Wednesday, January 15, 2025

ਲੁਧਿਆਣਾ ‘ਚ ਐਨ.ਡੀ.ਏ/ਐਨ.ਏ. ਅਤੇ ਸੀ.ਡੀ.ਐਸ. ਦੀਆਂ ਪ੍ਰੀਖਿਆਵਾਂ ਸੰਪੰਨ

Date:

ਲੁਧਿਆਣਾ, 1 ਸਤੰਬਰ (000) – ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.)/ਨਵਲ ਅਕੈਡਮੀ (ਐਨ.ਏ.) ਅਤੇ ਕੰਬਾਈਡ ਡਿਫੈਂਸ ਸਰਵਿਸਿਜ਼ (ਸੀ.ਡੀ.ਐਸ.) ਦੀਆਂ ਪ੍ਰੀਖਿਆਵਾਂ ਐਤਵਾਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਸ਼ਾਂਤੀਪੂਰਨ ਸੰਪੰਨ ਹੋਈਆਂ।

ਐਨ.ਡੀ.ਏ/ਐਨ.ਏ. ਪ੍ਰੀਖਿਆ ਦੋ ਸੈਸ਼ਨਾਂ ਵਿੱਚ ਆਯੋਜਿਤ ਕੀਤੀ ਜਾਂਦੀ ਹੈ ਜਿਵੇਂ ਕਿ ਸਵੇਰੇ 10 ਵਜੇ ਤੋਂ 12:30 ਵਜੇ (ਸਵੇਰ ਦੀ ਸ਼ਿਫਟ) ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4:30 ਵਜੇ (ਸ਼ਾਮ ਦੀ ਸ਼ਿਫਟ), ਸਵੇਰ ਦੀ ਸ਼ਿਫਟ ਵਿੱਚ ਕੁੱਲ 3218 ਵਿਦਿਆਰਥੀਆਂ ਵਿੱਚੋਂ 1989 ਪ੍ਰੀਖਿਆਰਥੀ ਆਏ ਜਿਨ੍ਹਾਂ ਵਿੱਚ 1346 ਲੜਕੇ ਅਤੇ 643 ਲੜਕੀਆਂ ਸਨ ਅਤੇ 1229 ਪ੍ਰੀਖਿਆਰਥੀ ਗੈਰ ਹਾਜ਼ਰ ਰਹੇ। ਸ਼ਾਮ ਦੀ ਸ਼ਿਫਟ ਵਿੱਚ 1338 ਲੜਕੇ ਅਤੇ 644 ਲੜਕੀਆਂ ਸਮੇਤ 1982 ਹਾਜ਼ਰ ਹੋਏ ਅਤੇ 1236 ਉਮੀਦਵਾਰ ਗੈਰ ਹਾਜ਼ਰ ਰਹੇ।

ਸੀ.ਡੀ.ਐਸ. ਦੀ ਪ੍ਰੀਖਿਆ ਸਵੇਰੇ 9 ਵਜੇ ਤੋਂ 11 ਵਜੇ, ਦੁਪਹਿਰ 12 ਤੋਂ 2 ਵਜੇ ਅਤੇ ਦੁਪਹਿਰ 3 ਤੋਂ ਸ਼ਾਮ 5 ਵਜੇ ਤੱਕ ਤਿੰਨ ਸ਼ਿਫਟਾਂ ਵਿੱਚ ਆਯੋਜਿਤ ਕੀਤੀ ਗਈ ਸੀ।

ਕੁੱਲ 1203 ਉਮੀਦਵਾਰਾਂ ਵਿੱਚੋਂ 625 ਉਮੀਦਵਾਰ ਹਾਜ਼ਰ ਹੋਏ ਜਿਨ੍ਹਾਂ ਵਿੱਚ 432 ਲੜਕੇ ਅਤੇ 193 ਲੜਕੀਆਂ ਸਨ ਅਤੇ ਪਹਿਲੀ ਸ਼ਿਫਟ ਵਿੱਚ 578 ਗੈਰ ਹਾਜ਼ਰ ਰਹੇ। ਦੂਸਰੀ ਸ਼ਿਫਟ ਵਿੱਚ 624 ਉਮੀਦਵਾਰ ਹਾਜ਼ਰ ਹੋਏ ਜਿਨ੍ਹਾਂ ਵਿੱਚ 428 ਲੜਕੇ ਅਤੇ 196 ਲੜਕੀਆਂ ਸਨ ਅਤੇ ਸ਼ਿਫਟ ਵਿੱਚ 579 ਗੈਰ ਹਾਜ਼ਰ ਰਹੇ। ਤੀਜੀ ਸ਼ਿਫਟ ਵਿੱਚ ਕੁੱਲ 529 ਉਮੀਦਵਾਰਾਂ ਵਿੱਚੋਂ 280 ਲੜਕੇ ਆਏ ਅਤੇ 249 ਸ਼ਿਫਟ ਵਿੱਚ ਗੈਰਹਾਜ਼ਰ ਰਹੇ।

ਇਹ ਪ੍ਰੀਖਿਆ 14 ਕੇਂਦਰਾਂ ਵਿੱਚ ਹੋਈ ਜਿੱਥੇ ਜੈਮਰ ਵੀ ਲਗਾਏ ਗਏ ਸਨ ਅਤੇ ਪ੍ਰੀਖਿਆ ਕੇਂਦਰਾਂ ਦੇ ਅੰਦਰ ਅਤੇ ਬਾਹਰ 104 ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਸਨ।

ਇਹ ਪ੍ਰੀਖਿਆ ਗੁਰੂ ਨਾਨਕ ਪਬਲਿਕ ਸਕੂਲ, ਖ਼ਾਲਸਾ ਕਾਲਜ (ਲੜਕੀਆਂ), ਸਰਕਾਰੀ ਕਾਲਜ (ਲੜਕੀਆਂ) (ਸਬ ਸੈਂਟਰ-ਏ), ਸਰਕਾਰੀ ਕਾਲਜ (ਲੜਕੀਆਂ) (ਸਬ ਸੈਂਟਰ-ਬੀ), ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ (ਸਬ ਸੈਂਟਰ-ਏ), ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ (ਸਬ ਸੈਂਟਰ-ਬੀ), ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਐਮ.ਬੀ.ਏ. ਬਲਾਕ, ਨਨਕਾਣਾ ਸਾਹਿਬ ਪਬਲਿਕ ਸਕੂਲ ਅਤੇ ਡੀ.ਏ.ਵੀ. ਪਬਲਿਕ ਸਕੂਲ (ਦੋ ਬਲਾਕ) ਵਿਖੇ ਹੋਈ।

ਮੋਬਾਈਲ ਫੋਨ, ਆਈ.ਟੀ. ਗੈਜੇਟਸ, ਬਲੂਟੁੱਥ ਅਤੇ ਕਿਸੇ ਵੀ ਹੋਰ ਸੰਚਾਰ ਉਪਕਰਨਾਂ ‘ਤੇ ਪ੍ਰੀਖਿਆ ਕੇਂਦਰਾਂ ਦੇ ਅੰਦਰ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਸੀ।

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...