Opposition to sending Bittu to Rajya Sabha
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਣ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਦਾ ਅੰਦਰੂਨੀ ਤੌਰ ‘ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਰਵਨੀਤ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਪੋਤੇ ਹਨ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਸੀ ਪਰ ਰਵਨੀਤ ਬਿੱਟੂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਤੋਂ ਹਾਰ ਗਏ ਸਨ।
ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਭਾਜਪਾ ਨੇ ਰਵਨੀਤ ਬਿੱਟੂ ਨੂੰ ਕੇਂਦਰ ‘ਚ ਮੰਤਰੀ ਬਣਾਇਆ ਹੋਇਆ ਹੈ। ਹਰਿਆਣਾ ਦੀ ਇਕ ਮਾਤਰਾ ਖ਼ਾਲੀ ਸੀਟ ਤੋਂ ਰਾਜ ਸਭਾ ‘ਚ ਜਾਣ ਦਾ ਸੁਫ਼ਨੇ ਦੇਖ ਰਹੇ ਭਾਜਪਾ ਆਗੂਆਂ ਨੂੰ ਜਦੋਂ ਰਵਨੀਤ ਬਿੱਟੂ ਨੂੰ ਇੱਥੋਂ ਰਾਜ ਸਭਾ ਭੇਜਣ ਦੀ ਤਿਆਰੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਹ ਕਹਿੰਦੇ ਹੋਏ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਪੰਜਾਬ ਨੇ ਹਮੇਸ਼ਾ ਹਰਿਆਣਾ ਦੇ ਹਿੱਤਾਂ ਦੀ ਅਣਦੇਖੀ ਕੀਤੀ ਹੈ। ਹਰਿਆਣਾ ਅਤੇ ਪੰਜਾਬ ਸਰਕਾਰਾਂ ਵਿਚਕਾਰ ਐੱਸ. ਵਾਈ. ਐੱਲ. ਨਹਿਰ ਦੇ ਪਾਣੀ ਦਾ ਮੁੱਦਾ ਵੀ ਪੈਂਡਿੰਗ ਹੈ।Opposition to sending Bittu to Rajya Sabha
also read :- ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਇੱਕ ਹੋਰ ਮੈਡਲ
ਇਸ ਤੋਂ ਇਲਾਵਾ ਰਾਜਧਾਨੀ ਅਤੇ ਹਾਈਕੋਰਟ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਪੰਜਾਬ ਦੇ ਆਗੂਆਂ ਦੀ ਹਰਿਆਣਵੀਆਂ ਤੋਂ ਰਾਏ ਵੱਖਰੀ ਹੁੰਦੀ ਹੈ। ਉਕਤ ਆਗੂਆਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਸ੍ਰੀ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਤੋਂ 3 ਵਾਰ ਕਾਂਗਰਸ ਦੀ ਟਿਕਟ ‘ਤੇ ਸੰਸਦ ਮੈਂਬਰ ਰਹੇ ਹਨ। ਅਜਿਹੇ ‘ਚ ਜੇਕਰ ਉਨ੍ਹਾਂ ਨੂੰ ਹਰਿਆਣਾ ‘ਚ ਭਾਜਪਾ ਸਿੱਖ ਚਿਹਰੇ ਦੇ ਰੂਪ ‘ਚ ਲੈ ਕੇ ਆਵੇਗੀ ਤਾਂ ਪਾਰਟੀ ਨਾਲ ਪਹਿਲਾਂ ਤੋਂ ਜੁੜੇ ਸਿੱਖ ਆਗੂਆਂ ਅਤੇ ਰਾਜ ਸਭਾ ਦੀ ਦੌੜ ‘ਚ ਸ਼ਾਮਲ ਪਾਰਟੀ ਦੇ ਸਮਰਪਿਤ ਆਗੂਆਂ ਅਤੇ ਕਾਰਕੁੰਨਾਂ ‘ਚ ਨਾਰਾਜ਼ਗੀ ਵਧੇਗੀ। ਉਕਤ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਜੇਕਰ ਕਿਸੇ ਸਿੱਖ ਨੂੰ ਹੀ ਰਾਜ ਸਭਾ ‘ਚ ਭੇਜਣਾ ਚਾਹੁੰਦੀ ਹੈ ਤਾਂ ਉਹ ਹਰਿਆਣਾ ਮੂਲ ਦਾ ਹੋਣਾ ਜ਼ਰੂਰੀ ਹੈ।Opposition to sending Bittu to Rajya Sabha