ਫਾਜ਼ਿਲਕਾ 14 ਫਰਵਰੀ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਤਿੰਨ ਝਾਂਕੀਆਂ 15 ਅਤੇ 16 ਫਰਵਰੀ ਨੂੰ ਫਾਜ਼ਿਲਕਾ ਜਿਲੇ ਦੇ ਲੋਕਾਂ ਦੇ ਵੇਖਣ ਲਈ ਪਹੁੰਚ ਰਹੀਆਂ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੰਦਿਆਂ ਦੱਸਿਆ ਕਿ 15 ਫਰਵਰੀ ਨੂੰ ਇਹ ਝਾਂਕੀਆਂ ਪੰਨੀ ਵਾਲਾ ਫੱਤਾ ਤੋਂ ਬੱਲੂਆਣਾ ਪਿੰਡ ਵਿੱਚ ਪਹੁੰਚਣਗੀਆਂ, ਜਿੱਥੋਂ ਇਹ ਅਬੋਹਰ ਪਹੁੰਚਣ ਤੋਂ ਬਾਅਦ ਅਬੋਹਰ ਵਿੱਚ ਨਹਿਰੂ ਪਾਰਕ, ਡੀਏਵੀ ਕਾਲਜ ਤੇ ਹਨੁਮਾਨਗੜ੍ਹ ਰੋਡ ਵਿਖੇ ਲੋਕਾਂ ਦੇ ਵੇਖਣ ਲਈ ਰੁਕਣਗੀਆਂ। ਇਸ ਤੋਂ ਬਾਅਦ ਇਹ ਪਿੰਡ ਖੂਹੀਆਂ ਸਰਵਰ ਤੱਕ ਜਾਣਗੀਆਂ ਜਿੱਥੋਂ ਵਾਪਸੀ ਤੇ ਇਹ ਡੰਗਰ ਖੇੜਾ, ਨਿਹਾਲ ਖੇੜਾ, ਘੱਲੂ ਰੁਕਦੇ ਹੁੰਦੇ ਹੋਏ ਫਾਜ਼ਿਲਕਾ ਚੌਂਕ ਅਤੇ ਐਮਆਰ ਕਾਲਜ ਤੱਕ ਜਾਣਗੀਆਂ। ਇਸ ਤੋਂ ਬਾਅਦ ਇਹ ਅਰਨੀ ਵਾਲਾ ਸੇਖ ਸੁਭਾਨ ਹੁੰਦੇ ਹੋਏ ਵਾਪਸ ਫਾਜ਼ਿਲਕਾ ਮਲੋਟ ਰੋਡ ਚੌਂਕ ਪਹੁੰਚਣਗੀਆਂ ।
16 ਫਰਵਰੀ ਨੂੰ ਇਹ ਫਾਜ਼ਿਲਕਾ ਤੋਂ ਚੱਲ ਕੇ ਘੁਬਾਇਆ ਅਤੇ ਬੱਗੇ ਕੇ ਉਤਾੜ ਵਿਖੇ ਰੁਕਦੀਆਂ ਹੋਈਆਂ ਸ਼ਹੀਦ ਊਧਮ ਸਿੰਘ ਚੌਂਕ ਜਲਾਲਾਬਾਦ ਵਿਖੇ ਪਹੁੰਚਣਗੀਆਂ ਅਤੇ ਇੱਥੇ ਜਲਾਲਾਬਾਦ ਦੇ ਲੋਕਾਂ ਦੇ ਵੇਖਣ ਲਈ ਰੁਕਣਗੀਆਂ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਇਹ ਸ਼ਾਨਦਾਰ ਝਾਕੀਆਂ ਵੇਖਣ ਲਈ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਇਹ ਝਾਂਕੀਆਂ ਜਰੂਰ ਵਿਖਾਓ ਤਾਂ ਜੋ ਉਹ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਤੋਂ ਜਾਣੂ ਹੋ ਸਕਣ।
15 ਅਤੇ 16 ਫਰਵਰੀ ਨੂੰ ਪੰਜਾਬ ਦੀਆਂ ਝਾਕੀਆਂ ਫਾਜ਼ਿਲਕਾ ਜਿਲੇ ਦਾ ਕਰਨਗੀਆਂ ਦੌਰਾ
Date: