Friday, December 27, 2024

ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਖਰੜ ਵਿਖੇ ਲਗਦੀਆਂ ਯੋਗਸ਼ਲਾਵਾਂ ਦਾ ਲੋਕ ਲੈ ਰਹੇ ਨੇ ਭਰਪੂਰ ਲਾਹਾ: ਐੱਸ ਡੀ ਐਮ ਗੁਰਮੰਦਰ ਸਿੰਘ

Date:

ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਦਸੰਬਰ, 2024:

ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੱਗਦੀਆਂ ਮੁਫਤ ਯੋਗਸ਼ਲਾਵਾਂ ਦਾ ਲੋਕ ਭਰਪੂਰ ਲਾਹਾ ਲੈ ਰਹੇ ਹਨ।  ਲੋਕਾਂ ਨੂੰ ਸਰਕਾਰ ਵੱਲੋਂ ਦਿੱਤਾ ਗਿਆ ਇੱਕ ਬਹੁਤ ਵੱਡਾ ਤੋਹਫਾ ਹੈ।
     ਇਹ ਪ੍ਰਗਟਾਵਾ ਕਰਦਿਆਂ ਐਸ.ਡੀ.ਐਮ, ਖਰੜ, ਗੁਰਮੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਭੱਜ ਦੌੜ੍ਹ ਦੇ ਸਮੇਂ ਵਿੱਚ ਯੋਗ ਆਸਣ ਜਾਂ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਨਾ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ। ਪਰ ਰੁਝੇਵਿਆਂ ਭਰੀ ਜਿੰਦਗੀ ਅਤੇ ਸਮੇਂ ਦੀ ਘਾਟ ਕਾਰਨ ਜ਼ਿਆਦਾਤਰ ਲੋਕਾਂ ਲਈ ਯੋਗਾ ਕਰਨਾ ਜਾਂ ਕਸਰਤ ਕਰਨਾ ਸੰਭਵ ਨਹੀਂ ਹੁੰਦਾ ਪਰ ਹੁਣ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਦੀ ਯੋਗਸ਼ਾਲਾ ਨੇ ਲੋਕਾਂ  ਜੀਵਨ ਵਿੱਚ ਬਹੁਤ ਹੀ ਬਦਲਾਅ ਲਿਆਂਦਾ ਹੈ।
      ਐੱਸ ਡੀ ਐਮ ਗੁਰਮੰਦਰ ਸਿੰਘ ਅਨੁਸਾਰ ਖਰੜ ’ਚ ਮਾਹਿਰ ਯੋਗਾ ਟ੍ਰੇਨਰ ਅੰਜੂ ਸ਼ਰਮਾ ਵੱਲੋਂ ਰੋਜਾਨਾ 6 ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਵੱਲੋਂ ਲੀਲਾ ਔਰਚਿਡ, ਸੈਕਟਰ-115, ਖਰੜ ਵਿਖੇ ਪਹਿਲੀ ਕਲਾਸ ਸਵੇਰੇ 6.45 ਤੋਂ 7.45 ਵਜੇ ਤੱਕ, ਦੂਸਰੀ ਕਲਾਸ ਡੀਵਾਈਨ ਵਰਲਡ, ਸੈਕਟਰ-115, ਖਰੜ ਵਿਖੇ ਸਵੇਰੇ 8.30 ਵਜੇ ਤੋਂ 9.30 ਵਜੇ ਤੱਕ, ਤੀਸਰੀ ਕਲਾਸ ਐਗਜ਼ੋਟੀਆ ਹੋਮਜ਼, ਸੈਕਟਰ,115, ਖਰੜ ਵਿਖੇ ਸਵੇਰੇ 9.45 ਤੋਂ 10.45 ਵਜੇ ਤੱਕ, ਚੌਥੀ ਕਲਾਸ ਡੀਵਾਈਨ ਗਲੋਬਲ ਹੋਮਜ਼, ਸੈਕਟਰ-115, ਖਰੜ ਵਿਖੇ ਸਵੇਰੇ 11.00  ਤੋਂ 12:00 ਵਜੇ ਤੱਕ ਪੰਜਵੀਂ ਕਲਾਸ ਲੀਲਾ ਔਰਚਿਡ, ਸੈਕਟਰ-115, ਖਰੜ ਵਿਖੇ ਸਵੇਰੇ 12.30 ਤੋਂ 1.30 ਵਜੇ ਤੱਕ ਹੁੰਦੀ ਹੈ। ਅਤੇ ਛੇਵੀਂ ਕਲਾਸ ਡੀਵਾਈਨ ਵਰਲਡ, ਸੈਕਟਰ-115, ਖਰੜ ਵਿਖੇ ਸ਼ਾਮ ਨੂੰ 4:00 ਵਜੇ ਤੋਂ 5:00 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆਂ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।
     ਯੋਗਾ ਟ੍ਰੇਨਰ ਅੰਜੂ ਸ਼ਰਮਾ  ਨੇ ਦੱਸਿਆ ਕਿ ਯੋਗਾ ਆਸਣ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਸਿਹਤ ਨੂੰ ਵੀ ਲਾਭ ਪਹੁੰਚਾਉਂਦੇ ਹਨ, ਕਿਉਂਕਿ ਇਨ੍ਹਾਂ ਨੂੰ ਕਰਨ ਨਾਲ ਮਾਸਪੇਸ਼ੀਆਂ ਨੂੰ ਜ਼ਰੂਰੀ ਖਿੱਚਣ ਦੇ ਨਾਲ-ਨਾਲ ਇਕਾਗਰਤਾ ਅਤੇ ਮਾਨਸਿਕ ਸ਼ਾਂਤੀ ਵਰਗੇ ਲਾਭ ਵੀ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਸਿਰਫ਼ 20 ਤੋਂ 30 ਮਿੰਟਾਂ ਲਈ ਅਜਿਹੇ ਆਸਣਾਂ ਦਾ ਅਭਿਆਸ ਕਰਨਾ ਸਮੁੱਚੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਵਿੱਚ ਕਈ ਅਜਿਹੇ ਸੌਖੇ ਆਸਣ ਹਨ, ਜਿਨ੍ਹਾਂ ਦਾ ਅਭਿਆਸ ਕਰਨਾ ਬਹੁਤ ਆਸਾਨ ਹੈ ਅਤੇ ਇਨ੍ਹਾਂ ਦੇ ਅਭਿਆਸ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ।
  ਟ੍ਰੇਨਰ ਅੰਜੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਯੋਗਾ ਕਰਦੇ ਕਈ ਭਾਗੀਦਾਰਾਂ ਨੇ ਰੋਜਾਨਾ ਕੀਤੇ ਜਾਣ ਵਾਲੇ ਆਸਣਾਂ ਨਾਲ ਕਈ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਉਨ੍ਹਾਂ ਕਿਹਾ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਕੋਈ ਵੀ ਵਿਅਕਤੀ ਹਿੱਸਾ ਬਣ ਸਕਦਾ ਹੈ।
   ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ cmdiyogshala.punjab.gov.in ‘ਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...