Passengers will get great relief ਟਰੇਨਾਂ ‘ਚ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ ਦੋ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਸਪੈਸ਼ਲ ਟਰੇਨ ਨੰਬਰ 04075 ਨਵੀਂ ਦਿੱਲੀ- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਨਵੀਂ ਦਿੱਲੀ ਤੋਂ 25 ਨਵੰਬਰ ਨੂੰ ਰਾਤ 11:45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11:40 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।
READ ALSO : ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ, ਉਸਦੇ ਭਰਾ, ਪਿਤਾ ਅਤੇ ਨਿੱਜੀ ਏਜੰਟ ਖਿਲਾਫ਼ 34.70 ਲੱਖ ਰੁਪਏ ਰਿਸ਼ਵਤ ਲੈਣ ਦਾ ਕੇਸ ਦਰਜ
ਬਦਲੇ ਵਿੱਚ, ਟ੍ਰੇਨ ਨੰਬਰ 04076 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ – ਨਵੀਂ ਦਿੱਲੀ 27 ਦਸੰਬਰ ਨੂੰ ਸ਼ਾਮ 6:50 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 6:45 ਵਜੇ ਨਵੀਂ ਦਿੱਲੀ ਪਹੁੰਚੇਗੀ।
ਏਅਰ ਕੰਡੀਸ਼ਨਡ, ਸਲੀਪਰ ਅਤੇ ਜਨਰਲ ਕਲਾਸ ਕੋਚਾਂ ਵਾਲੀ ਇਹ ਵਿਸ਼ੇਸ਼ ਰੇਲ ਗੱਡੀ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਊਧਮਪੁਰ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕੇਗੀ। ਸਪੈਸ਼ਲ ਟਰੇਨ ਬੁਢਲਾਡਾ ਸਟੇਸ਼ਨ ‘ਤੇ ਰੁਕੇਗੀ। ਰੇਲਵੇ ਨੇ ਵਿਸ਼ੇਸ਼ ਰੇਲ ਗੱਡੀ ਨੰਬਰ 20410/20409 ਬਠਿੰਡਾ-ਦਿੱਲੀ-ਬਠਿੰਡਾ ਸੁਪਰਫਾਸਟ ਐਕਸਪ੍ਰੈੱਸ ਨੂੰ 20 ਤੋਂ 30 ਦਸੰਬਰ ਤੱਕ ਬੁਢਲਾਡਾ ਸਟੇਸ਼ਨ ‘ਤੇ ਦੋ-ਦੋ ਮਿੰਟ ਦਾ ਅਸਥਾਈ ਸਟਾਪ ਦੇਣ ਦੇ ਹੁਕਮ ਜਾਰੀ ਕੀਤੇ ਹਨ। Passengers will get great relief