Thursday, December 26, 2024

ਪਤਨੀ ਦੇ ਕੈਂਸਰ ਦੀ ਜੰਗ ਜਿੱਤਣ ‘ਤੇ ਨਵਜੋਤ ਸਿੱਧੂ ਨੇ ਇਲਾਜ ਬਾਰੇ ਦਿੱਤੀ ਅਪਡੇਟ

Date:

 On winning the war on cancer
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਕੈਂਸਰ ਦੀ ਜੰਗ ਜਿੱਤਣ ‘ਤੇ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਨਵਜੋਤ ਸਿੱਧੂ ਦੀ ਪਤਨੀ ਨੇ ਛਾਤੀ ਦੇ ਕੈਂਸਰ ਨੂੰ ਹਰਾ ਦਿੱਤਾ ਹੈ ਜਿਸ ਤੋਂ ਬਾਅਦ ਜੋੜਾ ਪਹਿਲੀ ਵਾਰ ਕੈਂਮਰੇ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਕ ਸਾਲ ਪਹਿਲਾਂ ਨਵਜੋਤ ਕੌਰ ਕੈਂਸਰ ਨਾਲ ਲੜ ਰਹੇ ਸਨ। ਜਿਸ ਤੋਂ ਬਾਅਦ ਸਿੱਧੂ ਨੇ ਆਪਣੀ ਪਤਨੀ ਦੇ ਇਲਾਜ ਬਾਰੇ ਅਪਡੇਟ ਮੀਡੀਆ ਸਾਹਮਣੇ ਸਾਂਝੀ ਕੀਤੀ ਹੈ।

ਨਵਜੋਤ ਸਿੱਧੂ ਨੇ ਕਿਹਾ ਜਦੋਂ ਨੋਨੀ 3 ਸਟੇਜ ‘ਤੇ ਸੀ ਤਾਂ ਡਾਕਟਰਾਂ ਨੇ ਬੱਚਣ ਦੀ ਉਮੀਦ ਵੀ ਘੱਟ ਦੱਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ‘ਚ ਖਾਣ ਨੂੰ ਗੇਪ ਦਿਓ ਤਾਂ ਕੈਂਸਰ ਦੇ ਸੈੱਲ ਖੁਦ ਮਰ ਜਾਣਗੇ। ਸ਼ਾਮ 7 ਵਜੇ ਖਾਣੇ ਤੋਂ ਬਾਅਦ ਸਵੇਰੇ 10 ਵਜੇ ਖਾਣਾ ਚਾਹੀਦਾ ਹੈ। ਨੀਬੂ, ਨੀਮ ਦੇ ਪੱਤੇ ਅਤੇ ਤੁਲਸੀ ਦਾ ਵੱਧ ਉਪਯੋਗ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਚਾਹ ਵੀ ਛੱਡਣੀ ਪਵੇਗੀ ਅਤੇ ਹਲਦੀ, ਅਦਰਕ ਅਤੇ ਪੈਠੇ ਦੇ ਜੂਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫਲਾਂ ‘ਚ ਸ਼ੈਹਤੂਤ, ਚੁਕੰਤਰ, ਗਾਜਰ ਅਤੇ ਆਵਲੇ ਦਾ ਜੂਸ ਪੀਣਾ ਚਾਹੀਦਾ ਹੈ। ਜੋ ਕੈਂਸਰ ਨੂੰ ਜੜੋ ਖ਼ਤਮ ਕਰਨ ਲਈ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਜੋ ਇਲਾਜ ਕੈਂਸਰ ਦਾ ਹੈ ਉਹੀ ਇਲਾਜ ਫੈਟੀ ਲੀਵਰ ਦਾ ਵੀ ਹੈ। ਉਨ੍ਹਾਂ ਕਿਹਾ ਨਾਰੀਅਲ ਦਾ ਤੇਲ ਅਤੇ ਸਰੋਂ ਦਾ ਤੇਲ ਦਾ ਭੋਜਨ ਖਾਣਾ ਚਾਹੀਦਾ ਹੈ। ਇਹ ਨੁਕਸੇ ਹਰ ਕੋਈ ਆਪਣੇ ਘਰ ਇਸਤਮਾਲ ਕਰ ਸਕਦਾ ਹੈ। On winning the war on cancer

ਨਵਜੋਤ ਸਿੱਧੂ ਨੇ ਅੱਗੇ ਦੱਸਿਆ ਕਿ ਹੁਣ ਮੇਰੀ ਪਤਨੀ ਕੈਂਸਰ ਤੋਂ ਮੁਕਤ ਹੈ ਅਤੇ ਮੈਂ ਤੇ ਮੇਰਾ ਪਰਿਵਾਰ ਖੁਸ਼ ਹਾਂ। ਨੋਨੀ ਨੇ ਹਮੇਸ਼ਾ ਬਹਾਦਰੀ ਨਾਲ ਲੜੀ ਅਤੇ ਪਾਜ਼ੇਟਿਵ ਰਹੀ। ਉਨ੍ਹਾਂ ਕਿਹਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਲਾਜ ਹਿੰਦੂਸਤਾਨ ‘ਚ ਹੀ ਹੋਇਆ ਹੈ। 

ਇਸ ਤੋਂ ਇਲਾਵਾ ਨਵਜੋਤ ਕੌਰ ਨੇ ਦੱਸਿਆ ਕਿ ਜਦੋਂ ਮੈਂ ਫੂਡ ਅਫ਼ਸਰ ਸੀ ਤਾਂ ਚੈਕਿੰਗ ਦੌਰਾਨ ਦੇਖਦੀ ਸੀ ਕਿ ਪੰਜਾਬ ‘ਚ ਸਾਰੀਆਂ ਚੀਜ਼ਾਂ ਮਿਲਾਵਟੀ ਹਨ। ਜਿਸ ਕਾਰਨ ਕੋਈ ਘਰ ਨਹੀਂ ਬਚੇਗਾ ਅਤੇ ਕੈਂਸਰ ਦੀ ਦਰ ਵੀ ਅੱਗੇ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕੈਂਸਰ ਦੇ ਸੈੱਲ ਸਭ ‘ਚ ਹੁੰਦੇ ਹਨ ਹੁਣ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਕਿ ਅਸੀਂ ਉਹ ਸੈੱਲ ਨੂੰ ਕਿਹੜਾ ਭੋਜਨ ਦੇ ਰਹੇ ਹਾਂ।On winning the war on cancer

Share post:

Subscribe

spot_imgspot_img

Popular

More like this
Related