Friday, January 24, 2025

ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ ਹਰਿਆਣਾ ਰਿਹਾ ਜੇਤੂ – ਪੰਜਾਬ ਨੂੰ ਦੂਜਾ ਤੇ ਚੰਡੀਗੜ੍ਹ ਤੀਜੇ ਸਥਾਨ ‘ਤੇ ਰਿਹਾ

Date:

National Pythian Games

ਚੰਡੀਗੜ੍ਹ, 23 ਦਸੰਬਰ ( ) ਤਾਊ ਦੇਵੀ ਲਾਲ ਸਟੇਡੀਅਮ ਪੰਚਕੂਲਾ, ਹਰਿਆਣਾ ਵਿਖੇ ਬੀਤੇ ਦਿਨ ਧੂਮ ਧੜਕੇ ਨਾਲ ਸਮਾਪਤ ਹੋਈਆਂ ਪਹਿਲੀਆਂ ਪੀਥੀਅਨ ਰਾਸ਼ਟਰੀ ਕਲਚਰਲ ਗੇਮਜ਼-2024 ਵਿੱਚ ਹੋਰਨਾਂ ਵਿਰਾਸਤੀ ਖੇਡਾਂ ਤੇ ਮਾਰਸ਼ਲ ਆਰਟਸ ਸਮੇਤ ਕਈ ਕਲਾਵਾਂ ਦੇ ਕੌਮੀ ਪੱਧਰ ਦੇ ਮੁਕਾਬਲੇ ਵੀ ਕਰਵਾਏ ਗਏ। ਇੰਟਰਨੈਸ਼ਨਲ ਪੀਥੀਅਨ ਕੌਂਸਲ ਨਾਲ ਸੰਬੰਧਿਤ ਪੀਥੀਅਨ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਡਾ. ਬਜਿੰਦਰ ਗੋਇਲ ਸਾਬਕਾ ਮੰਤਰੀ ਝਾਰਖੰਡ ਦੀ ਅਗਵਾਈ ਹੇਠ ਇਹ ਵਿਰਾਸਤੀ ਅਤੇ ਕਲਾਤਮਕ ਮੁਕਾਬਲੇ ਪਹਿਲੀ ਵਾਰ ਭਾਰਤ ਵਿੱਚ ਸ਼ੁਰੂ ਹੋਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਮੀਤ ਪ੍ਰਧਾਨ ਸ. ਸੁਖਚੈਨ ਸਿੰਘ ਕਲਸਾਣੀ ਨੇ ਦੱਸਿਆ ਕਿ ਇੰਨਾਂ ਵਿਰਾਸਤੀ ਖੇਡਾਂ ਵਿੱਚ 18 ਸਾਲ ਤੋਂ ਘੱਟ ਉਮਰ ਵਰਗ ਵਿੱਚ ਗੱਤਕਾ ਖੇਡ ਦੇ ਵਿਧੀਵਤ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਦੇਸ਼ ਦੇ 12 ਰਾਜਾਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਕਰੀਬ 200 ਖਿਡਾਰੀਆਂ ਤੇ ਖਿਡਾਰਨਾਂ ਨੇ ਭਾਗ ਲਿਆ।
ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਤੇ ਵਿੱਤ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਇੰਨਾਂ ਮੁਕਾਬਲਿਆਂ ਦੌਰਾਨ ਹਰਿਆਣਾ ਦੀ ਟੀਮ ਨੇ ਸਮੁੱਚੀ ਚੈਂਪੀਅਨਸ਼ਿੱਪ ਜਿੱਤੀ ਜਦਕਿ ਪੰਜਾਬ ਦੂਜੇ ਸਥਾਨ ’ਤੇ ਅਤੇ ਚੰਡੀਗੜ੍ਹ ਤੀਜੇ ਸਥਾਨ ’ਤੇ ਰਿਹਾ।


ਨਤੀਜਿਆਂ ਦੇ ਵੇਰਵੇ ਦਿੰਦਿਆਂ ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਮੀਤ ਪ੍ਰਧਾਨ ਅਤੇ ਟੂਰਨਾਮੈਂਟ ਦੀ ਤਕਨੀਕੀ ਟੀਮ ਦੇ ਮੁਖੀ ਸਰਬਜੀਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਜੇਤੂ ਰਹੇ ਹਰਿਆਣਾ ਦੇ ਖਿਡਾਰੀਆਂ ਨੇ ਸੋਨੇ ਦੇ 5 ਤਗਮੇ, ਚਾਂਦੀ ਦੇ 2 ਅਤੇ ਕਾਂਸੀ ਦਾ 1 ਤਗਮਾ ਜਿੱਤਿਆ। ਦੂਜੇ ਸਥਾਨ ਉੱਤੇ ਆਏ ਪੰਜਾਬ ਦੇ ਖਿਡਾਰੀਆਂ ਨੇ ਸੋਨੇ ਦੇ 2, ਚਾਂਦੀ ਦੇ 4 ਅਤੇ ਕਾਂਸੀ ਦੇ 2 ਤਮਗੇ ਜਿੱਤੇ। ਤੀਜੇ ਸਥਾਨ ਤੇ ਰਹੀ ਚੰਡੀਗੜ੍ਹ ਦੀ ਟੀਮ ਨੇ ਸੋਨੇ ਦਾ 1, ਚਾਂਦੀ ਦੇ 2 ਅਤੇ ਕਾਂਸੀ ਦੇ 4 ਮੈਡਲ ਜਿੱਤੇ।
ਇਸ ਤੋਂ ਇਲਾਵਾ ਮਹਾਰਾਸ਼ਟਰ ਨੇ ਕਾਂਸੀ ਦੇ 4 ਜਦਕਿ ਝਾਰਖੰਡ, ਜੰਮੂ, ਦਿੱਲੀ, ਉੱਤਰਾਖੰਡ ਅਤੇ ਤਾਮਿਲਨਾਡੂ ਨੇ ਇੱਕ-ਇੱਕ ਕਾਂਸੀ ਦਾ 1 ਮੈਡਲ ਜਿੱਤਿਆ।
ਪੀਥੀਅਨ ਖੇਡਾਂ ਬਾਰੇ ਗੱਲ ਕਰਦਿਆਂ ਡਾ. ਬਜਿੰਦਰ ਗੋਇਲ ਨੇ ਦੱਸਿਆ ਕਿ ਪੁਰਾਤਨ ਸਮੇਂ ਵਿੱਚ ਇਹ ਖੇਡਾਂ ਪ੍ਰਾਚੀਨ ਯੂਨਾਨ ਦੀਆਂ ਚਾਰ ਪੈਨਹੇਲਨਿਕ ਖੇਡਾਂ ਵਿੱਚੋਂ ਇੱਕ ਸਨ। ਇਹ ਖੇਡਾਂ ਓਲੰਪਿਕ ਖੇਡਾਂ ਤੋਂ ਦੋ ਸਾਲ ਬਾਅਦ ਅਤੇ ਹਰੇਕ ਨੇਮੇਨ ਅਤੇ ਇਸਥਮੀਅਨ ਖੇਡਾਂ ਦੇ ਵਿਚਕਾਰ ਹਰ ਚਾਰ ਸਾਲਾਂ ਬਾਅਦ ਯੂਨਾਨ ਦੇ ਡੇਲਫੀ ਸ਼ਹਿਰ ਵਿੱਚ ਅਪੋਲੋ ਦੇ ਸਨਮਾਨ ਵਿੱਚ ਕਰਵਾਈਆਂ ਜਾਂਦੀਆਂ ਸਨ। ਪੀਥੀਅਨ ਖੇਡਾਂ ਮਹੱਤਵ ਪੱਖੋਂ ਉਸ ਵੇਲੇ ਓਲੰਪਿਕ ਖੇਡਾਂ ਤੋਂ ਬਾਅਦ ਦੂਜੇ ਸਥਾਨ ‘ਤੇ ਗਿਣੀਆਂ ਜਾਂਦੀਆਂ ਸਨ। ਇੰਨਾਂ ਖੇਡਾਂ ਵਿੱਚ ਕਲਾ ਅਤੇ ਨ੍ਰਿਤ ਦੇ ਮੁਕਾਬਲੇ ਵੀ ਸ਼ਾਮਲ ਸਨ। ਪੀਥੀਅਨ ਖੇਡਾਂ ਦੀ ਸਥਾਪਨਾ 6ਵੀਂ ਸਦੀ ਈਸਾ ਪੂਰਵ ਵਿੱਚ ਹੋਈ ਸੀ ਅਤੇ 424 ਈਸਵੀ ਪੂਰਵ ਤੱਕ ਅਯੋਜਿਤ ਹੁੰਦੀਆਂ ਰਹੀਆਂ।

National Pythian Games


ਗੱਤਕਾ ਮੁਕਾਬਲਿਆਂ ਵਿੱਚ ਲੜਕਿਆਂ ਦਾ ਨਤੀਜਾ ਇਸ ਤਰ੍ਹਾਂ ਰਿਹਾ,
ਫੱਰੀ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਹਰਿਆਣਾ ਦੇ ਵਾਰਸਪ੍ਰੀਤ ਸਿੰਘ ਨੇ ਪਹਿਲਾ, ਚੰਡੀਗੜ੍ਹ ਦੇ ਗੁਰਲਾਲ ਸਿੰਘ ਨੇ ਦੂਜਾ ਜਦਕਿ ਪੰਜਾਬ ਦੇ ਸਾਹਿਬ ਸਿੰਘ ਤੇ ਮਹਾਰਾਸ਼ਟਰ ਦੇ ਪਾਰਥਖਿਸਤੇ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।
ਫੱਰੀ ਸੋਟੀ ਟੀਮ ਇਵੈਂਟ ਵਿੱਚ ਹਰਿਆਣਾ ਤੋਂ ਅਨਮੋਲਦੀਪ ਸਿੰਘ, ਵਾਰਸਪ੍ਰੀਤ ਸਿੰਘ, ਅਰਮਾਨਦੀਪ ਸਿੰਘ ਜੇਤੂ ਰਹੇ। ਪੰਜਾਬ ਦੇ ਜਸਪ੍ਰੀਤ ਸਿੰਘ, ਗੁਰਬਾਜ਼ ਸਿੰਘ, ਸਾਹਿਬ ਸਿੰਘ, ਰਿਸ਼ਬਜੀਤ ਸਿੰਘ ਨੇ ਦੂਜਾ ਸਥਾਨ ਜਦਕਿ ਚੰਡੀਗੜ੍ਹ ਤੋਂ ਅਮਨਪ੍ਰੀਤ ਸਿੰਘ, ਦਮਨਵੀਰ ਸਿੰਘ, ਗੁਰਲਾਲ ਸਿੰਘ, ਸਤਵੰਤ
ਸਿੰਘ ਅਤੇ ਮਹਾਰਾਸ਼ਟਰ ਤੋਂ ਪ੍ਰਿਥਵੀਰਾਜ ਪੰਡਿਤ, ਹਰਸ਼ਲ ਪਾਟਿਲ, ਪਾਰਥ
ਜਾਧਵ, ਵੱਲਭ ਕਦਮ ਤੀਜੇ ਸਥਾਨ ਤੇ ਰਹੇ।
ਸਿੰਗਲ ਸੋਟੀ ਟੀਮ ਇਵੈਂਟ ਮੁਕਾਬਲੇ ਵਿੱਚ ਪੰਜਾਬ ਦੇ ਦਮਨਪ੍ਰੀਤ ਸਿੰਘ, ਜਸਕੀਰਤ ਸਿੰਘ, ਗੁਰਸ਼ਰਨ ਸਿੰਘ, ਗੁਰਕੀਰਤ ਸਿੰਘ ਨੇ ਪਹਿਲਾ ਸਥਾਨ, ਹਰਿਆਣਾ ਦੇ ਸਿਮਰਨਜੀਤ ਸਿੰਘ, ਜਸਕੀਰਤ ਸਿੰਘ, ਰਾਜਵੀਰ ਸਿੰਘ, ਸਰਤਾਜ ਸਿੰਘ ਨੇ ਦੂਜਾ ਜਦਕਿ ਚੰਡੀਗੜ੍ਹ ਦੇ ਮਨਮਿੰਦਰ ਸਿੰਘ, ਪ੍ਰਭਾਸ਼ੀਸ਼ ਸਿੰਘ, ਕਰਨਵੀਰ ਸਿੰਘ, ਮਨਕੀਰਤ ਸਿੰਘ ਅਤੇ ਝਾਰਖੰਡ ਦੇ ਸਾਗਰ ਕੁਮਾਰ, ਵੰਸ਼ ਰਾਜ, ਸ਼ਸ਼ੀ ਰਾਜ ਯਾਦਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਪੰਜਾਬ ਦੇ ਦਮਨਪ੍ਰੀਤ ਸਿੰਘ ਨੇ ਪਹਿਲਾ, ਚੰਡੀਗੜ੍ਹ ਦੇ ਕਰਨਵੀਰ ਸਿੰਘ ਨੇ ਦੂਜਾ ਜਦਕਿ ਜੰਮੂ ਦੇ ਸਹਿਜਪਾਲ ਸਿੰਘ ਅਤੇ ਹਰਿਆਣਾ ਦੇ ਜਸਕੀਰਤ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।

Read Also : ਸੋਨਮ ਬਾਜਵਾ ਸਮੇਤ ਇਨ੍ਹਾਂ ਸੁੰਦਰੀਆਂ ਨੇ ਗੀਤ ‘ਕਾਲੀ ਐਕਟਿਵਾ’ ‘ਤੇ ਲਗਾਏ ਠੁਮਕੇ, ਦੇਖੋ ਵੀਡੀਓ


ਲੜਕੀਆਂ ਦੇ ਗੱਤਕਾ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ :
ਫੱਰੀ ਸੋਟੀ ਵਿਅਕਤੀਗਤ ਇਵੈਂਟ ਵਿੱਚ ਹਰਿਆਣਾ ਦੀ ਹਰਸਿਮਰਜੀਤ ਕੌਰ ਨੇ ਪਹਿਲਾ, ਪੰਜਾਬ ਦੀ ਸੁਰਮੀਤ ਕੌਰ ਨੇ ਦੂਜਾ ਜਦਕਿ ਚੰਡੀਗੜ੍ਹ ਦੀ ਜਸ਼ਨਪ੍ਰੀਤ ਕੌਰ ਅਤੇ ਮਹਾਰਾਸ਼ਟਰ ਦੀ ਦਿਸ਼ਾ ਸੇਗਲ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਫੱਰੀ ਸੋਟੀ ਟੀਮ ਇਵੈਂਟ ਵਿੱਚ ਚੰਡੀਗੜ੍ਹ ਦੀ ਜਸਮੀਤ ਕੌਰ, ਜੈਸਮੀਨ ਕੌਰ, ਪਵਨੀਤ ਕੌਰ, ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਹਰਿਆਣਾ ਦੀ ਏਕਮਪ੍ਰੀਤ ਕੌਰ, ਤਮੰਨਾ, ਹਰਸਿਮਰਜੀਤ ਕੌਰ, ਹਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ, ਉਤਰਾਖੰਡ ਦੀ ਜਸ਼ਨਦੀਪ ਕੌਰ, ਹਰਨੀਵ ਕੌਰ, ਅਰਸ਼ਦੀਪ ਕੌਰ ਅਤੇ ਤਾਮਿਲਨਾਡੂ ਦੀ ਵੀ. ਮੇਗਾਵਰਸਾਨੀ, ਡੀ. ਨਾਓਮਿਕਾ, ਡੀ. ਸ਼ਰੁਤਿਕਸ਼ਾ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਿੰਗਲ ਸੋਟੀ ਟੀਮ ਇਵੈਂਟ ਵਿੱਚ ਹਰਿਆਣਾ ਦੀ ਅਸ਼ਮੀਤ ਕੌਰ, ਅਰਜਮੀਤ ਕੌਰ, ਜਸਕੀਰਤ ਕੌਰ, ਅਰਜਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਦੀ ਨਮਨਪ੍ਰੀਤ ਕੌਰ, ਦਲਵੀਰਪ੍ਰੀਤ ਕੌਰ, ਹਰਸਿਮਰ ਕੌਰ ਨੇ ਦੂਜਾ ਜਦਕਿ ਦਿੱਲੀ ਦੀ ਅਨਮੋਲਦੀਪ ਕੌਰ, ਦਿਵੰਸ਼ੀ, ਭੂਮਿਕਾ, ਇਸ਼ਿਕਾ ਮਹਿਤਾ ਅਤੇ ਚੰਡੀਗੜ੍ਹ ਦੀ ਪਰਨੀਤ ਕੌਰ ਸੋਹੀ, ਹਰਪ੍ਰੀਤ ਕੌਰ, ਇਸ਼ਪ੍ਰੀਤ ਕੌਰ, ਹਰਮਨਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।
ਸਿੰਗਲ ਸੋਟੀ ਵਿਅਕਤੀਗਤ ਇਵੈਂਟ ਵਿੱਚ ਹਰਿਆਣਾ ਦੀ ਅਰਜਮੀਤ ਕੌਰ ਨੇ ਪਹਿਲਾ, ਪੰਜਾਬ ਦੀ ਹਰਸਿਮਰ ਕੌਰ ਨੇ ਦੂਜਾ ਅਤੇ ਚੰਡੀਗੜ੍ਹ ਦੀ ਹਰਮਨਪ੍ਰੀਤ ਕੌਰ ਜਦਕਿ ਮਹਾਰਾਸ਼ਟਰ ਦੀ ਵਿਜੇਲਕਸ਼ਮੀ ਪਿੰਪਰੀਕਰ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।

National Pythian Games

Share post:

Subscribe

spot_imgspot_img

Popular

More like this
Related

ਚੀਮਾ ਜੋਧਪੁਰ ਵਿਖੇ ਨਵੀਂ ਬਣੀ ਸਾਇੰਸ ਲੈਬ ਦਾ ਉਦਘਾਟਨ

ਬਰਨਾਲਾ, 24 ਜਨਵਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਮਾ ਜੋਧਪੁਰ ਵਿਖੇ...

ਫਲਾਂ ਅਤੇ ਸਬਜ਼ੀਆਂ ਦੀ ਕਟਾਈ ਤੋਂ ਬਾਅਦ ਦੇਖਭਾਲ ਅਤੇ ਸਟੋਰੇਜ ਦੇ ਤਰੀਕਿਆਂ ਬਾਰੇ ਸਿਖਲਾਈ ਪ੍ਰੋਗਰਾਮ ਸਮਾਪਤ

ਅਬੋਹਰ 24 ਜਨਵਰੀਡਾ. ਨਚੀਕੇਤ ਕੋਤਵਾਲੀਵਾਲੇ ਡਾਇਰੈਕਟਰ ਆਈ ਸੀ ਏ...

ਨਾਲੇ ਵਿੱਚ ਡਿੱਗੀ ਗਾਂ ਨੂੰ ਸੁਰੱਖਿਅਤ ਬਾਹਰ ਕੱਢਿਆ

ਬਰਨਾਲਾ, 24 ਜਨਵਰੀ       ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ...

26 ਜਨਵਰੀ ਨੂੰ ਮੰਤਰੀ ਲਾਲਜੀਤ ਸਿੰਘ ਭੁੱਲਰ ਫਾਜ਼ਿਲਕਾ ਵਿਖੇ ਲਹਿਰਾਉਣਗੇ ਝੰਡਾ

ਫਾਜਿਲਕਾ 24 ਜਨਵਰੀਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਬਹੂ ਮੰਤਵੀਂ...