ਅਮਰੀਕਾ ‘ਤੇ ਪਾਕਿਸਤਾਨ ‘ਚ ਰੱਖਿਅਕ ਸਮਝੋਤਾ : USA ਤੋਂ ਫਿਰ ਹਥਿਆਰ ਖਰੀਦ ਸਕੇਗਾ ਪਾਕਿਸਤਾਨ

Pakistan US New Pact ਪਾਕਿਸਤਾਨ ਨੇ ਅਮਰੀਕਾ ਨਾਲ ਨਵਾਂ ਸੁਰੱਖਿਆ ਸਮਝੌਤਾ ਕੀਤਾ ਹੈ। ਇਕ ਨਿੱਜੀ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਨਵਾਂ ਰੱਖਿਆ ਸਹਿਯੋਗ ਸ਼ੁਰੂ ਹੋ ਸਕਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਲਈ ਅਮਰੀਕਾ ਤੋਂ ਨਵੇਂ ਹਥਿਆਰ ਲੈਣ ਦਾ ਰਸਤਾ ਵੀ ਸਾਫ਼ ਹੋ ਜਾਵੇਗਾ।

ਸ਼ਾਹਬਾਜ਼ ਮੰਤਰੀ ਮੰਡਲ ਨੇ ਸੰਚਾਰ ਅੰਤਰ-ਸੰਚਾਲਨ ਅਤੇ ਸੁਰੱਖਿਆ ਮੈਮੋਰੰਡਮ ਆਫ ਐਗਰੀਮੈਂਟ (CIS-MOA) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਦੇਸ਼ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹੁਣ ਜਾਓ ਰੂਸ E-Visa ‘ਤੇ ਫੀਸ ਸਿਰਫ਼ 3300 ਰੁਪਏ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਅਮਰੀਕਾ ਦੀ ਕੇਂਦਰੀ ਕਮਾਂਡ ਦੇ ਮੁਖੀ ਜਨਰਲ ਮਾਈਕਲ ਐਰਿਕ ਕੁਰਿਲਾ ਨਾਲ ਮੁਲਾਕਾਤ ਕੀਤੀ ਸੀ। ਫਿਰ ਦੋਨਾਂ ਦੇਸ਼ਾ ਵਿਚਾਲੇ ਦੁਤਰਫ਼ੀ ਗੱਲਬਾਤ ਦੇ ਨਾਲ ਰੱਖਿਆ ਪੱਧਰ ‘ਤੇ ਸਹਿਯੋਗ ਵਧਾਉਣ ਦਾ ਸਮਝੌਤਾ ਹੋਇਆ।

ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਇਹ ਸਮਝੌਤਾ ਪਹਿਲੀ ਵਾਰ 18 ਸਾਲ ਪਹਿਲਾਂ ਅਕਤੂਬਰ 2005 ਵਿੱਚ ਹੋਇਆ ਸੀ, ਜੋ 2020 ਵਿੱਚ ਖਤਮ ਹੋ ਗਿਆ ਸੀ। ਹੁਣ ਦੋਵੇਂ ਦੇਸ਼ਾਂ ਨੇ ਫਿਰ ਤੋਂ ਇਸ ‘ਤੇ ਸਾਈਨ ਕੀਤਾ ਹੈ। ਪਾਕਿਸਤਾਨ ਅਤੇ ਅਮਰੀਕਾ ਦੇ ਵਿਚਕਾਰ ਜਾਇੰਟ ਮਿਲਟਰੀ ਐਕਸਰਸਾਈਜ਼, ਟ੍ਰੇਨਿੰਗ, ਵੇਪੇਨ ਡੀਲ ਵਰਗੀਆਂ ਕਈ ਗੱਲਾਂ ਵਾਪਸ ਸ਼ੁਰੂ ਹੋ ਸਕਦੀਆਂ ਹਨ। Pakistan US New Pact

CIS-MOA ਇੱਕ ਫਾਊਂਡੇਸ਼ਨਲ ਐਗਰੀਮੈਂਟ ਹੈ, ਜੋ ਅਮਰੀਕਾ ਆਪਣੇ ਉਨ੍ਹਾਂ ਸਹਿਯੋਗੀ ਦੇਸ਼ਾਂ ਦੇ ਨਾਲ ਕਰਦਾ ਹੈ, ਜਿਸ ਦੇ ਨਾਲ ਉਹ ਨਜ਼ਦੀਕੀ ਰੱਖਿਆ ਸਬੰਧ ਰੱਖਦਾ ਹੈ। ਇਹ ਸਮਝੌਤਾ ਡਿਫੇਂਸ ਐਕਸਪੋਰਟ ਲਈ ਲੀਗਲ ਕਵਰ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ, ਜਿਸ ਦੀ ਮਦਦ ਨਾਲ ਅਮਰੀਕਾ ਇਨ੍ਹਾਂ ਦੇਸ਼ ਨੂੰ ਆਸਾਨੀ ਹਥਿਆਰ ਵੇਚ ਸਕਦਾ ਹੈ।Pakistan US New Pact

[wpadcenter_ad id='4448' align='none']