ਫਾਜ਼ਿਲਕਾ 20 ਦਸੰਬਰ 2023…
ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਦੀਆਂ ਹਦਾਇਤਾਂ ਮੁਤਾਬਿਕ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜ਼ਿਲਕਾ, ਸ੍ਰੀ ਸੁਬੇਗ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਡ ਫਾਜ਼ਿਲਕਾ, ਸ੍ਰੀ ਅੱਛਰੂ ਰਾਮ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਡ ਜਲਾਲਾਬਾਦ, ਸ੍ਰੀ ਅਵਤਾਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (ਦਿਹਾਤੀ) ਅਤੇ ਸ੍ਰੀ ਅਰੁਣ ਮੁੰਡਨ ਪੀ.ਪੀ.ਐਸ ਉਪ ਕਪਤਾਨ ਪੁਲਿਸ ਅਬੋਹਰ (ਸ਼ਹਿਰੀ) ਦੀ ਯੋਗ ਅਗਵਾਈ ਹੇਠ ਸਰਹੱਦ ਪਾਰ ਤੋ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤੇ ਐਨ.ਡੀ.ਪੀ.ਐਸ ਅਤੇ ਲੁੱਟਾ ਖੋਹਾਂ ਦੇ ਅਪਰਾਧੀਆਂ ਤੇ ਕਾਰਵਾਈ ਕਰਦੇ ਹੋਏ ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਫੋਰਸ ਦੇ 250 ਜਵਾਨਾਂ ਵੱਲੋ ਸਵੇਰ ਸਮੇਂ ਸਾਂਝਾ ਸਰਚ (ਕੋਰਡਨ ਐੰਡ ਸਰਚ ਆਪਰੇਸ਼ਨ) ਅਭਿਆਨ ਚਲਾਇਆ ਗਿਆ। ਜਿਸ ਦੇ ਤਹਿਤ ਬੀ.ਐਸ.ਐਫ ਦੇ ਜਵਾਨਾਂ ਦੀ ਮਦਦ ਨਾਲ ਉਪ ਕਪਤਾਨ ਪੁਲਿਸ ਅਤੇ ਮੁੱਖ ਅਫਸਰਾਨ ਥਾਣਾਜਾਤ ਸ.ਡ ਫਾਜ਼ਿਲਕਾ ਅਤੇ ਸ.ਡ ਜਲਾਲਾਬਾਦ ਵੱਲੋਂ ਜਵਾਨਾਂ ਦੀਆਂ 08 ਵੱਖ ਵੱਖ ਟੀਮਾਂ ਬਣਾ ਕੇ ਅੰਤਰਰਾਸ਼ਟਰੀ ਸਰਹੱਦ (ਸੈਕੰਡ ਲਾਈਨ ਆਫ ਡਿਫੈੰਸ) ਦੇ ਨੇੜੇ ਪੈਂਦੀਆਂ ਢਾਣੀਆਂ, ਡੇਰਿਆਂ, ਬਹਿਕਾਂ ਅਤੇ ਘਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਅਪਰਾਧੀ ਵਿਰਤੀ ਰੱਖਣ ਵਾਲੇ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਉਪ ਕਪਤਾਨ ਪੁਲਿਸ ਅਤੇ ਮੁੱਖ ਅਫਸਰਾਨ ਥਾਣਾਜਾਤ ਸ.ਡ ਅਬੋਹਰ ਦਿਹਾਤੀ ਅਤੇ ਸ.ਡ ਅਬੋਹਰ ਸ਼ਹਿਰੀ ਵੱਲੋਂ ਜਵਾਨਾਂ ਦੀਆਂ 13 ਵੱਖ ਵੱਖ ਟੀਮਾਂ ਬਣਾ ਕੇ ਡਰੱਗ ਹੋਟਸਪੋਟ ਏਰੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਕਰੀਬ 7 ਸ਼ੱਕੀ ਵਿਅਕਤੀ ਰਾਊਡ-ਅੱਪ ਕੀਤੇ ਗਏ, ਜਿਹਨਾਂ ਨੂੰ ਦੌਰਾਨੇ ਪੁੱਛ-ਗਿੱਛ ਛੱਡਿਆ ਗਿਆ।
ਫਾਜ਼ਿਲਕਾ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਸਰਹੰਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ ਖਿਲਾਫ ਚਲਾਇਆ ਗਿਆ ਸਾਂਝਾ ਸਰਚ ਅਭਿਆਨ
Date: