Sunday, January 19, 2025

ਗਣਤੰਤਰ ਦਿਵਸ ਮੌਕੇ ਲੜਕੀਆਂ ਦੀ ਰਿਲੇਅ ਰੇਸਿਜ ਅਤੇ ਹੈਂਡਬਾਲ ਲੜਕੀਆਂ ਦਾ ਨੁਮਾਇਸ਼ੀ ਮੈਚ ਕਰਵਾਇਆ

Date:

ਅੰਮ੍ਰਿਤਸਰ 26 ਜਨਵਰੀ 2024—

            ਪੰਜਾਬ ਸਰਕਾਰਪੰਜਾਬ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਫਤਰ ਜਿਲ੍ਹਾ ਖੇਡ ਅਫਸਰਅੰਮ੍ਰਿਤਸਰ ਵੱਲੋ ਗਣਤੰਤਰ ਦਿਵਸ ਤੇ ਹੈਂਡਬਾਲ ਗੇਮ ਦੀਆਂ ਲੜਕੀਆਂ ਦਾ ਪ੍ਰਦਸ਼ਨੀ ਮੈਚ ਦਾ ਆਯੋਜਨ ਖਾਲਸਾ ਕਾਲਜੀਏਟ ਸ:ਸੀ:ਸੈ:ਸਕੂਲ ਅੰਮ੍ਰਿਤਸਰ  ਵਿਖੇ ਕੀਤਾ ਗਿਆ ਅਤੇ ਲੜਕੀਆਂ ਦੀ ਰਿਲੇਅ ਰੇਸਿਜ (4´100 ਮੀ:) ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਈ ਗਈ। ਇਹ ਜਾਣਕਾਰੀ ਦਿੰਦਿਆ ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ (ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ) ਨੇ ਦੱਸਿਆ ਕਿ ਰਿਲੇਅ ਰੇਸਿਜ ਵਿੱਚ ਅੰ-14 ਲੜਕੀਆਂ ਦੀਆਂ ਕੁੱਲ 3 ਟੀਮਾ ਨੇ ਭਾਗ ਲਿਆ। ਇਸ ਵਿੱਚ ਖਾਲਸਾ ਪਬਲਿਕ ਸਕੂਲ ਦੀ ਟੀਮ ਪਹਿਲੇ ਸਥਾਨਖਾਲਸਾ ਕਾਲਜੀਏਟ ਸੀ:ਸੈ:ਸਕੂਲ ਦੀ ਟੀਮ ਦੂਜੇ ਸਥਾਨ ਅਤੇ ਸ:ਸੀ:ਸੈ:ਸਕੂਲ ਛੇਹਰਟਾ ਅੰਮ੍ਰਿਤਸਰ ਦੀ ਟੀਮ ਤੀਜੇ ਸਥਾਨ ਤੇ ਰਹੀ। ਹੈਂਡਬਾਲ ਲੜਕੀਆਂ ਦਾ ਪ੍ਰਦਰਸ਼ਨੀ ਮੈਚ ਖਾਲਸਾ ਕਾਲਜ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਖਾਲਸਾ ਸੀ:ਸੈ:ਸਕੂਲ ਗਰਲਜ ਅਤੇ ਗੌ:ਸੀ:ਸੈ:ਸਕੂਲ ਕੋਟ ਖਾਲਸਾ ਵਿਚਕਾਰ ਹੋਇਆ। ਜਿਸ ਵਿੱਚ ਖਾਲਸਾ ਸੀ:ਸੈ:ਸਕੂਲ ਗਰਲਜ ਅੰਮ੍ਰਿਤਸਰ ਦੀ ਟੀਮ ਨੇ 15-14 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਤੇ ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ ਨੇ ਕਿਹਾ ਕਿ ਖੇਡ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਡ ਖੇਤਰ ਨੂੰ ਹੋਰ ਵੀ ਉਤਸਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।  ਅੱਜ ਦੀ ਇਹ ਖੇਡ ਪ੍ਰਤਿਯੋਗਿਤਾ ਵੀ ਇਸੇ ਸਿਲਸਿਲੇ ਦਾ ਹਿੱਸਾ ਹੈ। ਇਸ ਖੇਡ ਪ੍ਰਤਿਯੋਗਿਤਾ ਵਿੱਚ ਭਾਗ ਲੈਣ ਵਾਲੀਆ ਟੀਮਾਂ ਨੂੰ ਦਫਤਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਵੱਲੋ ਸਪੋਰਟਸ ਕਿੱਟਾ ਦਿੱਤੀਆ ਗਈਆਂ। ਇਸ ਮੌਕੇ ਤੇ ਸ੍ਰੀਮਤੀ ਨੇਹਾ ਚਾਵਲਾ ਸੀ: ਸਹਾਇਕਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕ ਕੋਚਸ੍ਰੀ ਇੰਦਰਵੀਰ ਸਿੰਘ ਸਾਫਟਬਾਲ ਕੋਚਸ੍ਰੀ ਅਕਾਸਦੀਪ ਜਿਮਨਾਸਟਿਕ ਕੋਚ ਸ੍ਰੀ ਦਲਜੀਤ ਸਿੰਘਫੁਟਬਾਲ ਕੋਚਸ੍ਰੀ ਵਿਨੋਦ ਸਾਂਗਵਾਨ ਜੂ ਤੈਰਾਕੀ ਕੋਚਸ੍ਰੀ ਹਰਜੀਤ ਸਿੰਘਜੂਨੀਅਰ ਟੇਬਲ ਟੈਨਿਸ ਕੋਚਸ੍ਰੀਮਤੀ ਨੀਤੂ ਜੂਨੀਅਰ ਕਬੱਡੀ ਕੋਚ,  ਸ੍ਰੀ ਜਸਵੰਤ ਸਿੰਘ ਢਿੱਲੋੋ ਹੈਜ਼ਡਬਾਲ ਕੋੋਚਸ੍ਰੀ ਕਰਮਜੀਤ ਸਿੰਘ ਜੂਡੋੋ ਕੋੋਚ,  ਸ੍ਰੀ ਰਣਕੀਰਤ ਸਿੰਘ ਖੇਡ ਇੰਨਚਾਰਜ ਖਾਲਸਾ ਸਕੂਲਆਦਿ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...