Nappy step of the accused!
ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਅੰਕੜਾ 21 ਤੱਕ ਪਹੁੰਚ ਚੁੱਕਿਆ ਹੈ। ਪੰਜਾਬ ਪੁਲਿਸ ਵਲੋਂ ਬਣਾਈ ਜਾਂਚ ਟੀਮ ਦੀ ਰਿਪੋਰਟ ’ਚ ਵੱਡੇ ਖੁਲਾਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੇ ਤਾਰ ਪਾਤੜਾਂ ਪਿੰਡ ਦੇ ਤੇਈਪੁਰ ਨਾਲ ਜੁੜਨ ਤੋਂ ਬਾਅਦ ਥਾਣਾ ਸ਼ੁਤਰਾਣਾ ਦੇ ਇੰਚਾਰਜ ਐੱਸ. ਐੱਚ. ਓ. ਯਸ਼ਪਾਲ ਸ਼ਰਮਾ ਅਤੇ ਚੌਂਕੀ ਠਰੂਆ ਦੇ ਇੰਚਾਰਜ ਏ. ਐੱਸ. ਆਈ. ਗੁਰਮੀਤ ਮਾਵੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
also read :- ਹੋਲੀ ਤੋਂ ਪਹਿਲਾਂ ਪੰਜਾਬ ਵਿਚ ਬਦਲਿਆ ਮੌਸਮ !
ਜਦੋਂ ਪੁਲਿਸ ਨੇ ਪਿੰਡ ਤੇਈਪੁਰ ਦੇ ਹਰਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਹਰਮਨਪ੍ਰੀਤ ਤੇਈਪੁਰ ਪਿੰਡ ’ਚ ਮਿਕਸਿੰਗ ਕਰਕੇ ਅੱਗੇ ਸਪਲਾਈ ਕਰਦਾ ਸੀ। ਆਰੋਪੀ ਹਰਮਨਪ੍ਰੀਤ ਪਹਿਲਾਂ ਸਾਲ 2022 ’ਚ ਵੀ ਜੇਲ੍ਹ ਜਾ ਕੇ ਆਇਆ ਹੈ ਤੇ ਚਾਰ-ਪੰਜ ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਆਇਆ ਸੀ।Nappy step of the accused!