦਰਿ ਫੀਲ ਕੀਤਾ ਜਾਂਦਾ ਏ
ਅੱਜ ਮੈਂ ਆਪਣੀ ਹੀ ਜ਼ਿੰਦਗੀ ਦਾ ਇੱਕ ਕਿੱਸਾ ਤੁਹਾਡੇ ਨਾਲ ਇਸ ਆਰਟੀਕਲ ਦੇ ਜਰੀਏ ਸਾਂਝਾਂ ਕਰਨ ਲੱਗੀ ਹਾਂ ਮੈਂ ਤੇ ਮੇਰੀ ਭੈਣ ਅਸੀਂ ਦੋਵੇਂ ਬਿਲਕੁਲ ਇੱਕੋ ਜਿਆਂ ਲੱਗਦੇ ਸੀ ਪਹਿਲੀ ਵਾਰ ਤਾਂ ਹਰ ਕੋਈ ਹੀ ਭੁਲੇਖਾ ਖਾ ਜਾਂਦਾ ਸੀ ਕੇ ਅਸੀਂ ਇਕ ਹਾਂ ਜਾਂ ਦੋ ਜਿਸ ਕਰਕੇ ਮੇਰੀ ਮਾਂ ਨੂੰ ਹਮੇਸ਼ਾ ਸਾਡੀ ਫਿਕਰ ਲੱਗੀ ਰਹਿੰਦੀ ਸੀ ਕੇ ਕਿਤੇ ਕੋਈ ਇਹਨਾਂ ਦੀ ਜੋੜੀ ਨੂੰ ਨਜ਼ਰ ਹੀ ਨਾ ਲਗਾ ਦੇਵੇ ਪਰ ਕਦੋਂ ਸਾਨੂੰ ਭੈਣਾਂ ਨੂੰ ਨਜ਼ਰ ਲੱਗ ਗਈ ਪਤਾ ਹੀ ਨਹੀਂ ਲੱਗਿਆ
ਅਸੀਂ ਦੋਨੇਂ ਭੈਂਣਾ ਇੱਕੋ ਜਿਹੀਆਂ ਸੀ ਜਿਸ ਕਰਕੇ ਸਾਡੀ ਲੜਾਈ ਜਿਆਦਾ ਤੇ ਪਿਆਰ ਘੱਟ ਦਿਖਦਾ ਸੀ ਕਿਉਕਿ ਮੈਂ ਉਸਨੂੰ ਕਹਿਣਾ ਕੇ ਤੂੰ ਮੇਰੇ ਵਰਗੀ ਲੱਗਦੀ ਹੈ ਉਸਨੇ ਕਹਿਣਾ ਕੇ ਸਗੋਂ ਤੂੰ ਮੇਰੇ ਵਰਗੀ ਏ ਜਦ ਕੀ ਸਾਡੀਆਂ ਉਮਰਾਂ ਚ 2 ਸਾਲ ਦਾ ਫਰਕ ਸੀ ਪਰ ਸੀ ਅਸੀਂ ਇਕੋ ਮਿੱਕੇ ਜੇ ਜਿਸ ਕਰਕੇ ਹਰ ਕੋਈ ਇੱਕ ਵਾਰ ਤਾਂ ਭੁਲੇਖਾ ਖਾ ਹੀ ਜਾਂਦਾ ਸੀ ਇਸੇ ਗੱਲੋ ਸਾਡੀ ਲੜਾਈ ਰਹਿੰਦੀ ਸੀ ਕੇ ਸਾਡੀਆਂ ਸ਼ਕਲਾਂ ਕਿਉਂ ਮਿਲਦੀਆਂ ਨੇ ਪਰ ਹੁਣ ਜਦ ਵੀ ਉਹ ਕਦੇ ਯਾਦ ਆ ਜਾਵੇ ਤਾਂ ਅੱਖਾਂ ਮੱਲੋ ਮੱਲੀ ਗਿੱਲੀਆਂ ਹੋ ਜਾਂਦੀਆਂ ਨੇ ਕਿਉਕਿ ਮੇਰੀ ਸ਼ਕਲ ਵਰਗੀ ਕੋਈ ਰਹੀ ਨਹੀਂ ਹੁਣ ………..ਅਸੀਂ ਕਦੇ ਇਕ ਦੂਜੇ ਨੂੰ ਕਦੇ ਸ਼ਾਇਦ ਪਿਆਰ ਨਾਲ ਵੀ ਨਹੀਂ ਬੋਲੇ ਸੀ ਪਰ ਅੱਜ ਕਦੇ ਓਹਦੀ ਯਾਦ ਜਦ ਆਉਂਦੀ ਹੈ ਤਾਂ ਖੁਦ ਨੂੰ ਸੰਭਾਲਣਾ ਵੀ ਬਹੁਤ ਔਖਾ ਹੋ ਜਾਂਦਾ ਹੈ
ਸ਼ਾਇਦ ਕਦੇ ਅਸੀਂ ਸੋਚਿਆ ਨਹੀਂ ਸੀ ਕੇ ਇੰਨੀ ਛੋਟੀ ਉਮਰ ਚ ਉਸਨੇ ਇਸ ਦੁਨੀਆਂ ਤੋਂ ਰੁਖਸਤ ਹੋ ਜਾਣਾ ……….. ਹੋਇਆ ਵੀ ਕੁੱਝ ਨਹੀਂ ਤੇ ਹੋ ਵੀ ਬਹੁਤ ਕੁੱਝ ਗਿਆ
READ ALSO:ਪੰਜਾਬ: ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਲੋਕਾਂ ਲਈ ਰਾਹਤ
ਅਗਰ ਆਪਣੇ ਹੈ ਤਾਂ ਹਮੇਸ਼ਾ ਕਦਰ ਕਰੋ ਪਿਆਰ ਕਰੋ ਕਿਉਕਿ ਜਦ ਕੋਈ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਉਹ ਮੁੜਕੇ ਕਦੇ ਵਾਪਸ ਨਹੀਂ ਆਉਂਦਾ
Gur_reet kaur
my thoughts