Wednesday, January 15, 2025

ਕੀ ਤੁਸੀਂ ਵੀ ਮੂੰਗਫਲੀ ਖਾਣ ਦੇ ਸ਼ੌਕੀਨ ਹੋ? ਜਾਣੋ ਫਾਇਦਿਆਂ ਨਾਲ ਇਸ ਦੇ ਕੀ ਹਨ ਸਾਈਡ ਇਫੈਕਟ

Date:

Peanut Side Effects:

ਮੂੰਗਫਲੀ ਨੂੰ ਸਰਦੀਆਂ ਦਾ ਮੇਵਾ ਵੀ ਕਿਹਾ ਜਾਂਦਾ ਹੈ ਜਿਸ ਨੂੰ ਗ਼ਰੀਬ ਤੇ ਅਮੀਰ ਸਾਰੇ ਸਰਦੀ ‘ਚ ਆਸਾਨੀ ਨਾਲ ਖਾ ਸਕਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਮੂੰਗਫਲੀ ਖਾਣ ਦੇ ਸਰੀਰ ਲਈ ਕਈ ਫਾਇਦੇ ਹਨ। ਮੂੰਗਫਲੀ ‘ਚ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ, ਫੈਟੀ ਐਸਿਡ ਸਣੇ ਕਈ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਦਿਲ ਤੇ ਨਸਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ‘ਚ ਮਦਦਗਾਰ ਹਨ।

ਅਲਜਾਈਮਰ ਦੇ ਮਰੀਜ਼ਾਂ ਲਈ ਮੂੰਗਫਲੀ ਬੇਹੱਦ ਫਾਇਦੇਮੰਦ ਹੈ। ਮੂੰਗਫਲੀ ਸਕਿਨ ਤੋਂ ਲੈ ਕੇ ਕੋਲੈਸਟ੍ਰੋਲ ਨੂੰ ਕਾਬੂ ਕਰਨ ‘ਚ ਮਦਦਗਾਰ ਹੈ। ਇਹ ਪੇਟ ਨੂੰ ਵੀ ਠੀਕ ਕਰਦੀ ਹੈ। ਜਿੱਥੇ ਮੂੰਗਫਲੀ ਦੇ ਬੇਹੱਦ ਫਾਇਦੇ ਹਨ, ਉਧਰ ਮੂੰਗਫਲੀ ਖਾਣ ਦੇ ਕੁਝ ਨੁਕਸਾਨ ਵੀ ਹਨ।

ਇਹ ਵੀ ਪੜ੍ਹੋ: ਹੁਣ ਵੰਦੇ ਭਾਰਤ ਅਤੇ ਸ਼ਤਾਬਦੀ ‘ਚ ਮਿਲੇਗਾ ਪੰਜਾਬ ਦਾ ਟਮਾਟਰ ਸੂਪ, ਪੰਜਾਬ ਐਗਰੋ ਤੇ ਰੇਲਵੇ ਵਿਚਾਲੇ ਹੋਇਆ ਸਮਝੌਤਾ

ਡਾਕਟਰਾਂ ਦੀ ਮੰਨੀਏ ਤਾਂ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਐਲਰਜੀ ਤੇ ਸਾਹ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਅਸਥਮਾ ਅਟੈਕ ਅਤੇ ਥਾਈਰਾਇਡ ਨਾਲ ਜੂਝ ਰਹੇ ਲੋਕਾਂ ਲਈ ਪਰੇਸ਼ਾਨੀ ਪੈਦਾ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਮੂੰਗਫਲੀ ਖਾਣ ਦੇ ਨੁਕਸਾਨ ਕਿਹੜੇ-ਕਿਹੜੇ ਹਨ।

ਮੂੰਗਫਲੀ ਖਾਣ ਦੇ ਸਾਈਡ ਇਫੈਕਟ

ਜੇਕਰ ਤੁਸੀਂ ਬਹੁਤ ਜ਼ਿਆਦਾ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਲੀਵਰ ‘ਚ ਖਰਾਬੀ ਹੋ ਸਕਦੀ ਹੈ। ਮੂੰਗਫਲੀ ਸਰੀਰ ‘ਚ ਅਫਲੇਟੋਕਿਸਨ ਦੀ ਮਾਤਰਾ ਨੂੰ ਵਧਾਉਂਦੀ ਹੈ, ਇਹ ਬਹੁਤ ਹੀ ਹਾਨੀਕਾਰਕ ਪਦਾਰਥ ਹੁੰਦਾ ਹੈ।

ਆਰਥਰਾਈਟਸ ਦੇ ਮਰੀਜ਼ਾਂ ਨੂੰ ਮੂੰਗਫਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ। ਮੂੰਗਫਲੀ ‘ਚ ਮੌਜੂਦ ਲੈਕਟਿਨ ਕਾਰਨ ਇਨ੍ਹਾਂ ਮਰੀਜ਼ਾਂ ਦੇ ਸਰੀਰ ‘ਚ ਸੂਜਨ ਵੱਧ ਜਾਂਦੀ ਹੈ।

ਮੂੰਗਫਲੀ ਦਾ ਜ਼ਿਆਦਾ ਸੇਵਨ ਤੁਹਾਡੀ ਸਕਿਨ ‘ਚ ਖਾਰਸ਼, ਰੈਸ਼ੇਜ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਇਸ ਨੂੰ ਜ਼ਿਆਦਾ ਮਾਤਰਾ ‘ਚ ਖਾਣ ਨਾਲ ਮੂੰਹ ‘ਚ ਖੁਜਲੀ, ਚਿਹਰੇ ‘ਤੇ ਸੋਜ ਦੀ ਸਮੱਸਿਆ ਹੋ ਸਕਦੀ ਹੈ।

ਮੂੰਗਫਲੀ ਦੀ ਤਸੀਰ ਗਰਮ ਹੁੰਦੀ ਹੈ ਇਸ ਲਈ ਇਸ ਦੀ ਵਰਤੋਂ ਗਰਮੀ ‘ਚ ਨਾ ਕਰੋ, ਸਰਦੀ ‘ਚ ਇਹ ਸਰੀਰ ਨੂੰ ਗਰਮ ਰੱਖਦੀ ਹੈ।

  • ਓਮੇਗਾ 6 ਫੈਟੀ ਐਸਿਡ ਮੂੰਗਫਲੀ ‘ਚ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਇਸ ਦਾ ਜ਼ਿਆਦਾ ਇਸਤੇਮਾਲ ਸਰੀਰ ‘ਚ ਮੌਜੂਦ ਓਮੇਗਾ 3 ਦੀ ਮਾਤਰਾ ਨੂੰ ਸਮਾਪਤ ਕਰਨ ਲੱਗਦਾ ਹੈ। ਓਮੇਗਾ 3 ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਹੈ।
  • Peanut Side Effects:

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...