ਮੋਗਾ 16 ਮਾਰਚ:
ਲੋਕ ਸਭਾਂ ਚੋਣਾਂ-2024 ਦੇ ਸਬੰਧ ਵਿੱਚ ਆਦਰਸ਼ ਚੋਣ ਜਾਬਤਾ ਪੂਰੇ ਭਾਰਤ ਦੇਸ਼ ਵਿੱਚ ਲਾਗੂ ਹੋ ਚੁੱਕਾ ਹੈ।
ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ
ਜ਼ਿਲ੍ਹਾ ਚੋਣ ਅਫਸਰ-ਕਮ-ਜ਼ਿਲ੍ਹਾ ਮੈਜਿਸਟਰੇਟ, ਮੋਗਾ ਸ੍ਰ ਕੁਲਵੰਤ ਸਿੰਘ ਵੱਲੋਂ ਕਾਰਜਕਾਰੀ ਇੰਜੀਨੀਅਰ, ਪੀ.ਡਬਲਊ.ਡੀ. (ਬੀ. ਐਂਡ ਆਰ)/ਮੰਡੀ ਬੋਰਡ, ਮੋਗਾ, ਕਾਰਜਾਕਾਰੀ ਇੰਜੀਨੀਅਰ, ਕੇਂਦਰੀ ਕਾਰਜ ਮੰਡਲ ਲੋਕ ਨਿਰਮਾਣ ਵਿਭਾਗ ਤ ਤੇ ਮ ਸ਼ਾਖਾ, ਜਲੰਧਰ/ਫਿਰੋਜਪੁਰ/ਬਠਿੰਡਾ, ਪ੍ਰੋਜੈਕਟ ਡਾਇਰੈਕਟਰ ਐਨ ਐਚ 254ਏ/ਐਨ ਐਚ-71,ਮੈਨਜਰ,ਐਨ ਐਚ 105-ਬੀ/ ਐਨ ਐਚ95, ਕਮਿਸ਼ਨਰ ਨਗਰ ਨਿਗਮ ਮੋਗਾ, ਸਮੂਹ ਕਾਰਜ ਸਾਧਕ ਅਫ਼ਸਰਾਂ ਜ਼ਿਲ੍ਹਾ ਮੋਗਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਮੋਗਾ, ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜ਼ਿਲ੍ਹਾ ਮੋਗਾ ਨੂੰ ਲਿਖਤੀ ਤੌਰ ਤੇ ਸਖ਼ਤ ਹਦਾਇਤ ਕਰ ਦਿੱਤੀ ਹੈ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ਅੰਦਰ ਜ਼ਿਲ੍ਹਾ ਮੋਗਾ ਦੇ ਸਮੂਹ ਚੌਂਕਾਂ/ਰਸਤਿਆਂ/ਸਰਕਾਰੀ ਇਮਾਰਤਾਂ/ਪ੍ਰੋਪਰਟੀਆਂ ਅਤੇ ਗੈਰ-ਸਰਕਾਰੀ ਇਮਰਾਤਾਂ/ਪ੍ਰਪਰਟੀਆਂ ਦੇ ਬਾਹਰ ਕੰਧਾਂ ਉੱਪਰ ਲੱਗੇ ਹੋਰਡਿੰਗ ਬੋਰਡ/ਇਸ਼ਤਹਾਰ ਜਾਂ ਦੀਵਾਰਾਂ ਨੂੰ ਰੰਗ ਨਾਲ ਲਿਖਾਈ ਕਰਕੇ ਬਣਾਈਆ ਹੋਈਆ ਫੋਟੋਆਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣਾ ਯਕੀਨੀ ਬਣਾਉਣਗੇ।
ਉਹਨਾਂ ਲਿਖਤੀ ਆਦੇਸ਼ਾਂ ਵਿੱਚ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ-ਆਪਣੇ ਵਿਭਾਗਾਂ/ਦਫਤਰਾਂ ਦੀਆਂ ਇਮਾਰਤਾਂ ਉੱਪਰ ਵੀ ਅਜਿਹੇ ਹੋਰਡਿੰਗ ਬੋਰਡ/ਇਸ਼ਤਿਹਾਰਾਂ ਨੂੰ ਹਟਾਉਣ ਲਈ ਪਾਬੰਦ ਕਰ ਦਿੱਤਾ ਹੈ।
ਹੋਰਡਿੰਗ ਬੋਰਡ/ਇਸ਼ਤਹਾਰ ਜਾਂ ਦੀਵਾਰਾਂ ਉੱਪਰ ਬਣਾਈਆਂ ਫੋਟੋਆਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਆਦੇਸ਼ ਜਾਰੀ
Date: