NIA raid at Amritpal’s uncle’s house
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈਏ ਦੀ ਟੀਮ ਪਹੁੰਚੀ ਹੈ। ਇਸ ਦੇ ਨਾਲ ਹੀ NIA ਦੀ ਟੀਮ ਉਹਨਾਂ ਦੇ ਹੋਰ ਸਾਥੀਆਂ ਦੇ ਘਰਾਂ ਉੱਤੇ ਵੀ ਪਹੁੰਚੀ ਹੈ। ਰਈਏ ਦੇ ਇੱਕ ਫਰਨੀਚਰ ਵਪਾਰੀ ਦੇ ਘਰ ਵੀ ਐਨਆਈਏ ਦੀ ਟੀਮ ਪਹੁੰਚੀ। ਅੱਜ ਸਵੇਰ ਤੋਂ ਹੀ NIA ਦੀ ਟੀਮ ਦੇ ਵੱਲੋਂ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਤੋਂ ਬਾਅਦ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੀ ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਅੱਜ ਸਵੇਰੇ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀਆਂ ਟੀਮਾਂ ਨੇ ਮੋਗਾ ਅਤੇ ਅੰਮ੍ਰਿਤਸਰ ਵਿੱਚ ਛਾਪੇਮਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਬ ਡਵੀਜ਼ਨ ਵਿੱਚ ਹੋਈ ਹੈ। ਤਿੰਨ ਥਾਵਾਂ ’ਤੇ ਮਾਰੇ ਗਏ ਛਾਪੇ ਸਿੱਧੇ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਹਨ।NIA raid at Amritpal’s uncle’s house
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (13 ਸਤੰਬਰ 2024)
ਪ੍ਰਾਪਤ ਜਾਣਕਾਰੀ ਅਨੁਸਾਰ ਰਈਆ ਨੇੜੇ ਫੇਰੂਮਾਨ ਰੋਡ ’ਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਜਦੋਂਕਿ ਦੂਸਰੀ ਛਾਪੇਮਾਰੀ ਅੰਮਿ੍ਤਸਰ ਦੇ ਸਠਿਆਲਾ ਨੇੜੇ ਬੁਤਾਲਾ ‘ਚ ਜੀਜਾ ਦੇ ਘਰ ‘ਤੇ ਅਤੇ ਤੀਸਰੀ ਛਾਪੇਮਾਰੀ ਮਹਿਤਾ ‘ਚ ਅੰਮ੍ਰਿਤਪਾਲ ਦੇ ਸਾਲੇ ਦੇ ਘਰ ‘ਤੇ ਕੀਤੀ ਗਈ। ਤਿੰਨੋਂ ਛਾਪੇ ਅੰਮ੍ਰਿਤਪਾਲ ਨਾਲ ਜੁੜੇ ਹੋਏ ਹਨ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸ ਛਾਪੇਮਾਰੀ ਵਿਚ ਐਨ.ਆਈ.ਏ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ੀ ਫੰਡਿੰਗ ਨਾਲ ਜੁੜੇ ਸਬੂਤ ਅਤੇ ਜਾਣਕਾਰੀ ਹਾਸਲ ਕਰਨ ਲਈ ਪਹੁੰਚੀ ਹੈ।NIA raid at Amritpal’s uncle’s house