ਨਿੰਜੇ ਦੇ ‘ਆਦਤ’ ਗੀਤ ਨੇ ਸੰਗੀਤਕ ਸ਼ਾਮ ਸਿਖਰ ਤੇ ਪਹੁੰਚਾ ਦਰਸ਼ਕ ਕੀਤੇ ਭਾਵੁਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਅਕਤੂਬਰ:

ਖੇਤਰੀ ਸਰਸ ਮੇਲਾ ਮੋਹਾਲੀ ਵਾਸੀਆਂ ਦੇ ਸਹਿਯੋਗ ਨਾਲ਼ ਹਰ ਰੋਜ਼ ਨਵੀਆਂ ਪੈੜਾਂ ਪਾ ਰਿਹਾ ਹੈ। ਸ਼ਾਮ ਸਮੇਂ ਮੇਲੀਆਂ ਦੀ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਆਮਦ ਸ਼ੁਰੂ ਹੋ ਜਾਂਦੀ ਹੈ, ਜੋ ਰਾਤ ਦੇ 11 ਵਜੇ ਤੱਕ ਟਿਮਟਮਾਉਂਦੇ ਜੁਗਨੂਆਂ ਵਾਂਗੂ ਮੇਲੇ ਦਾ ਆਨੰਦ ਮਾਣਦੇ ਹਨ। 

    ਮੇਲੇ ਦੇ ਅੱਠਵੇਂ ਦਿਨ ਸੰਗੀਤਕ ਸ਼ਾਮ ਦੀ ਸ਼ੁਰੂਆਤ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੇ ਗੀਤ ‘ਕਿੱਥੇ ਗਈ ਸੂਹੀ ਸੂਹੀ ਸੰਗ ਨੀ ਪੰਜਾਬਣੇ’ ਕੌਣ ਪਾਊ ਚਰਖੇ ਦੇ ਤੰਦ ਨੀ ਪੰਜਾਬਣੇ ਨਾਲ਼ ਕੀਤੀ। ਉਸ ਤੋਂ ਬਾਅਦ ਮੇਲਾ ਦੇਖਣ ਆਏ ਮੇਲੀਆਂ ਨੂੰ ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਨਿੰਜੇ ਦੀ ਗਾਇਕੀ ਨੇ ਝੁੰਮਣ ਲਗਾ ਦਿੱਤਾ। ਨਿੰਜੇ ਵੱਲੋਂ ਆਪਣੇ ਚਰਚਿਤ ਗੀਤ ਲਾਇਸੰਸ, ਮੁਕਾਬਲਾ, ਗੱਲ ਜੱਟਾਂ ਵਾਲੀ, ਰੋਈ ਨਾ, ਅਤੇ ਦਿਲ ਗਾ ਕੇ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਜਦੋਂ ਨਿੰਜੇ ਨੇ ਆਪਣਾ ਮਸ਼ਹੂਰ ਗੀਤ ‘ਆਦਤ’ ਨੂੰ ਗਾਉਣਾ ਸ਼ੁਰੂ ਕੀਤਾ ਤਾਂ ਉਹ ਮੇਲੇ ਦਾ ਸਿਖਰ ਹੋ ਨਿਬੜਿਆ ਤੇ ਮੇਲਾ ਦੇਖਣ ਆਏ ਮੇਲੀ ਭਾਵੁਕ ਹੋ ਗਏ। 

      ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਅਤੇ ਮੇਲਾ ਅਫਸਰ ਸੋਨਮ ਚੌਧਰੀ ਨੇ ਵੀ ਨਿੰਜੇ ਦੇ ਗੀਤਾਂ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ‘ਬੇਟੀ ਬਚਾਓ, ਬੇਟੀ ਪੜ੍ਹਾਉ’ ਦਾ ਸੁਨੇਹਾ ਦਿੰਦੀ ਹੋਈ ਇੱਕ ਲਘੂ ਫਿਲਮ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਵੱਲੋਂ ਦਿਖਾਈ ਗਈ।

[wpadcenter_ad id='4448' align='none']