ਲੋਕ ਗਾਇਕਾ ਨੇਹਾ ਸਿੰਘ ਰਾਠੌਰ ਖ਼ਿਲਾਫ਼ ਮਾਮਲਾ ਦਰਜ, ਪਿਸ਼ਾਬ ਕਾਂਡ ‘ਚ ਟਵੀਟ ਨੂੰ ਲੈ ਕੇ ਹੋਈ ਕਾਰਵਾਈ

Neha Singh Rathore fir

Neha Singh Rathore fir ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ ‘ਚ ਪਿਸ਼ਾਬ ਕਾਂਡ ‘ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਲੋਕ ਗਾਇਕ ਨੇਹਾ ਸਿੰਘ ਰਾਠੌਰ ਖ਼ਿਲਾਫ਼ ਸੂਬੇ ਦੇ ਭੋਪਾਲ ਅਤੇ ਇੰਦੌਰ ਦੇ ਇਕ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਨੇਹਾ ਸਿੰਘ ਰਾਠੌਰ ਨੇ ਪਿਸ਼ਾਬ ਕਾਂਡ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਇਸ ਟਵੀਟ ਨੂੰ ਲੈ ਕੇ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ। ਭੋਪਾਲ ਦੇ ਹਬੀਬਗੰਜ ਥਾਣਾ ਪੁਲਿਸ ਨੇ ਨੇਹਾ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇੰਦੌਰ ‘ਚ ਵੀ ਮਾਮਲਾ ਦਰਜ

ਭਾਜਪਾ ਦੇ ਕਾਨੂੰਨੀ ਸੈੱਲ ਦੇ ਮਹਾਨਗਰ ਕਨਵੀਨਰ ਐਡਵੋਕੇਟ ਨਿਮੇਸ਼ ਪਾਠਕ ਨੇ ਇੰਦੌਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪਾਠਕ ਨੇ ਨੇਹਾ ਰਾਠੌਰ ਦੇ ਟਵੀਟ ਨੂੰ ਇਤਰਾਜ਼ਯੋਗ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੱਤਾ ਹੈ।

ਨੇਹਾ ਸਿੰਘ ਰਾਠੌਰ ਨੇ ਟਵੀਟ ਕੀਤਾ ਕਿ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਪਿਸ਼ਾਬ ਕਾਂਡ ਦੀ ਆਲੋਚਨਾ ਕਰਨ ‘ਤੇ ਮੇਰੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਨੇਹਾ ਸਿੰਘ ਦੇ ਕਿਸ ਟਵੀਟ ‘ਤੇ ਮਚਿਆ ਹੰਗਾਮਾ?

ਸਿੱਧੀ ਪਿਸ਼ਾਬ ਕਾਂਡ ਦੀ ਘਟਨਾ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਨੇਹਾ ਸਿੰਘ ਦੇ ਟਵੀਟ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਟਵੀਟ ਵਿਚ ਆਰਐੱਸਐੱਸ ਦਾ ਪਹਿਰਾਵਾ ਪਾਈ ਇਕ ਵਿਅਕਤੀ ਨੂੰ ਆਪਣੇ ਸਾਹਮਣੇ ਬੈਠੇ ਦੂਸਰੇ ਵਿਅਕਤੀ ਉੱਤੇ ਪਿਸ਼ਾਬ ਕਰਦਿਆਂ ਦਿਖਾਇਆ ਗਿਆ ਹੈ। Neha Singh Rathore fir

ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ‘ਤੇ ਐਫਆਈਆਰ

ਉਧਰ ਭੋਪਾਲ ਦੇ ਕਮਲਾ ਨਗਰ ਥਾਣੇ ਦੇ ਐੱਸਐੱਚਓ ਅਨਿਲ ਬਾਜਪਾਈ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੌਮੀ ਝੰਡੇ ਦਾ ਅਪਮਾਨ ਕਰਨ ਵਾਲੇ ਇਕ ਟਵਿੱਟਰ ਯੂਜ਼ਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਨੇ ਪਿਸ਼ਾਬ ਕਾਂਡ ਦੀ ਵੀਡੀਓ ਨਾਲ ਛੇੜਛਾੜ ਕਰ ਕੇ ਭਾਰਤ ਦਾ ਨਕਸ਼ਾ ਅਤੇ ਰਾਸ਼ਟਰੀ ਝੰਡਾ ਲਗਾ ਦਿੱਤਾ ਸੀ। Neha Singh Rathore fir

ਪੀੜਤ ਦਸ਼ਮਤ ਰਾਵਤ ਨੂੰ ਮਿਲੀ ਆਰਥਿਕ ਮਦਦ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਪੀੜਤ ਦਸ਼ਮਤ ਰਾਵਤ ਨੂੰ ਆਪਣੇ ਘਰ ਬੁਲਾਇਆ ਸੀ। ਦਸ਼ਮਤ ਨੂੰ ਆਪਣੇ ਨਿਵਾਸ ‘ਤੇ ਬੁਲਾ ਕੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਪੈਰ ਧੋਤੇ ਅਤੇ ਨਾਲ ਭੋਜਨ ਵੀ ਕੀਤਾ। ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਸਿੱਧੀ ਦੇ ਜ਼ਿਲ੍ਹਾ ਕੁਲੈਕਟਰ ਸਾਕੇਤ ਮਾਲਵੀਆ ਨੇ ਦਸ਼ਮਤ ਰਾਵਤ ਨੂੰ 5 ਲੱਖ ਰੁਪਏ ਅਤੇ ਮਕਾਨ ਬਣਾਉਣ ਲਈ 1.5 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਹੈ।

[wpadcenter_ad id='4448' align='none']