Patiala Police Caught 2 Miscreants
ਪਟਿਆਲਾ ( ਮਾਲਕ ਸਿੰਘ ਘੁੰਮਣ ) : ਰਾਜਪੁਰਾ ਸਿਟੀ ਪੁਲਿਸ ਸਟੇਸ਼ਨ ਪਟਿਆਲਾ ਦੀ ਟੀਮ ਨੇ ਇਲਾਕੇ ਵਿੱਚ ਹਥਿਆਰਾਂ ਸਮੇਤ ਲੁੱਟ-ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹ ਦੋਵੇਂ ਹਥਿਆਰਾਂ ਨਾਲ ਰਾਤ ਸਮੇਂ ਲੋਕਾਂ ਦੇ ਫ਼ੋਨ ਅਤੇ ਨਕਦੀ ਲੁੱਟ ਲੈਂਦੇ ਸਨ ਅਤੇ ਇਨ੍ਹਾਂ ਵਿਅਕਤੀਆਂ ਕੋਲੋਂ ਲੁੱਟੇ ਗਏ ਸੱਤ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਰਵੀ ਕੁਮਾਰ ਵਾਸੀ ਗਾਂਧੀ ਕਲੋਨੀ ਰਾਜਪੁਰਾ ਅਤੇ ਈਸ਼ੂ ਵਾਸੀ ਵਾਲਮੀਕਿ ਬਸਤੀ ਪੁਰਾਣਾ ਰਾਜਪੁਰਾ ਵਜੋਂ ਹੋਈ ਹੈ। ਦੋਵਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੁਲਜ਼ਮ ਈਸ਼ੂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਦੋ ਕੇਸ ਦਰਜ ਹਨ, ਜਿਸ ਕਾਰਨ ਉਸ ਨੇ ਰਵੀ ਕੁਮਾਰ ਨਾਲ ਮਿਲ ਕੇ ਮੁੜ ਲੁੱਟਮਾਰ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਰਾਤ ਸਮੇਂ ਬਾਈਕ ‘ਤੇ ਸੁੰਨਸਾਨ ਥਾਵਾਂ ‘ਤੇ ਚਲੇ ਜਾਂਦੇ ਸਨ ਅਤੇ ਮੌਕਾ ਮਿਲਦੇ ਹੀ ਕਿਸੇ ਇਕੱਲੇ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਜਾਂ ਦਾਤਰ ਦਿਖਾ ਕੇ ਲੁੱਟ ਲੈਂਦੇ ਸਨ।
READ ALSO: ਕੀ ਤੁਸੀ ਵੀ ਪੀਂਦੇ ਹੋ ਸਵੇਰੇ ਖ਼ਾਲੀ ਪੇਟ ਚਾਹ ?, ਪਰ ਨਹੀਂ ਜਾਣਦੇ ਕਿ ਇਹ ਸਿਹਤ ਲਈ ਹੈ ਜ਼ਹਿਰ , ਜਾਣੋ ਕੀ ਹਨ ਇਸਦੇ..
ਪੁਲਸ ਨੇ ਲੁੱਟ ‘ਚ ਵਰਤੀ ਗਈ ਬਾਈਕ ਅਤੇ ਚੋਰੀ ਕੀਤੇ ਫੋਨ ਬਰਾਮਦ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਰਾਜਪੁਰਾ ਦੇ ਐਸ.ਐਚ.ਓ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਦੀਆਂ ਹਦਾਇਤਾਂ ‘ਤੇ ਸਪੈਸ਼ਲ ਨਾਕਾਬੰਦੀ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕੀਤਾ ਗਿਆ।
Patiala Police Caught 2 Miscreants