Thursday, December 26, 2024

ਔਰਤਾਂ ਬਾਰੇ 40 ਸ਼ਬਦ ਕਾਨੂੰਨੀ ਪ੍ਰਕਿਰਿਆ ’ਚੋਂ ਬਾਹਰ !

Date:

New handbook released ਈਵ-ਟੀਜ਼ਿੰਗ, ਪ੍ਰਾਸਟੀਟਿਊਟ, ਹੂਕਰ ਤੇ ਮਿਸਟ੍ਰੈੱਸ ਸਮੇਤ ਉਨ੍ਹਾਂ 40 ਰੂੜੀਵਾਦੀ ਸ਼ਬਦਾਂ ਤੇ ਅਪਸ਼ਬਦਾਂ ਨੂੰ ਸੁਪਰੀਮ ਕੋਰਟ ਨੇ ਆਪਣੀ ਹੈਂਡਬੁੱਕ ’ਚੋਂ ਹਟਾ ਦਿੱਤਾ ਹੈ, ਜਿਨ੍ਹਾਂ ਦੀ ਵਰਤੋਂ ਕਾਨੂੰਨੀ ਦਲੀਲਾਂ ਅਤੇ ਫ਼ੈਸਲਿਆਂ ’ਚ ਕੀਤਾ ਜਾਂਦਾ ਹੈ। ਈਵ-ਟੀਜ਼ਿੰਗ, ਹੂਕਰ ਜਾਂ ਪ੍ਰਾਸਟੀਟਿਊੁਟ ਤੇ ਹਾਊਸ ਵਾਈਫ ਜਿਹੇ ਸ਼ਬਦਾਂ ਦੀ ਥਾਂ ਹੁਣ ਕ੍ਰਮਵਾਰ ‘ਸਟਰੀਟ ਸੈਕਸੂਅਲ ਹਰੈਸਮੈਂਟ’, ‘ਸੈਕਸ ਵਰਕਰ’ ਤੇ ‘ਹੋਮਮੇਕਰ’ ਸ਼ਬਦ ਦੀ ਵਰਤੋਂ ਹੋਵੇਗੀ। ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਨਿਆਇਕ ਫ਼ੈਸਲਿਆਂ ’ਚ ਲਿੰਗਕ ਰੂੜ੍ਹੀਵਾਦੀ ਸੋਚ ਨੂੰ ਖ਼ਤਮ ਕਰਨ ਲਈ ਨਵੀਂ ਹੈਂਡਬੁੱਕ ਲਾਂਚ ਕੀਤੀ। ਜੱਜਾਂ ਤੇ ਕਾਨੂੰਨੀ ਬਰਾਦਰੀ ਨੂੰ ਸਮਝਾਉਣ ਤੇ ਔਰਤਾਂ ਪ੍ਰਤੀ ਰੂੜੀਵਾਦੀ ਸ਼ਬਦਾਂ ਦੀ ਵਰਤੋਂ ਤੋਂ ਬਚਣ ਲਈ 30 ਸਫ਼ਿਆਂ ਦੀ ‘Ç ਲੰਗਕ ਰੂੜੀਵਾਦਤਾ ਦਾ ਮੁਕਾਬਲਾ’ ਹੈਂਡਬੁੱਕ ਜਾਰੀ ਕੀਤੀ ਗਈ।

READ ALSO : ਸ਼ਤਰੂਜੀਤ ਸਿੰਘ ਕਪੂਰ ਹੋਣਗੇ ਹਰਿਆਣਾ ਦੇ ਨਵੇਂ ਡੀਜੀਪੀ, ਮੁੱਖ ਸਕੱਤਰ ਨੇ

ਚੀਫ ਜਸਟਿਸ ਨੇ ਕਿਹਾ ਕਿ ਇਹ ਸ਼ਬਦ ਅਣਉੱਚਿਤ ਹਨ ਤੇ ਅਤੀਤ ’ਚ ਜੱਜਾਂ ਵੱਲੋਂ ਇਸ ਦਾ ਇਸਤੇਮਾਲ ਕੀਤਾ ਗਿਆ ਹੈ। ਹੈਂਡਬੁੱਕ ਦਾ ਇਰਾਦਾ ਆਲੋਚਨਾ ਕਰਨਾ ਜਾਂ ਫ਼ੈਸਲਿਆਂ ’ਤੇ ਸ਼ੱਕ ਕਰਨਾ ਨਹੀਂ ਸਗੋਂ ਕੇਵਲ ਇਹ ਦਿਖਾਉਣਾ ਹੈ ਕਿ ਅਣਜਾਣੇ ’ਚ ਕਿਵੇਂ ਰੂੜੀਵਾਦੀ ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਵੀਂ ਹੈਂਡਬੁੱਕ ਦੇ ਲਾਂਚ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਫ਼ੈਸਲਿਆਂ ਤੇ ਦਲੀਲਾਂ ’ਚ ਹੁਣ ਲਿੰਗੀ ਰੂੜੀਵਾਦੀ (ਜੈਂਡਰ ਸਟੀਰੀਓਟਾਈਪ) ਸ਼ਬਦਾਂ ਦੀ ਵਰਤੋਂ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਔਰਤਾਂ ਲਈ ਵਰਤੇ ਜਾਣ ਵਾਲੇ ਅਪਮਾਨਜਨਕ ਸ਼ਬਦਾਂ ’ਤੇ ਰੋਕ ਲਾਉਣ ਲਈ ਇਹ ਹੈਂਡਬੁੱਕ ਲਾਂਚ ਕੀਤੀ ਹੈ। New handbook released

ਇਸ ਹੈਂਡਬੁੱਕ ’ਚ ਇਤਰਾਜ਼ਯੋਗ ਸ਼ਬਦਾਂ ਦੀ ਸੂਚੀ ਹੈ ਤੇ ਇਸ ਦੀ ਜਗ੍ਹਾ ਇਸਤੇਮਾਲ ਕੀਤੇ ਜਾਣ ਵਾਲੇ ਸ਼ਬਦ ਤੇ ਵਾਕ ਦੱਸੇ ਗਏ ਹਨ। ਇਨ੍ਹਾਂ ਨੂੰ ਅਦਾਲਤ ’ਚ ਦਲੀਲਾਂ ਦੇਣ, ਹੁਕਮ ਦੇਣ ਤੇ ਉਸ ਦੀ ਕਾਪੀ ਤਿਆਰ ਕਰਨ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਹੈਂਡਬੁੱਕ ਵਕੀਲਾਂ ਦੇ ਨਾਲ-ਨਾਲ ਜੱਜਾਂ ਲਈ ਵੀ ਹੈ। ਇਸ ਹੈਂਡਬੁੱਕ ’ਚ ਉਹ ਸ਼ਬਦ ਹਨ, ਜਿਨ੍ਹਾਂ ਨੂੰ ਪਹਿਲਾਂ ਦੀਆਂ ਅਦਾਲਤਾਂ ਨੇ ਇਸਤੇਮਾਲ ਕੀਤਾ ਹੈ। ਸ਼ਬਦ ਗ਼ਲਤ ਕਿਉਂ ਹਨ ਤੇ ਇਹ ਕਾਨੂੰਨ ਨੂੰ ਹੋਰ ਕਿਵੇਂ ਵਿਗਾੜ ਸਕਦੇ ਹਨ, ਇਸ ਬਾਰੇ ਵੀ ਦੱਸਿਆ ਗਿਆ ਹੈ।ਚੀਫ ਜਸਟਿਸ ਨੇ ਕਿਹਾ ਕਿ ਇਸ ਹੈਂਡਬੁੱਕ ਨੂੰ ਤਿਆਰ ਕਰਨ ਦਾ ਮਕਸਦ ਕਿਸੇ ਫ਼ੈਸਲੇ ਦੀ ਆਲੋਚਨਾ ਕਰਨਾ ਜਾਂ ਸ਼ੱਕ ਕਰਨਾ ਨਹੀਂ ਸਗੋਂ ਇਹ ਦੱਸਣਾ ਹੈ ਕਿ ਅਣਜਾਣੇ ’ਚ ਕਿਵੇਂ ਰੂੜੀਵਾਦੀ ਪਰੰਪਰਾ ਚੱਲੀ ਆ ਰਹੀ ਹੈ। ਅਦਾਲਤ ਦਾ ਮਕਸਦ ਇਹ ਹੈ ਕਿ ਅਦਾਲਤਾਂ ’ਚ ਔਰਤਾਂ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੇ ਇਸਤੇਮਾਲ ਤੋਂ ਬਚ ਸਕਣ।New handbook released

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...