ਸਵੱਛਤਾ ਸਰਵੇਖਣ ਵਿਚ ਫਾਜ਼ਿਲਕਾ ਨੇ ਹਾਸਲ ਕੀਤਾ ਸੂਬੇ ਵਿਚੋਂ ਚੌਥਾ ਸਥਾਨ

ਫਾਜਿ਼ਲਕਾ, 11 ਜਨਵਰੀ

          ਭਾਰਤ ਸਰਕਾਰ ਦੇ ਸ਼ਹਿਰੀ ਅਵਾਸਨ ਮੰਤਰਾਲੇ ਦੇ ਸਵੱਛਤਾ ਸਰਵੇਖਣ ਦੀ ਤਾਜਾ ਰਿਪੋਰਟ ਵਿਚ 50 ਹਜਾਰ ਤੋਂ 1 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ੍ਰੇਣੀ ਵਿਚ ਫਾਜ਼ਿਲਕਾ ਸ਼ਹਿਰ ਨੇ ਸੂਬੇ ਵਿਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਫਾਜ਼ਿਲਕਾ ਸ਼ਹਿਰ ਨੂੰ ਇਸ ਰੈਂਕ ਦੀ ਪ੍ਰਾਪਤੀ ਸ਼ਹਿਰ ਵਾਸੀਆਂ ਦੇ ਸਹਿਯੋਗ ਅਤੇ ਨਗਰ ਕੌਂਸਲ ਦੇ ਸਟਾਫ ਦੀ ਮਿਹਨਤ ਸਦਕਾ ਹਾਸਲ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਨਗਰ ਕੌਂਸਲ ਫਾਜ਼ਿਲਕਾ ਨੂੰ ਵਧਾਈ ਦਿੰਦਿਆਂ ਕੀਤਾ           ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਰਿਹਾਇਸੀ ਇਲਾਕਿਆਂ ਅਤੇ ਮਾਰਕਿਟ ਖੇਤਰਾਂ ਦੀ ਸਫਾਈ ਲਈ 95-95 ਫੀਸਦੀ ਅੰਕ ਮਿਲੇ ਹਨ। ਸ਼ਹਿਰ ਵਿਚ 95 ਫੀਸਦੀ ਘਰਾਂ ਤੋਂ ਕੂੜਾ ਇੱਕਤਰ ਕੀਤਾ ਜਾਂਦਾ ਹੈ। 79 ਫੀਸਦੀ ਸੋਰਸ ਸੈਗਰੀਗੇਸ਼ਨ ਦਾ ਟੀਚਾ ਹਾਸਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਸਲਾਘਾਯੋਗ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ ਸਵੱਛਤਾ ਸਰਵੇਖਣ ਦੌਰਾਨ ਨਗਰ ਕੌਂਸਲ ਫਾਜ਼ਿਲਕਾ ਨੂੰ ਓ.ਡੀ.ਐਫ. ਪਲਸ ਪਲਸ ਦਾ ਸਰਟੀਫਿਕੇਟ ਪ੍ਰਾਪਤ ਹੋਇਆ ਹੈ।          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਬਿਹਤਰ ਰੈਂਕ ਹਾਸਲ ਕਰਨ ਲਈ ਸ਼ਹਿਰ ਵਾਸੀਆਂ ਨੂੰ ਇਸੇ ਤਰ੍ਹਾਂ ਸ਼ਹਿਰ ਦੀ ਸਾਫ-ਸਫਾਈ ਰੱਖਣ ਵਿਚ ਨਗਰ ਕੌਂਸਲ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਾਫ-ਸਫਾਈ ਹੋਣ ਨਾਲ ਜਿਥੇ ਸ਼ਹਿਰ ਚਮਕੇਗਾ, ਚੰਗੇ ਰੈਂਕ ਦੀ ਪ੍ਰਾਪਤੀ ਹੋਵੇਗੀ ਉਥੇ ਅਸੀਂ ਤੰਦਰੁਸਤ ਵੀ ਰਹਾਂਗੇ।

[wpadcenter_ad id='4448' align='none']