ਨਗਰ ਨਿਗਮ ਮੋਗਾ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਮੋਗਾ : 26 ਜਨਵਰੀ 2024
                 ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਦਫਤਰ ਨਗਰ ਨਿਗਮ ਮੋਗਾ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ ।ਸਮਾਗਮ ਦੇ ਲਈ ਪੂਰੇ ਦਫਤਰ ਦੀ ਰਾਸ਼ਟਰੀ ਝੰਡੇ ਲਗਾ ਕੇ ਸਜਾਵਟ ਕੀਤੀ ਗਈ। ਸਮਾਗਮ ਵਿੱਚ ਸ ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਮੋਗਾ, ਪਰਵੀਨ ਕੁਮਾਰ ਸ਼ਰਮਾ ਸੀਨੀਅਰ ਡਿਪਟੀ ਮੇਅਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨਾਂ ਦਾ ਸਮਾਗਮ ਵਿੱਚ ਪੁੱਜਣ ਤੇ ਦਫਤਰੀ ਮੁਲਾਜਮਾਂ ਵੱਲੋ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਕਿਹਾ। ਬਲਜੀਤ ਸਿੰਘ ਚਾਨੀ  ਵੱਲੋ ਰਾਸ਼ਟਰੀ ਝੰਡਾ ਲਹਿਰਾ ਕੇ ਪੁਲਿਸ ਅਤੇ ਫਾਇਰ ਸ਼ਾਖਾ ਦੇ ਕਰਮਚਾਰੀਆਂ ਵੱਲੋ ਦਿੱਤੀ ਗਾਰਦ ਪਰੇਡ ਦਾ ਮੁਆਇਨਾ ਕੀਤਾ ਗਿਆ
                 ਇਸ ਸਮਾਗਮ ਵਿੱਚ ਆਪਣੇ ਸੰਬੋਧਨ ਵਿੱਚ ਮੇਅਰ ਵੱਲੋ ਸਮੂਹ ਸ਼ਹਿਰ ਵਾਸਿਆ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਦਫਤਰੀ ਅਧਿਕਾਰੀਆਂ ਦੇ ਇਸ ਸ਼ਾਨਦਾਰ ਪ੍ਰੰਬਧ ਦੀ ਸ਼ਲਾਘਾ ਕੀਤੀ ਅਤੇ ਨਗਰ ਨਿਗਮ ਦੇ ਸਮੂਹ ਕਰਮਚਾਰੀ ਸਫਾਈ ਸੇਵਕ, ਸੀਵਰਮੈਨਾਂ ਆਦਿ ਨੂੰ ਆਪਣੀ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ ਲਈ ਪ੍ਰੇਰਿਆ। ਸਰਕਾਰੀ ਭੀਮ ਨਗਰ ਕੈਂਪ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤਾ ਗਾਇਆ ਗਿਆ।
ਇਸ ਮੌਕੇ ਤੇ ਮੇਅਰ ਪਰਵੀਨ ਕੁਮਾਰ ਸ਼ਰਮਾ, ਸੀਨੀਅਰ ਡਿਪਟੀ ਮੇਅਰ, ਗੁਰਪ੍ਰੀਤ ਸਿੰਘ ਸੰਯੁਕਤ ਕਮਿਸ਼ਨਰ, ਹਰਜੀਤ ਸਿੰਘ ਸਹਾਇਕ ਕਮਿਸ਼ਨਰ ਵੱਲੋ ਨਗਰ ਨਿਗਮ ਦੇ ਹਰੇਕ ਸ਼ਾਖਾ ਵਿੱਚ ਚੰਗੀ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।
 ਇਸ ਮੌਕੇ ਨਗਰ ਨਿਗਮ ਮੋਗਾ ਦੇ ਵੱਖ ਵੱਖ ਵਾਰਡਾਂ ਦੇ ਕੌਸਲਰ  ਮਨਜੀਤ ਸਿੰਘ ਧੰਮੂ, ਕਲਵਿੰਦਰ ਸਿੰਘ ਚੱਕੀਆ ਵਾਲਾ,  ਦਵਿੰਦਰ ਤਿਵਾੜੀ,  ਰਕੇਸ਼ ਬਜਾਜ, ਹਰਜਿੰਦਰ ਸਿੰਘ ਰੋਡੇ ਚੈਅਰਮੈਨ ਮਾਰਕੀਟ ਕਮੇਟੀ ਮੋਗਾ,  ਬਿਕਰਮਜੀਤ ਸਿੰਘ ਘਾਤੀ, ਜਗਸੀਰ ਹੁੰਦਲ,  ਗੋਰਵ ਗਰਗ ਫੈਡਰੇਸ਼ਨ ਯੂਨੀਅਨ ਦੇ ਪ੍ਰਧਾਨ ਸੇਵਕ ਰਾਮ ਫੌਜੀ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਪਾਲ ਸੋਧਾ ਅਹੁੱਦੇਦਾਰ, ਸਕੱਤਰ  ਰਵੀ ਕੁਮਾਰ, ਰਵੀ ਕੁਮਾਰ ਜੂਨੀਅਰ ਸਹਾਇਕ,  ਸਾਗਰ ਗਰਗ, ਐਸ ਡੀ ਓ ਰਮਨਦੀਪ ਕੌਰ, ਸੁਪਰਡੰਟ  ਬੇਅੰਤ ਕੋਰ, ਸੁਪਰਡੰੰਟ ਅਤੇ ਹੋਰ ਅਧਿਕਾਰੀ/ਕਰਮਚਾਰੀ ਸ਼ਾਮਲ ਰਹੇ।

[wpadcenter_ad id='4448' align='none']